ਸ਼ਾਇਦ
ਕਦੇ ਨਹੀਂ ਮਿਲ ਸਕਦੇ ਆਪਾਂ।
ਜਦੋਂ ਮੈਂ ਤੇਰੇ ਹਾਣ ਦਾ ਹੋਵਾਂਗਾ
ਤੂੰ ਛੜੱਪਾ ਮਾਰ ਕੇ
ਹੋਰ ਉੱਚੀ ਹੋ ਚੁੱਕੀ ਹੋਵੇਂਗੀ।
ਮੈਂ ਅੱਡੀਆਂ ਚੁੱਕ ਕੇ
ਜਿੰਨਾ ਕੁ ਤੇਰੇ ਬਰਾਬਰ ਹੋਣ ਦੀ
ਕੋਸ਼ਿਸ਼ ਕਰਦਾ ਹਾਂ
ਤੂੰ ਛੜੱਪਾ ਮਾਰ ਕੇ
ਹੋਰ ਉੱਚੀ ਹੋ ਜਾਂਦੀ ਹੈ।
ਇਹ ਅੰਗੂਰ
ਸ਼ਾਇਦ ਖੱਟੇ ਹੀ ਰਹਿਣਗੇ
ਉਦੋਂ ਤੱਕ
ਜਦੋਂ ਤੱਕ
ਮੈਂ ਤੇਰੇ ਪਿੱਛੇ ਭੱਜਦਾ ਰਹਾਂਗਾ।
ਸੋਚ ਲਿਆ ਹੈ
ਹੁਣ ਮੈਂ ਤੇਰੇ ਪਿੱਛੇ
ਜ਼ਿੰਦਗੀ ਨਹੀਂ ਗਾਲਣੀ
ਤੈਨੂੰ ਅੱਗਿਓਂ
ਵਲ਼ਾਵਾਂ ਪਾਉਣਾ ਹੈ
ਤੈਨੂੰ ਅੱਗੇ ਵਧਣ ਤੋਂ ਰੋਕਣਾ ਹੈ।
ਹੁਣ ਮੈਂ ਤੇਰੇ ਹਾਣ ਦਾ ਨਹੀਂ ਹੋਣਾ
ਤੈਨੂੰ ਮਜ਼ਬੂਰ ਕਰ ਦੇਣਾ ਹੈ
ਮੇਰੇ ਹਾਣ ਦੀ ਹੋਣ ਲਈ।
ਆਖਿਰ ਕਿੰਨਾ ਚਿਰ
ਮਹਿੰਗਾਈ
ਗਰੀਬ ਨੂੰ ਭਜਾ ਭਜਾ ਕੇ
ਮਾਰਦੀ ਰਹੇਗੀ
ਤੈਨੂੰ ਰੋਕਣਾ ਹੀ ਪੈਣਾ ਹੈ
ਢੰਗ ਭਾਵੇਂ ਟੇਢਾ ਹੀ ਕਿਉਂ ਨਾ ਹੋਵੇ।
ਕਦੇ ਨਹੀਂ ਮਿਲ ਸਕਦੇ ਆਪਾਂ।
ਜਦੋਂ ਮੈਂ ਤੇਰੇ ਹਾਣ ਦਾ ਹੋਵਾਂਗਾ
ਤੂੰ ਛੜੱਪਾ ਮਾਰ ਕੇ
ਹੋਰ ਉੱਚੀ ਹੋ ਚੁੱਕੀ ਹੋਵੇਂਗੀ।
ਮੈਂ ਅੱਡੀਆਂ ਚੁੱਕ ਕੇ
ਜਿੰਨਾ ਕੁ ਤੇਰੇ ਬਰਾਬਰ ਹੋਣ ਦੀ
ਕੋਸ਼ਿਸ਼ ਕਰਦਾ ਹਾਂ
ਤੂੰ ਛੜੱਪਾ ਮਾਰ ਕੇ
ਹੋਰ ਉੱਚੀ ਹੋ ਜਾਂਦੀ ਹੈ।
ਇਹ ਅੰਗੂਰ
ਸ਼ਾਇਦ ਖੱਟੇ ਹੀ ਰਹਿਣਗੇ
ਉਦੋਂ ਤੱਕ
ਜਦੋਂ ਤੱਕ
ਮੈਂ ਤੇਰੇ ਪਿੱਛੇ ਭੱਜਦਾ ਰਹਾਂਗਾ।
ਸੋਚ ਲਿਆ ਹੈ
ਹੁਣ ਮੈਂ ਤੇਰੇ ਪਿੱਛੇ
ਜ਼ਿੰਦਗੀ ਨਹੀਂ ਗਾਲਣੀ
ਤੈਨੂੰ ਅੱਗਿਓਂ
ਵਲ਼ਾਵਾਂ ਪਾਉਣਾ ਹੈ
ਤੈਨੂੰ ਅੱਗੇ ਵਧਣ ਤੋਂ ਰੋਕਣਾ ਹੈ।
ਹੁਣ ਮੈਂ ਤੇਰੇ ਹਾਣ ਦਾ ਨਹੀਂ ਹੋਣਾ
ਤੈਨੂੰ ਮਜ਼ਬੂਰ ਕਰ ਦੇਣਾ ਹੈ
ਮੇਰੇ ਹਾਣ ਦੀ ਹੋਣ ਲਈ।
ਆਖਿਰ ਕਿੰਨਾ ਚਿਰ
ਮਹਿੰਗਾਈ
ਗਰੀਬ ਨੂੰ ਭਜਾ ਭਜਾ ਕੇ
ਮਾਰਦੀ ਰਹੇਗੀ
ਤੈਨੂੰ ਰੋਕਣਾ ਹੀ ਪੈਣਾ ਹੈ
ਢੰਗ ਭਾਵੇਂ ਟੇਢਾ ਹੀ ਕਿਉਂ ਨਾ ਹੋਵੇ।
No comments:
Post a Comment