Tuesday, 15 April 2014

ਮੇਰੇ ਯਾਰ ਨੇ ਲੂਜ਼ ਕਰੈਕਟਰ ਦੇ....

ਮੇਰੇ ਯਾਰ ਨੇ ਲੂਜ਼ ਕਰੈਕਟਰ ਦੇ
ਸਭ ਜਾਏ ਨੇ ਕਿਸੇ ਐਕਟਰ ਦੇ
ਸੁੱਖਾ ਬਿੱਕਰ ਤੇ ਇਆਲੀ ਨੀ
ਮੇਰੇ ਯਾਰ ਨੇ ਸਭ ਅਕਾਲੀ ਨੀ
ਇਹ ਕਿਸੇ ਤੋਂ ਡਰਦੇ-ਡੁਰਦੇ ਨਹੀਂ, ਥੱਪੜ ਜੜ ਦਿੰਦੇ ਇੰਸਪੈਕਟਰ
ਦੇ,
ਮੇਰੇ ਯਾਰ ਨੇ ਲੂਜ਼ ਕਰੈਕਟਰ ਦੇ।

ਬਹੁਤੇ ਆਸਾ ਰਾਮ ਦੇ ਚੇਲੇ ਨੇ
ਕਿੱਕਰ ਤੇ ਚੜ੍ਹੇ ਕਰੇਲੇ ਨੇ
ਕੋਈ ਕੰਮ-ਕੁੰਮ ਨਹੀਂ ਵਿਹਲੇ ਨੇ
ਵਿਹਲਿਆਂ ਵੀ ਕਈ ਝਮੇਲੇ ਨੇ
ਨਂੰਨ੍ਹੀਂ ਛਾਂ ਖਿੱਚੀ ਫਿਰਦੇ ਨੇ, ਇਹ ਘਸੇ ਹੋਏ ਟਾਇਰ ਟਰੈਕਟਰ ਦੇ
ਮੇਰੇ ਯਾਰ ਨੇ ਲੂਜ਼ ਕਰੈਕਟਰ ਦੇ।

ਸਰਮਾਏਦਾਰੀ ਨੇ ਜੰਮੇ ਨੇ
ਮੇਰੇ ਸਾਰੇ ਈ ਯਾਰ ਨਿਕੰਮੇ ਨੇ
ਘੁੰਡ ਕੱਢ ਕੇ ਗਿੱਧਾ ਪਾਉਂਦੇ ਨੇ
ਬਾਦਲ ਦੀ ਜੈ ਜੈ ਗਾਉਂਦੇ ਨੇ
ਹਰਭਜਨ, ਸਿੱਧੂ, ਦਿਲਜੀਤ, ਬੈਂਸ, ਗਿੱਪੀ ਬਣ ਗਏ ਪ੍ਰੋਜੈਕਟਰ
ਜਿਹੇ
ਮੇਰੇ ਯਾਰ ਨੇ ਲੂਜ਼ ਕਰੈਕਟਰ ਦੇ।

'ਕੱਲ੍ਹੇ ਯਾਰ ਨਹੀਂ ਕੁੱਝ ਸਹੇਲੀਆਂ ਨੇ
ਟੱਬਰਦਾਰੀ ਤੋਂ ਵਿਹਲੀਆਂ ਨੇ
ਨਾ ਵਿਆਹੀਆਂ ਵਿੱਚ ਨਾ ਕੁਆਰੀਆਂ ਨੇ
ਨਾ ਜੂਏ ਵਿੱਚ ਕਿਸੇ ਹਾਰੀਆਂ ਨੇ
ਮਮਤਾ, ਮਾਇਆ ਤੇ ਜੈ ਲਲਿਤਾ ਪੁਰਜ਼ੇ ਨੇ ਕਿਸੇ ਰਿਐਕਟਰ ਦੇ
ਮੇਰੇ ਯਾਰ ਨੇ ਲੂਜ਼ ਕਰੈਕਟਰ ਦੇ।

ਮੇਰਾ ਬੈਸਟ ਫਰੈਂਡ ਹੈ ਮੋਦੀ ਨੀਂ
ਲੱਗਿਆ ਜੋ ਖੇਡਣ ਰੌਂਡੀ ਨੀਂ
ਮੀਡੀਆ ਮੁੱਠੀ ਵਿੱਚ ਕਰ ਲਿਆ ਹੈ
ਅਦਾਨੀ ਦਾ ਗੋਡਾ ਫੜ ਲਿਆ ਹੈ
ਥੁੱਕ ਲਾ ਕੇ ਜੋੜਨ ਨੂੰ ਫਿਰਦਾ ਹੈ, ਜਿਹੜੇ ਪਾਟ ਗਏ ਵਰਕੇ ਚੈਪਟਰ ਦੇ
ਮੇਰੇ ਯਾਰ ਨੇ ਲੂਜ਼ ਕਰੈਕਟਰ ਦੇ।

ਮੇਰੇ ਯਾਰ ਤਾਂ ਮੇਰੇ ਹਾਣੀ ਨਹੀਂ
ਮੋਇਆਂ ਮੂੰਹ ਪਾਉਂਦੇ ਪਾਣੀ ਨਹੀਂ
# ਗੱਗਬਾਣੀ ਦੁਹਾਈਆਂ ਪਾਉਂਦੀ ਏ
ਲਾਹਣਤ ਯਾਰੀ ਤੇ ਪਾਉਂਦੀ ਏ
ਨਤੀਜੇ ਨੇ ਸਾਡੇ ਸਲੈਕਟਰ ਦੇ, ਆ ਚੜ੍ਹਦੇ ਹਰ ਸਮੈਸਟਰ ਤੇ
ਮੇਰੇ ਯਾਰ ਨੇ ਲੂਜ਼ ਕਰੈਕਟਰ ਦੇ।।

No comments:

Post a Comment