Tuesday, 29 April 2014

ਡੀ ਐਸ ਪੀ ਦੀ ਤੇ ਉਸ ਦੀ ਘਰਵਾਲਕੀ ਦੀ ਨੋਕ ਝੋਕ...

ਭੱਜ ਜਾ ਸ਼ੁਕੀਨਾ ਧਾੜ 'ਕਾਲੀਆਂ ਦੀ ਆਈ ਐ...
ਨਾ ਡਰ ਨਵੇਂ ਸਾਲ ਦੀ ਵਧਾਈ ਦੇਣ ਆਈ ਐ....
ਤਿੰਨ ਦਿਨ ਪਏ ਨੇ ਅੱਜ ਬਾਰ੍ਹਵੇਂ ਦੀ 28 ਐ
ਐਵੇਂ ਨਾ ਡਰਾ ਨੀ ਪੈਂਟ ਗਿੱਲੀ ਹੋਣ ਆਈ ਐ
ਭੱਜ ਜਾ ਸ਼ੁਕੀਨਾ ਧਾੜ 'ਕਾਲੀਆਂ ਦੀ ਆਈ ਐ.....।

ਪਰਸੋਂ ਹੀ ਤਾਂ ਮੈਂ ਕੰਜਰਾਂ ਨੂੰ ਮਹੀਨਾ ਦੇ ਕੇ ਆਂਇਆ
ਨੀਲੀਆਂ ਪੱਗਾਂ, ਖਾਕੀ ਵਰਦੀ ਮਿਲਕੇ ਜਾਮ ਟਕਰਾਇਆ
ਓਥੇ ਹੀ ਜਾ ਵੱਜਾ ਮੇਰੀ ਜਿੱਥੇ ਡਿਊਟੀ ਲਾਈ ਐ
ਭੱਜ ਜਾ ਸ਼ੁਕੀਨਾ ਧਾੜ 'ਕਾਲੀਆਂ ਦੀ ਆਈ ਐ.......।।

ਇੱਕ ਸਮੈਕ ਦੀ ਗੱਡੀ ਘੇਰੀ, ਘੇਰੀ ਤੇ ਛੱਡ ਦਿੱਤੀ
ਆਪ ਪੁਲਿਸ ਨੇ ਹਰ ਨਾਕੇ ਤੇ ਮਾਰ ਸਲੂਟ ਕੱਢ ਦਿੱਤੀ
ਜਿਲ੍ਹੇ ਦਾ ਸੀ ਕੋਈ ਆਗੂ, ਖਬਰ ਪੱਤਰਕਾਰਾਂ ਲਾਈ ਐ...
ਭੱਜ ਜਾ ਸ਼ੁਕੀਨਾ ਧਾੜ 'ਕਾਲੀਆਂ ਦੀ ਆਈ ਐ......।

ਬੜਾ ਕੁੱਤੇ ਦਾ ਵੱਢਿਆ ਨੀ ਇਹ ਪ੍ਰੈੱਸ ਦਾ ਭਾਈਚਾਰਾ
ਚੁੱਕ ਲੈਂਦੇ ਨੇ ਕਲਮ ਨੀ ਜੇ ਨਾ ਦੇਈਏ ਹਿੱਸਾ ਮਾੜਾ
ਸਹੁੰ ਬਾਬੇ ਦੀ ਮੈਂ ਤਾਂ ਸੱਚੀਂ ਪੂਰੀ ਮਿੱਟੀ ਪਾਈ ਐ
ਭੱਜ ਜਾ ਸ਼ੁਕੀਨਾ ਧਾੜ 'ਕਾਲੀਆਂ ਦੀ ਆਈ ਐ......।।

ਕੀ ਨੌਕਰੀ ਤੇ ਕੀ ਨਖਰਾ ਜਿੱਦਾਂ ਟੱਪਦਾ ਟੈਮ ਟਪਾਲੈ
ਜੀਤੀ ਅਪਣੀ ਕਾਲਜ ਜਾਂਦੀ ਉਹਦੀ ਪੱਤ ਬਚਾਲੈ
ਸਾਹਬ ਤੇਰੇ ਵੀ ਅਪਣੀ ਧੀ ਕਨੇਡੇ ਭਿਜਵਾਈ ਐ
ਐਵੇਂ ਨਾ ਡਰਾ ਨੀ ਪੈਂਟ ਗਿੱਲੀ ਹੋਣ ਆਈ ਐ
ਭੱਜ ਜਾ ਸ਼ੁਕੀਨਾ ਧਾੜ 'ਕਾਲੀਆਂ ਦੀ ਆਈ ਐ.....।

ਹੋਏ ਅਸੀਂ ਬਦਨਾਮ ਰਿਸ਼ਵਤਾਂ ਮੰਗਣ ਉੱਪਰ ਵਾਲੇ
ਖਾਤਰ ਨੌਕਰੀ ਕਰਨੇ ਪੈਂਦੇ ਸਾਨੂੰ ਘਾਲ਼ੇਮਾਲ਼ੇ
ਅਪਣਿਆਂ ਨਾਲੋਂ ਟੁੱਟੇ ਸਾਡੀ ਕਿੱਥੇ ਸੁਣਵਾਈ ਐ
ਭੱਜ ਜਾ ਸ਼ੁਕੀਨਾ ਧਾੜ 'ਕਾਲੀਆਂ ਦੀ ਆਈ ਐ.....।
ਪੁੜਿਆਂ ਦਾ ਬੀਮਾ ਕਰਵਾ ਕੇ ਹੀ ਗਾਏ ਜਾ ਸਕਦੇ ਐ ਅਜਿਹ

No comments:

Post a Comment