Friday, 25 April 2014

ਕਹਿਰ...

ਬੱਸ ਵਿੱਚ ਹੋਵੇ ਭੀੜ ਤੇ ਪਾਈਆਂ ਚੱਪਲਾਂ ਹੋਵੇ ਖੈਰ
ਬੂਟਾਂ ਵਾਲੇ ਮਿੱਧ ਜਾਂਦੇ ਨੇ, ਲੰਘਦੇ-ਵੜਦੇ ਪੈਰ।

ਉੱਤੋਂ ਮੂਲ਼ੀਆਂ ਵਾਲੇ ਪਰੌਂਠੇ ਖਾਕੇ ਕੋਈ ਚੜ੍ਹ ਜਾਵੇ
ਕੋਈ ਨ੍ਹੀਂ ਬੁੱਝ ਸਕਦਾ ਕਿਹੜੇ ਪਾਸਿਓਂ ਹੋਵਣ ਫਾਇਰ।

ਚੜ੍ਹਦੇ ਪਾਸੇ ਗੁਰੂਦੁਆਰਾ, ਲਹਿੰਦੇ ਬੰਨੇ ਮੰਦਰ
ਮਸਜਿਦ, ਇੱਕ ਮਸ੍ਹੀਤ ਬਣਾਵੋ, ਇਹ ਵੱਸਦਿਆਂ ਦਾ ਸ਼ਹਿਰ।

ਲੰਗਾਰ ਹੋਏ ਪਜਾਮੇ ਤੇ ਤੂੰ ਹੋਰ ਟਾਕੀਆਂ ਨਾ ਲਾ
ਤੇਰੀ ਕੀ ਪਹਿਚਾਣ ਰਹੀ ਜੇ ਕਾਬਜ਼ ਹੋ ਗਏ ਗੈਰ।

ਗੱਗਬਾਣੀ ਵਿੱਚ ਲਿਖੀਆਂ ਗੱਲਾਂ 16 ਆਨੇ ਸੱਚੀਆਂ
ਜ਼ੋਰਾਵਰ, ਕਮਜ਼ੋਰਾਂ ਉੱਤੇ ਆਏ ਨੇ ਢਾਹੁੰਦੇ ਕਹਿਰ।

No comments:

Post a Comment