Wednesday, 16 April 2014

ਸਾਨੂੰ ਕੀ ਨੀਂਦਾਂ....

ਅਸੀਂ ਜਾਗਣ ਦਾ ਵਰ ਪਾਇਆ, ਸਾਨੂੰ ਕੀ ਨੀਂਦਾਂ
ਅਸੀਂ ਆਸ਼ਕ ਨਾਮ ਰਖਾਇਆ, ਸਾਨੂੰ ਕੀ ਨੀਂਦਾਂ।

ਧੁੱਪ ਲੱਗੀ ਤਾਂ ਛਾਵੇਂ ਬਹਿ ਗਏ
ਕਰਕੇ ਹਿੰਮਤ ਸੁਖਾਵੇਂ ਰਹਿ ਗਏ
ਕਿਸਮਤ ਵਾਲਾ ਪਾਠ ਪੜ੍ਹਾਵਣ, ਜ਼ੋਰ ਮੁਲਾਣਿਆਂ ਲਾਇਆ, ਸਾਨੂੰ
ਕੀ ਨੀਂਦਾਂ।
ਅਸੀਂ ਜਾਗਣ ਦਾ ਵਰ ਪਾਇਆ, ਸਾਨੂੰ ਕੀ ਨੀਂਦਾਂ।

ਕੀ ਹੋਇਆ ਸਾਡੇ ਲੱਕ ਟੁੱਟੇ
ਕੀ ਹੋਇਆ ਅਸੀਂ ਸੋਂਦੇ ਭੁੱਖੇ
ਕੀ ਹੋਇਆ ਸਾਡੇ ਜੋਬਨ ਰੁੱਤੇ, ਮੁੱਖ ਬੁਢੇਪਾ ਛਾਇਆ, ਸਾਨੂੰ
ਕੀ ਨੀਂਦਾਂ
ਅਸੀਂ ਜਾਗਣ ਦਾ ਵਰ ਪਾਇਆ, ਸਾਨੂੰ ਕੀ ਨੀਂਦਾਂ।

ਕੋਈ ਕਹੇ ਸਾਨੂੰ ਭੌਕਣ ਕੁੱਤੇ
ਕੋਈ ਕਹੇ ਸਾਨੂੰ ਜੰਮ ਗਏ ਪੁੱਠੇ
ਕਹੀ ਜਾਵੇ ਕੋਈ ਅਸੀਂ ਤਾਂ ਅਪਣਾ, ਆਪੇ ਰਾਹ ਬਣਾਇਆ, ਸਾਨੂੰ
ਕੀ ਨੀਂਦਾਂ
ਅਸੀਂ ਜਾਗਣ ਦਾ ਵਰ ਪਾਇਆ, ਸਾਨੂੰ ਕੀ ਨੀਂਦਾਂ।

ਗੱਗਬਾਣੀ ਵਿੱਚ ਉੱਚੇ ਦਰਜੇ
ਕਿਸੇ ਮਾਰਿਆਂ ਅਸੀਂ ਨ੍ਹੀਂ ਮਰਦੇ
ਮਰ ਜਾਵਾਂਗੇ ਜਿਸ ਦਿਨ ਸਾਨੂੰ ਜਿਊਣ ਦਾ ਲਾਲਚ ਆਇਆ, ਸਾਨੂੰ
ਕੀ ਨੀਂਦਾਂ
ਅਸੀਂ ਜਾਗਣ ਦਾ ਵਰ ਪਾਇਆ, ਸਾਨੂੰ ਕੀ ਨੀਂਦਾਂ।।

No comments:

Post a Comment