Monday, 7 April 2014

ਨਸੀਬ ਸਾਡੇ ਲਿਖੇ ਰੱਬ ਨੇ....

ਵੋਟਾਂ ਤੋਂ ਬਾਅਦ....

ਮੋਦੀ:-
ਸੋਨੀਆ ਐਤਕੀਂ ਧੋਖਾ ਹੋ ਗਿਆ
ਧੋਖਾ ਵੀ ਕੀ ਚੌਖਾ ਹੋ ਗਿਆ
ਤੈਥੋਂ ਤਾਂ ਅਸੀਂ ਮਾਰ ਨਹੀਂ ਖਾਂਦੇ ਮਰ ਗਿਆ ਕੇਜਰੀਵਾਲ
ਨਸੀਬ ਸਾਡੇ ਲਿਖੇ ਰੱਬ ਨੇ, ਕੱਚੀ ਪੈਂਸਲ ਨਾਲ।।

ਸੋਨੀਆ:-
ਹਾਏ ਵੇ ਰਾਹੁਲ, ਇਹ ਕੀ ਹੋਇਆ
ਤੂੰ ਅੰਬਾਨੀਆ ਜਿਉਂਦਾ ਈ ਮੋਇਆ
ਸਾਡੇ ਜੜ੍ਹੀਂ ਬਿਠਾਇਆ ਤੇਰਾ ਮੋਦੀ ਵੀ ਗਿਆ ਹਾਰ
ਨਸੀਬ ਸਾਡੇ ਲਿਖੇ ਰੱਬ ਨੇ, ਕੱਚੀ ਪੈਂਸਲ ਨਾਲ।।

ਬਾਦਲ:-
ਸਭ ਸੀਟਾਂ ਤੇ ਭੱਠਾ ਬਹਿ ਗਿਆ
ਵਿੱਚ ਬਠਿੰਡੇ ਨੱਕ ਰਹਿ ਗਿਆ
ਕੀ ਹੋਇਆ ਜੇ 'ਨੰਦਪੁਰ ਵਿੱਚ ਗਿਆ ਚੰਦੂਮਾਜਰਾ ਹਾਰ
ਨਸੀਬ ਸਾਡੇ ਲਿਖੇ ਰੱਬ ਨੇ, ਕੱਚੀ ਪੈਂਸਲ ਨਾਲ।।

ਕੇਜਰੀਵਾਲ:-
ਬੇਸ਼ੱਕ ਹੋ ਗਈ ਬੱਲੇ ਬੱਲੇ
ਐਪਰ ਸਾਡੀ ਪੇਸ਼ ਨਾ ਚੱਲੇ
ਅਫਸਰਸ਼ਾਹੀ ਸਮਝੇ ਸਾਨੂੰ ਮੱਖਣ ਦੇ ਵਿੱਚ ਵਾਲ਼
ਨਸੀਬ ਸਾਡੇ ਲਿਖੇ ਰੱਬ ਨੇ, ਕੱਚੀ ਪੈਂਸਲ ਨਾਲ।।

ਕਾਮਰੇਡ:-
ਸਾਡੇ ਬਿਨ ਸਭ ਫੇਲ੍ਹ ਫਲਸਫਾ
ਬੱਚਿਆਂ ਦਾ ਨਹੀਂ ਖੇਲ੍ਹ ਫਲਸਫਾ
ਬੇਸ਼ੱਕ ਕੌੜੇ ਲੱਗਦੇ ਐਪਰ ਸੱਚੇ ਨੇ ਹਰ ਹਾਲ
ਨਸੀਬ ਪੈਣੇ ਆਪ ਲਿਖਣੇ, ਅਪਣੇ ਹੱਥਾਂ ਦੇ ਨਾਲ।।

# ਗੱਗਬਾਣੀ :-
ਆਖਣ ਨੂੰ ਹੀ ਲੋਕ ਤੰਤਰ ਹੈ
ਅਮਲਾਂ ਦੇ ਵਿੱਚ ਜੋਕਤੰਤਰ ਹੈ
ਬੱਝੇ ਹੋਏ ਨੇ ਲੋਕ ਅਜੇ ਵੀ, ਜਾਤਾਂ ਧਰਮਾਂ ਨਾਲ
ਤੋੜਨਾ ਪੈਣਾ ਏ, ਅਣਪੜ੍ਹਤਾ ਦਾ ਜਾਲ਼
ਤੋੜਨਾ ਪੈਣਾ ਏ ਅਣਪੜ੍ਹਤਾ ਦਾ ਜਾਲ਼
ਚੋਰ ਲੁਟੇਰੇ ਖੁਸ਼ਹਾਲ ਹੋ ਗਏ, ਕਰਕੇ ਮੁਲਕ ਕੰਗਾਲ
ਨਸੀਬ ਪੈਣੇ ਆਪ ਲਿਖਣੇ, ਅਪਣੇ ਹੱਥਾਂ ਦੇ ਨਾਲ
ਨਸੀਬ ਪੈਣੇ ਆਪ ਲਿਖਣੇ, ਅਪਣੇ ਹੱਥਾਂ ਦੇ ਨਾਲ।।

No comments:

Post a Comment