ਏਦਾਂ ਕਿਉਂ ਨਹੀਂ ਹੋ ਜਾਂਦਾ
ਕਿ ਸੂਰਜ
ਪੱਛਮ ਵਲੋਂ ਨਿਕਲੇ
ਚੰਨ ਨੂੰ
ਹੱਥ ਲਾ ਕੇ ਮਹਿਸੂਸ ਕੀਤਾ ਜਾ ਸਕੇ
ਸਿਆਣਪ
ਜੋਸ਼ ਤੇ ਬਚਪਨਾ
ਇਕੋ ਵੇਲੇ ਹਮਲਾ ਨਾ ਕਰਨ।
ਦੁੱਧ ਦੇ ਉਬਾਲ ਤੋਂ ਪਹਿਲਾਂ
ਤੇ ਭੂਚਾਲ ਦੇ ਆਉਣ ਤੋਂ ਪਹਿਲਾਂ
ਸਭ ਕੁੱਝ
ਸ਼ਾਂਤ ਹੀ ਕਿਉਂ ਲੱਗਦਾ ਹੈ
ਪਤਾ ਨਹੀਂ
ਇੱਕ ਦਮ
ਕੀ ਹੋ ਜਾਂਦਾ ਹੈ।
ਕਿਉਂ ਨਹੀਂ ਹੋ ਜਾਂਦਾ ਏਦਾਂ
ਕਿ ਤੂੰ ਤੇ ਮੈਂ ਮਿਲਕੇ
ਇੱਕ ਹੋ ਜਾਈਏ
ਜੇ ਵਿਛੜੀਏ
ਤੇ ਇੱਕ ਵੀ ਨਾ ਰਹੀਏ।
ਪੂਰੇ-ਸੂਰੇ ਹੁੰਦਿਆਂ ਵੀ
ਅੱਧੇ-ਅਧੂਰੇ ਕਿਉਂ ਹਾਂ
ਆਪਾਂ।
ਏਦਾਂ ਕਿਉਂ ਨਹੀਂ ਹੋ ਜਾਂਦਾ
ਕਿ ਹੱਥਾਂ ਵਿੱਚ ਹੱਥ ਫੜਕੇ
ਨਿਕਲ ਜਾਈਏ ਕਿਤੇ ਦੂਰ
ਸੁਪਨਿਆਂ ਨੂੰ
ਹਕੀਕਤ ਵਿੱਚ ਬਦਲਣ ਦੀ
ਜਿੱਥੇ ਦੱਸ ਪੈਂਦੀ ਹੋਵੇ
ਕਿਉਂ ਨਹੀਂ ਹੁੰਦਾ ਏਦਾਂ।
ਸਾਡੇ ਹੱਥ
ਹੱਥਾਂ ਦੀ ਛੋਹ ਨੂੰ ਤਰਸਣ
ਤੇ ਭਿੱਜ ਕੇ ਵੀ
ਅਣਭਿੱਜੇ ਹੀ ਰਹਿ ਜਾਣ
ਏਦਾਂ ਹੀ ਕਿਉਂ ਹੁੰਦਾ ਹੈ।
ਕਾਸ਼!
ਏਦਾਂ ਹੋ ਜਾਵੇ
ਕਿ ਧਰਤੀ
ਸੱਚ-ਮੁੱਚ ਘੁੰਮਦੀ ਹੋਈ ਪ੍ਰਤੀਤ ਹੋਵੇ
ਚੰਨ ਤੇ ਪੀਂਘ ਪਾਈ ਜਾ ਸਕੇ
ਸੂਰਜ ਨੂੰ ਮਸ਼ਕਰੀ ਕੀਤੀ ਜਾ ਸਕੇ
ਪਰ ਦਿਮਾਗ ਦੇ ਘੁੰਮਣ ਨਾਲ
ਸਭ ਕੁੱਝ ਨਹੀਂ ਘੁੰਮ ਜਾਂਦਾ।
ਜਿਸ ਦਿਨ ਏਦਾਂ ਹੋ ਗਿਆ
ਉਸ ਦਿਨ
ਮੈਂ ਤੇਰੀਆਂ ਬਾਹਾਂ ਵਿੱਚ
ਆਖਰੀ ਘੜੀਆਂ ਗਿਣ ਰਿਹਾ ਹੋਵਾਂਗਾ
ਤੇ ਤੂੰ ਸਭ ਕੁੱਝ ਪਹਿਲਾਂ ਜਿਹਾ ਹੋਣ ਲਈ
ਦੁਆ ਕਰ ਰਹੀ ਹੋਵੇਂਗੀ।
ਕਿ ਸੂਰਜ
ਪੱਛਮ ਵਲੋਂ ਨਿਕਲੇ
ਚੰਨ ਨੂੰ
ਹੱਥ ਲਾ ਕੇ ਮਹਿਸੂਸ ਕੀਤਾ ਜਾ ਸਕੇ
ਸਿਆਣਪ
ਜੋਸ਼ ਤੇ ਬਚਪਨਾ
ਇਕੋ ਵੇਲੇ ਹਮਲਾ ਨਾ ਕਰਨ।
ਦੁੱਧ ਦੇ ਉਬਾਲ ਤੋਂ ਪਹਿਲਾਂ
ਤੇ ਭੂਚਾਲ ਦੇ ਆਉਣ ਤੋਂ ਪਹਿਲਾਂ
ਸਭ ਕੁੱਝ
ਸ਼ਾਂਤ ਹੀ ਕਿਉਂ ਲੱਗਦਾ ਹੈ
ਪਤਾ ਨਹੀਂ
ਇੱਕ ਦਮ
ਕੀ ਹੋ ਜਾਂਦਾ ਹੈ।
ਕਿਉਂ ਨਹੀਂ ਹੋ ਜਾਂਦਾ ਏਦਾਂ
ਕਿ ਤੂੰ ਤੇ ਮੈਂ ਮਿਲਕੇ
ਇੱਕ ਹੋ ਜਾਈਏ
ਜੇ ਵਿਛੜੀਏ
ਤੇ ਇੱਕ ਵੀ ਨਾ ਰਹੀਏ।
ਪੂਰੇ-ਸੂਰੇ ਹੁੰਦਿਆਂ ਵੀ
ਅੱਧੇ-ਅਧੂਰੇ ਕਿਉਂ ਹਾਂ
ਆਪਾਂ।
ਏਦਾਂ ਕਿਉਂ ਨਹੀਂ ਹੋ ਜਾਂਦਾ
ਕਿ ਹੱਥਾਂ ਵਿੱਚ ਹੱਥ ਫੜਕੇ
ਨਿਕਲ ਜਾਈਏ ਕਿਤੇ ਦੂਰ
ਸੁਪਨਿਆਂ ਨੂੰ
ਹਕੀਕਤ ਵਿੱਚ ਬਦਲਣ ਦੀ
ਜਿੱਥੇ ਦੱਸ ਪੈਂਦੀ ਹੋਵੇ
ਕਿਉਂ ਨਹੀਂ ਹੁੰਦਾ ਏਦਾਂ।
ਸਾਡੇ ਹੱਥ
ਹੱਥਾਂ ਦੀ ਛੋਹ ਨੂੰ ਤਰਸਣ
ਤੇ ਭਿੱਜ ਕੇ ਵੀ
ਅਣਭਿੱਜੇ ਹੀ ਰਹਿ ਜਾਣ
ਏਦਾਂ ਹੀ ਕਿਉਂ ਹੁੰਦਾ ਹੈ।
ਕਾਸ਼!
ਏਦਾਂ ਹੋ ਜਾਵੇ
ਕਿ ਧਰਤੀ
ਸੱਚ-ਮੁੱਚ ਘੁੰਮਦੀ ਹੋਈ ਪ੍ਰਤੀਤ ਹੋਵੇ
ਚੰਨ ਤੇ ਪੀਂਘ ਪਾਈ ਜਾ ਸਕੇ
ਸੂਰਜ ਨੂੰ ਮਸ਼ਕਰੀ ਕੀਤੀ ਜਾ ਸਕੇ
ਪਰ ਦਿਮਾਗ ਦੇ ਘੁੰਮਣ ਨਾਲ
ਸਭ ਕੁੱਝ ਨਹੀਂ ਘੁੰਮ ਜਾਂਦਾ।
ਜਿਸ ਦਿਨ ਏਦਾਂ ਹੋ ਗਿਆ
ਉਸ ਦਿਨ
ਮੈਂ ਤੇਰੀਆਂ ਬਾਹਾਂ ਵਿੱਚ
ਆਖਰੀ ਘੜੀਆਂ ਗਿਣ ਰਿਹਾ ਹੋਵਾਂਗਾ
ਤੇ ਤੂੰ ਸਭ ਕੁੱਝ ਪਹਿਲਾਂ ਜਿਹਾ ਹੋਣ ਲਈ
ਦੁਆ ਕਰ ਰਹੀ ਹੋਵੇਂਗੀ।
No comments:
Post a Comment