Sunday, 4 December 2016

ਇਹ ਮਹਿੰਗਾਈ ਨਹੀਂ ਵਧੀ

ਇਹ ਮਹਿੰਗਾਈ ਨਹੀਂ ਵਧੀ।
ਇਹ ਸਾਡੇ ਸਿਰਾਂ ਤੇ
ਗੁਲਾਮੀ ਦਾ ਜੂਲ਼ਾ
ਹੋਰ ਪਕੇਰਾ ਕੀਤਾ ਗਿਆ ਹੈ।
ਇਹ ਸਾਡੇ ਗਲ਼ਾਂ ਵਿੱਚ
ਬਲ਼ਦੇ ਟਾਇਰ ਪਾ ਕੇ
ਅੰਬਾਨੀਆਂ, ਅਦਾਨੀਆਂ ਦੇ ਮਹੱਲਾਂ ਵਿੱਚ
ਰੌਸ਼ਨੀ ਦਾ ਇੰਤਜ਼ਾਮ ਕੀਤਾ ਗਿਆ ਹੈ।
ਇਹ ਮਹਿੰਗਾਈ ਨਹੀਂ ਵਧੀ
ਇਹ ਸਾਨੂੰ 
ਸਾਡੀ ਔਕਾਤ ਦਿਖਾਈ ਗਈ ਹੈ।
ਸਾਨੂੰ ਦੱਸਿਆ ਗਿਆ ਹੈ
ਕਿ ਸਰਕਾਰ 
ਭਾਵੇਂ ਕਿਸੇ ਦੀ ਵੀ ਆ ਜਾਵੇ
ਰਾਜ 
ਸਰਮਾਏਦਾਰੀ ਦਾ ਹੀ ਰਹਿਣਾ ਹੈ।
ਆਰਥਿਕ ਵਿਕਾਸ ਦਰ
ਅਤੇ ਗਰੀਬੀ ਰੇਖਾ ਦੇ
ਸਰਕਾਰੂ ਆਂਕੜਿਆਂ ਦੀ ਜਾਦੂਗਰੀ
ਸਾਡੀ ਸਮਝ ਤੋਂ ਪਰੇ ਨਹੀਂ।
ਸਭ ਸਮਝਦੇ ਹਾਂ
ਕਿ ਅਸੀਂ ਪਾਬੰਦ ਹਾਂ
ਹਰ ਸਰਕਾਰੀ ਜ਼ਬਰ
ਨੂੰ ਸਹਿਣ ਦੇ।
ਹੁਣ ਸਾਨੂੰ 
ਸੀ ਕਰਨ ਦਾ ਹੱਕ ਨਹੀਂ।
ਅਸੀਂ ਦੇ ਚੁੱਕੇ ਹਾਂ
ਅਗਾਊਂ ਪ੍ਰਵਾਨਗੀ
ਕਿ ਭਲੇ ਦਿਨ ਆਉਣਗੇ।
ਇਹ ਜਾਣਦੇ ਹੋਏ ਵੀ
ਕਿ ਹਾਰ ਸਾਡੀ ਹੀ ਹੋਣੀ ਹੈ
ਜਿੱਤਣ ਦੀ ਆਸ ਵਿੱਚ
ਹਰ ਪੰਜ ਸਾਲ ਬਾਅਦ
ਅਸੀਂ ਜੂਆ ਖੇਡਦੇ ਹਾਂ।
ਤੇ ਹਰ ਵਾਰ
ਸਾਡੀ ਦਰੋਪਤੀ
ਸਾਡੀਆਂ ਅੱਖਾਂ ਸਾਹਮਣੇ
ਨੰਗੀ ਕਰਕੇ
ਸਾਨੂੰ ਜਲੀਲ ਕਰਨ ਦੀ
ਖੇਡ ਖੇਡੀ ਜਾਂਦੀ ਹੈ।
ਇਹ ਸਿਰਫ ਮਹਿੰਗਾਈ ਨਹੀਂ ਵਧੀ
ਇਹ ਸਰਮਾਏਦਾਰਾਂ ਤੇ
ਸਾਡੀ ਭਰੋਸੇਯੋਗਤਾ ਵਧੀ ਹੈ
ਸਾਡੀ ਸਹਿਣਸ਼ੀਲਤਾ ਨੂੰ 
ਪਰਖਣ ਦੀ ਗੇਜ਼ ਵਧੀ ਹੈ।
ਅਸੀਂ ਸਮਝਣਾ ਹੀ ਨਹੀਂ ਚਾਹੁੰਦੇ
ਕਿ ਸਾਨੂੰ 
ਖਤਮ ਕਿਉਂ ਨਹੀਂ ਕੀਤਾ ਜਾਂਦਾ?
ਸਾਡੇ ਜਿਉਂਦੇ ਰਹਿਣ ਵਿੱਚ
ਕਿਹਨਾਂ ਦੇ ਹਿਤ ਸੁਰੱਖਿਅਤ ਰਹਿੰਦੇ ਹਨ
ਅਸੀਂ ਸਮਝਣਾ ਹੀ ਨਹੀਂ ਚਾਹੁੰਦੇ।
ਮਹਿੰਗਾਈ ਤਾਂ
ਬੜੀ ਨਿਗੂਣੀ ਜਿਹੀ ਚੀਜ਼ ਹੈ
ਇਹ ਸਿਰਫ ਮਹਿੰਗਾਈ ਨਹੀਂ ਵਧੀ।
#ਗੱਗਬਾਣੀ

Sunday, 6 November 2016

~ ਗੁਰੂ ਦੀ ਗੋਲ੍ਹਕ ~

ਗੁਰੂ ਦੀ ਗੋਲ੍ਹਕ
ਚੋਰਾਂ ਦਾ ਮੂੰਹ
ਕੋਣ ਆਂ ਮੈਂ
ਕੋਣ ਆ ਤੂੰ
ਲੱਕੜ ਦੇ ਸਿਰ
ਨਾ ਕੰਨ ਜੂੰ
ਘੋਰ ਕਲਯੁੱਗ
ਚਾਹ ਨਾ ਚੂਹ
ਚਾਰ ਵਜੇ ਤੜਕੇ
ਕੁੱਕੜੂੰ ਘੜੂੰ
ਜ਼ਿੰਦਾਬਾਦ ਬਾਦਲ
ਸੁੱਚੇ ਮੂੰਹ
#ਗੱਗਬਾਣੀ ਆਖੇ
ਫਿੱਟੇ ਮੂੰਹ
ਕ੍ਰਿਪਾਲ ਸਿੰਘ 'ਡੂੰਗਰ
ਫੂੰ - ਫੂੰ - ਫੂੰ

Saturday, 29 October 2016

~ ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ ~

ਨਾ ਸੁੱਖਿਆਂ ਸੁੱਖ ਮਿਲਣੇ, ਨਾ ਸਿਮਰਿਆਂ ਹੀ ਸਾਹ ਪੈਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਮਿੱਥ ਕੇ ਬਰਬਾਦ ਕਰੀ, ਜਵਾਨੀ ਨਸ਼ਿਆਂ ਦੇ ਵਿੱਚ ਵਾੜੀ
ਹੁੰਦੀ ਸੀ ਗੁਰੂਆਂ ਦੀ, ਅੱਜਕਲ੍ਹ ਗੁੰਡਿਆਂ ਦੀ ਸਰਦਾਰੀ
ਲੋਕਾਂ ਵਿੱਚ ਵੇਖ ਵਿਚਰ, ਉਹ ਕਿਵੇਂ ਪੁਣਦੇ ਮਾਵਾਂ-ਭੈਣਾਂ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਅਸੀਂ ਜਦ ਵੀ ਹੱਕ ਮੰਗੇ, ਦਿੱਤੀਆਂ ਡਾਂਗਾਂ ਮਾਰੀਆਂ ਚਾਂਘਾਂ
ਭਾਈਚਾਰੇ ਰੋਲ਼ ਦਿੱਤੇ, ਪਾੜ ਕੇ ਪੰਨੇ ਤੋੜੀਆਂ ਸਾਂਝਾਂ
ਤੂੰ ਸਿੱਖਿਆ ਏਂ ਫੁੱਲ ਮਿੱਧਣੇ, ਤੇ ਅਸੀਂ ਕੰਡਿਆਂ ਦੇ ਨਾਲ ਖਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਸਾਡੀ ਜੁੱਤੀ ਨਾ ਜਾਣੇ, ਕੀ ਆ ਪਿਓ-ਪੁੱਤ, ਜੀਜੇ ਸਾਲ਼ੇ
ਉੱਗ ਪੈਂਦੇ ਮਿੱਟੀ 'ਚੋਂ, ਲਾਲ ਜਲੂਰ, ਗੋਬਿੰਦਪੁਰੇ ਵਾਲੇ
ਸਾਡਾ ਘੋਲ਼ ਜ਼ਮੀਨਾਂ ਦਾ, ਤੇਰੀਆਂ ਵਿੱਚ ਜੜ੍ਹਾਂ ਦੇ ਬਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਅਸੀਂ ਜ਼ਖ਼ਮ ਨਹੀਂ ਗਿਣਦੇ, ਨਾ ਹੀ ਗਿਣਦੇ ਲੋਥਾਂ, ਲਾਸ਼ਾਂ
ਬੱਸ ਜ਼ੁਲਮ ਹੀ ਗਿਣਦੇ ਆਂ, ਜੋਤਾ ਲਾਉਂਦੇ ਕੁੱਟਦੇ ਤਾਸ਼ਾਂ
ਅਸੀਂ ਜਾਏ ਸੰਘਰਸ਼ਾਂ ਦੇ, ਲੜਦੇ ਆਏ, ਲੜਦੇ ਰਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਕਾਹਦਾ ਮਾਣ ਕਰੇਂਦਾ ਏਂ, ਕਾਹਦਾ ਪਰਾਊਡ ਟੂ ਬੀ ਅਕਾਲੀ
ਲਾ ਚਿੱਟੇ ਜਵਾਨੀ ਨੂੰ, ਸਾਰੀ ਫ਼ਸਲ ਕਮੀਨਿਆ ਖਾ ਲਈ
ਸਮਾਂ ਧੂੜ ਚਟਾ ਦਿੰਦਾ, ਤੇਰੀ ਚੌਧਰ ਨੇ ਨਹੀਂ ਰਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਵਿੱਚ ਹਸਪਤਾਲਾਂ ਦੇ, ਨਾਹੀ ਡਾਕਟਰ ਨਾ ਦਵਾਈਆਂ
ਵਿੱਚ ਬੁੱਚੜਖਾਨਿਆਂ ਦੇ, ਰੁੜ੍ਹਦੀਆਂ ਪਾਣੀ ਵਾਂਗ ਕਮਾਈਆਂ
ਤੈਨੂੰ ਤਾਪ ਵੀ ਚੜ੍ਹ ਜਾਵੇ, ਉਰ੍ਹਾਂ ਕਨੇਡਾ ਤੋਂ ਨਹੀਂ ਲਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਬਲਾਤਕਾਰ ਕਤਲ ਹੁੰਦੇ, ਹੁੰਦੀਆਂ ਸ਼ਰੇਆਮ ਨੇ ਲੁੱਟਾਂ
ਤੇਰੇ ਧੀ-ਪੁੱਤ ਨਾਲ ਹੋਵੇ, ਕਿੰਨਾ ਦੁੱਖ ਲੱਗਦਾ ਏ ਪੁੱਛਾਂ
ਤੂੰ ਰਾਜ ਕਰੇਂਦਾ ਏਂ, ਤੈਨੂੰ ਈ ਜ਼ਿੰਮਾ ਲੈਣਾ ਪੈਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
#ਗੱਗਬਾਣੀ ਵਿੱਚ ਲਿਖਿਆ, ਦਿੱਤੀਆਂ ਨਾਲ ਹੱਥਾਂ ਜੋ ਗੰਢਾਂ
ਸੌਖੀਆਂ ਨਹੀਂ ਖੁੱਲ੍ਹਦੀਆਂ, ਖੋਲ੍ਹਣੀਆਂ ਨਾਲ ਪੈਂਦੀਆਂ ਦੰਦਾਂ
ਕਿੱਦਾਂ ਦੱਸ ਖੋਲ੍ਹੇਂਗਾ, ਓਏ ਜਦ ਇੱਕ ਵੀ ਦੰਦ ਨਹੀਂ ਰਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।

- ਸੁਰਜੀਤ ਗੱਗ

Thursday, 7 July 2016

~ ਅੱਧਾ ਕਿੱਲੋ ਖੰਡ, ਤੇ ਪਾਈਆ ਦਾਲ਼ ਲਿਆਵੀਂ ~

ਅੱਧਾ ਕਿੱਲੋ ਖੰਡ, ਤੇ ਪਾਈਆ ਦਾਲ਼ ਲਿਆਵੀਂ
ਗੰਢੇ ਮਿਰਚਾਂ ਨਾਲ ਲਿਆਵੀਂ
ਜੇਕਰ ਬਚ ਗਏ ਬਾਕੀ ਪੈਹੇ
ਦੋ ਕੁ ਟਮਾਟਰ ਲਾਲ ਲਿਆਵੀਂ।
ਟੁੱਟੀ ਹੋਈ ਐਨ੍ਹਕ ਦੀ ਡੰਡੀ
ਜੁੱਤੀ ਵੀ ਮੁਸਕਾਉਂਦੀ ਪਈ ਏ
ਪਿਛਲੇ ਕਈ ਸਾਲਾਂ ਦੇ ਵਾਂਗੂੰ
ਇਹ ਤਨਖਾਹ ਵੀ ਜਾਂਦੀ ਪਈ ਏ।
ਇਹੋ ਈ ਏ ਤਲਖ਼ ਹਕੀਕਤ
ਇਹਦੇ ਸਾਹਮਣੇ ਕਰਨੇ ਈ ਪੈਣੇ
ਇਹ ਤਾਂ ਡੋਲ਼ਾ ਚੁੱਕਣਾ ਈ ਪੈਣਾ
ਇਹ ਜ਼ੁਰਮਾਨੇ ਭਰਨੇ ਈ ਪੈਣੇ।
ਵਹੁਟੀ ਆਖੇ, ਬੰਦਿਆਂ ਵਾਂਗੂੰ
ਘਰ ਆਵੀਂ, ਨਹੀਂ ਤੂੰ ਵੇਖੇਂਗਾ
ਜੇ ਤੂੰ ਪੀ ਕੇ ਆਇਆ ਅੱਜ ਵੀ
ਮਰੀ ਹੋਈ ਦਾ ਮੂੰਹ ਵੇਖੇਂਗਾ।
ਬੰਦਾ ਵੀ ਮਜ਼ਬੂਰ ਜਿਹਾ ਏ
ਦੁੱਖ ਫੋਲੇ ਤਾਂ ਕਿਸ ਨਾਲ ਫੋਲੇ
ਮੁਰਦਾ ਜਿਸਮ 'ਚ ਹਰਕਤ ਪਾਉਂਦੇ
ਪੰਜਾਹ ਦਾ ਪਊਆ, ਦਸਾਂ ਦੇ ਛੋਲੇ।
ਦਿਮਾਗ ਦੀ ਨਾੜੀ ਫਟਣ ਤੋਂ ਪਹਿਲਾਂ
ਆਥਣ ਨੂੰ ਘੁੱਟ ਲਾ ਲੈਂਦੇ ਹਾਂ
ਏਦਾਂ ਧੋਣੇ ਧੋ ਲੈਂਦੇ ਹਾਂ
ਏਦਾਂ ਵਖ਼ਤ ਟਪਾ ਲੈਂਦੇ ਹਾਂ।
ਕਿਸ ਨੇ ਖਾ ਲਏ ਸੁਪਨੇ ਸਾਡੇ
ਭੋਗਿਆ ਕਿਸ ਹਨੀਮੂਨ ਅਸਾਡਾ
ਤੁਹਾਡੇ ਵੀ ਚੁੱਲ੍ਹੇ ਵਿੱਚ ਯਾਰੋ
ਬਲ਼ਦਾ ਹੋਣੈ ਖ਼ੂਨ ਤੁਹਾਡਾ।
ਹੋਰ ਕਿਵੇਂ ਦੇ ਆਵਣਗੇ ਦੱਸ
ਆਖਣ ਉਹ ਦਿਨ ਆ ਰਹੇ ਅੱਛੇ
ਤਨ ਦੇ ਲੀੜੇ ਲਾਹ ਕੇ ਲੈ ਗਏ
ਤੇੜ ਲਟਕਦੇ ਰਹਿ ਗਏ ਕੱਛੇ।
ਕੱਛੇ ਦੇ ਵਿੱਚ ਨਾੜੇ ਤੇ ਵੀ
ਲਿਖਿਆ ਭਾਰਤ ਮਾਤਾ ਦੀ ਜੈ
ਜੇ ਨਾ ਆਖਿਆ ਜੈ ਤਾਂ ਬੀਬਾ
ਇਹ ਕੱਛਾ ਵੀ ਲਹਿ ਗਿਆ ਲੈ।
ਬੇਰੁਜ਼ਗਾਰਾਂ ਵਰ੍ਹਦੀਆਂ ਡਾਂਗਾਂ
ਸਿੱਧੇ ਸਿਗਨਲ ਫੜਦੀਆਂ ਡਾਂਗਾਂ
ਪਿੰਡੇ ਉੱਤੇ ਲਾਸ਼ਾਂ ਬਣਕੇ
ਇਨਕਲਾਬ ਉੱਕਰਦੀਆਂ ਡਾਂਗਾਂ।
ਵੰਡੇ ਹੋਏ ਹਾਂ ਆਪੂੰ ਦੇ ਵਿੱਚ
ਏਨੀ ਗੱਲ ਭੁਲਾ ਲੈਂਦੇ ਹਾਂ
ਗਿੱਦੜ ਸਿੰਗੀ ਹੱਥ ਲੁਟੇਰਿਆਂ
ਅਪਣਾ ਆਪ ਲੁਟਾ ਲੈਂਦੇ ਹਾਂ।
ਚਿੱਟਾ ਮੱਛਰ, ਚਿੱਟਾ ਪਾਉਡਰ
ਚਿੱਟੇ ਦਿਨ ਇਹ ਦੱਸਦਾ ਪਿਆ ਏ
ਸਾਡੇ ਸੱਥਰ ਵਿਛਾਵਣ ਵਾਲਾ
ਰੰਗਾਂ ਦੇ ਵਿੱਚ ਵੱਸਦਾ ਪਿਆ ਏ।
ਫਿਰ ਵੀ ਅਸਾਂ ਨੇ ਆਸ ਨਹੀਂ ਛੱਡੀ
ਸੁਪਨੇ ਬੀਜੇ ਬੰਜਰ ਬਾਝੀਂ
ਦਮੂਖਾਂ ਬੀਜਣ ਵਾਲੇ ਵੀ ਤਾਂ
ਉੱਗਦਿਆਂ ਉੱਗੇ ਬੰਜਰ ਬਾਝੀਂ।
‪#‎ਗੱਗਬਾਣੀ‬ ਦਾ ਵੱਸ ਨਹੀਂ ਚੱਲਦਾ
ਨਹੀਂ ਤੇ ਚਾਨਣ ਲਾਲ ਹੋਣਾ ਸੀ
ਇਸ ਧਰਤੀ ਦਾ ਜਾਇਆ ਪੁੱਤਰ
ਏਸੇ ਧਰਤ ਖੁਸ਼ਹਾਲ ਹੋਣਾ ਸੀ।
ਮਾਂ ਦਾ ਸਰਵਣ, ਰੀੜ੍ਹ ਪਿਓ ਦੀ
ਜਿਉਂ ਪ੍ਰਛਾਵੇਂ ਨਾਲ ਹੋਣਾ ਸੀ
ਕਾਹਨੂੰ ਕਿਸੇ ਪਨਾਮਾ ਜੰਗਲ
ਬੇ-ਪਹਿਚਾਣ ਕੰਕਾਲ ਹੋਣਾ ਸੀ।
ਇਸ ਧਰਤੀ ਤੇ ਕੀ ਨਹੀਂ ਹੈਗਾ?
ਸਭ ਕੁੱਝ ਹੈ, ਪਰ ਖੋਹਣਾ ਪੈਣਾ
ਸੁਸਰੀ ਵਾਂਗੂੰ ਸੁੱਤੇ ਰਹੇ ਜੇ
ਰੋਂਦੇ ਈ ਆਏ, ਰੋਣਾ ਈ ਪੈਣਾ।
ਆਪੇ ਈ ਹਿੰਮਤ ਕਰਨੀ ਪੈਣੀ
ਆਪੇ ਈ ਦੋ ਹੱਥ ਹੋਣਾ ਪੈਣਾ
ਕਿਸੇ ਪੈਗੰਬਰ ਨੇ ਨਹੀਂ ਆਉਣਾ
ਆਪੇ ਈ ਢੂਹਾ ਧੋਣਾ ਪੈਣਾ।

~ ਜ਼ਿੰਦਗ਼ੀ ਬਹੁਤ ਕੀਮਤੀ ਹੈ ~

ਜ਼ਿੰਦਗ਼ੀ ਬਹੁਤ ਕੀਮਤੀ ਹੈ
ਅਸੀਂ ਜਾਣਦੇ ਹਾਂ
ਜ਼ਿੰਦਗ਼ੀ ਦੀ ਅਹਿਮੀਅਤ
ਜ਼ਿੰਦਗ਼ੀ ਦਾ ਮਕਸਦ
ਤੇ ਜ਼ਿੰਦਗ਼ੀ ਦਾ ਲੁਤਫ਼ ਉਠਾਉਣਾ
ਚੰਗੀ ਤਰਾਂ ਆਉਂਦਾ ਹੈ
ਸਾਨੂੰ।
ਅਵਾਰਾ ਕੁੱਤੇ ਦੇ ਰੋੜਾ ਮਾਰ ਕੇ
ਠਹਾਕੇ ਲਗਾਉਣਾ
ਕਾਟੋ ਦਾ ਨਿਸ਼ਾਨਾ ਬੰਨ੍ਹ ਕੇ
ਪਿੱਠ ਥਪ-ਥਪਾਉਣੀ
ਚਾਰ ਟਾਇਰੀ ਦੀਆਂ
ਚਾਰੇ ਤਾਕੀਆਂ ਖੋਲ੍ਹ ਕੇ
ਰਾਤ ਰਾਣੀ ਦੀ ਮਹਿਕ ਵਿੱਚ ਭਰ ਦੇਣੀ
ਬੀਅਰ ਦੀ ਹਵ੍ਹਾੜ
ਬੁੱਲਟ ਦੀ ਦੁੱਗ-ਦੁੱਗ
ਬਦਲ ਦੇਣੀ
ਦੀਵਾਲੀ ਦੇ ਬੁੱਲਟ ਬੰਬ ਨਾਲ
ਮੋੜਾਂ ਤੇ ਖੜ੍ਹ ਕੇ
ਅੱਖਾਂ ਨਾਲ ਮਿਣਨਾ
ਮੁਟਿਆਰਾਂ ਦੀਆਂ ਛਾਤੀਆਂ ਦੇ ਉਭਾਰ
ਹਰ ਸੰਗਰਾਂਦ, ਮੱਸਿਆ ਤੇ
ਬਖਸ਼ਾ ਲੈਣੀਆਂ
ਭੁੱਲਾਂ
ਤੇ ਮੰਗ ਲੈਣੀਆਂ ਖੁੱਲਾਂ
ਗਲ਼ੀਆਂ, ਨਾਲ਼ੀਆਂ ਦੀਆਂ ਗਰਾਂਟਾਂ ਬਦਲੇ
ਦਫ਼ਨ ਕਰ ਦੇਣੀਆਂ
ਲੋਹੇ ਦੀ ਪੇਟੀ ਵਿੱਚ
ਅਪਣੇ ਬੱਚਿਆਂ ਦੀਆਂ ਡਿਗਰੀਆਂ
ਜੇ ਆਹ ਹੀ ਕੁਛ ਕਰਨਾ ਹੁੰਦਾ
ਤਾਂ ਅਸੀਂ ਵੀ
ਚੱਕੀ ਦੇ ਪੁੜਾਂ ਵਿੱਚ ਫਸਿਆਂ ਨੇ
ਤੁਹਾਨੂੰ
ਅੰਬਰ ਦੀ ਗਹਿਰਾਈ ਨਾਪਣ ਵਾਲਿਆਂ ਨੂੰ
ਮੱਤਾਂ ਦਿਆ ਕਰਨੀਆਂ ਸੀ
ਕਿ ਜ਼ਿੰਦਗ਼ੀ ਬਹੁਤ ਕੀਮਤੀ ਹੈ
ਸੰਭਲ ਕੇ ਚੱਲਿਆ ਕਰੋ।
‪- ‎ਗੱਗਬਾਣੀ‬

~ ਜੇਕਰ ਮੰਤਵ ਪੈਸਾ ਹੁੰਦਾ ~

ਜੇਕਰ ਮੰਤਵ ਪੈਸਾ ਹੁੰਦਾ
ਡਾਲਰ ਪੌਂਡ ਕਮਾ ਲਏ ਹੁੰਦੇ
ਚੱਪਲਾਂ ਨਾਲ ਜੁਰਾਬਾਂ ਪਾ ਕੇ
ਸੱਤ ਸਮੁੰਦਰ ਗਾਹ ਲਏ ਹੁੰਦੇ।
ਨਾਲ ਸਮੱਗਲਰਾਂ ਪਾ ਕੇ ਯਾਰੀ
ਗੰਢ ਲੈਣੇ ਸੀ ਥਾਣੇਦਾਰ
ਓਡੀ ਤੇ ਸੀ ਲਿਖਿਆ ਹੋਣਾ
ਇਹ ਵੀ ਦਾਤ ਤੇਰੀ ਦਾਤਾਰ।
ਆਥਣ ਵੇਲੇ ਜੀ-ਜੀ ਕਰਦੇ
ਲਾਉਂਦੇ ਨਾਲ ਗਲਾਸੀ ਮੇਰੇ
ਡੀ ਸੀ-ਡੂ ਸੀ ਬਾਅਦ 'ਚ ਪਹਿਲਾਂ
ਹੋਣੇ ਸੀ ਚਪੜਾਸੀ ਮੇਰੇ।
ਵੋਟਾਂ ਵੇਲੇ ਲੀਡਰਾਂ ਆ ਕੇ
ਸਾਡੇ ਪੈਰੀਂ ਪੱਗ ਧਰਨੀ ਸੀ
ਅਹਿਸਾਨ ਜਤਾ ਕੇ, ਚਾਹ ਪਿਆ ਕੇ
ਉੱਤੋਂ ਬੇਚਤੀ ਅੱਡ ਕਰਨੀ ਸੀ।
ਸਿੱਧੀ ਗੱਲ ਤੇ ਬਾਤ ਹੋਣੀ ਸੀ
ਹੋਰ ਸੁਣਾ ਫਿਰ ਕਿੱਦਾਂ ਗੱਪੀਆ
ਤੂੰ ਪਤਾ ਨਹੀਂ ਕਿਵੇਂ ਪਚਾਉਂਦਾ
ਸਾਨੂੰ ਲੱਗੀਆਂ ਪਈਆਂ ਟੱਟੀਆਂ।
ਉੱਤੋਂ ਤੀਕਰ ਪਹੁੰਚ ਹੋਣੀ ਸੀ
ਥੱਲੇ ਤੀਕਰ ਹੁੰਦਾ ਦਾਬਾ
ਚੰਡੀਗੜ੍ਹ ਵਿੱਚ ਕੋਠੀ ਹੁੰਦੀ
ਵਿੱਚ ਮੁਕਤਸਰ ਹੁੰਦਾ ਢਾਬਾ।
ਕੈਪਟਨ ਦੇ ਨਾਲ ਵ੍ਹਿਸਕੀ ਪੀਂਦੇ
ਬਾਦਲ ਨਾਲ ਕੜਾਹ ਖਾਣਾ ਸੀ
ਮੋਦੀ ਵਾਂਗੂੰ ਧਰਤੀ ਉੱਤੇ
ਪੈਰ ਕਦੇ ਹੀ ਆ ਪਾਉਣਾ ਸੀ।
ਵਿਜੈ ਮਾਲੀਆ ਵਾਂਗੂੰ ਮਿੱਥ ਕੇ
ਜਾਣੀ ਸੀ ਕਿਤੇ ਮਾਰ ਉਡਾਰੀ
ਕੀਹਦੀ ਮਾਂ ਤੇ ਕੀਹਦੀ ਮਾਸੀ
ਖੂਹ ਵਿੱਚ ਪੈਂਦੀ ਦੁਨੀਆਂਦਾਰੀ।
ਪਰ ਅੰਦਰ ਕੋਈ ਚਿਣਗ ਸੁਲਗਦੀ
ਮੁੜ-ਮੁੜ ਯਾਦ ਕਰਾਉਂਦੀ ਪਈ ਏ
ਮਾਂ ਦੀ ਮਮਤਾ, ਪਿਓ ਦੀ ਘੂਰੀ
"ਪੁੱਤ ਨੂੰ ਪੁੱਤ" ਦਿਖਾਉਂਦੀ ਪਈ ਏ।
ਅਪਣਾ ਮੰਤਵ ਪੈਸਾ ਨਹੀਂ ਏ
ਅਪਣਾ ਮੰਤਵ ਲੋਕ ਜਗਾਉਣੇ
ਜਾਗਦਿਆਂ ਨੂੰ ਟੀਚੇ ਦੇ ਕੇ
ਸੁੱਤੇ ਹੋਏ ਵੀ ਨਾਲ ਰਲ਼ਾਉਣੇ।
ਜਾਤ ਧਰਮ ਦਾ ਝੂਠਾ ਰੌਲ਼ਾ
ਮੂਰਖ ਲੋਕ ਬਣਾਉਂਦੇ ਪਏ ਨੇ
ਲੁੱਟਣ ਵਾਲੇ ਲੁੱਟ ਕੇ ਸਾਨੂੰ
ਹਾਏ ਲੁੱਟੇ ਗਏ, ਗਾਉਂਦੇ ਪਏ ਨੇ।
ਵੋਟਾਂ ਪਾ ਤਕਦੀਰ ਬਦਲ ਜੂ
ਇਹ ਵੀ ਇੱਕ ਡਰਾਮਾ ਹੀ ਏ
ਕਿਸ਼ਨ, ਗੋਪੀਆਂ, ਭਗਵਤ, ਲੀਲਾ
ਸੁਧਾਮਾ ਪਰ ਸੁਧਾਮਾ ਹੀ ਏ।
ਇੱਜ਼ਤਾਂ ਲੁੱਟਦੇ, ਕਤਲ ਕਰੇਂਦੇ
ਸ਼ਰ੍ਹ-ਏ-ਆਮ ਲਲਕਾਰਦੇ ਪਏ ਨੇ
ਬੇ-ਅਣਖੇ ਤੇ ਬੇ-ਕਰਤੂਤੇ
ਸਾਡੀ ਅਣਖ ਵੰਗਾਰਦੇ ਪਏ ਨੇ।
ਗੋਬਿੰਦ ਸਿੰਘ ਦੇ ਪੰਜ ਪਿਆਰੇ
ਨਹੀਂ ਸੀ ਕੋਈ ਰਜਵਾੜਿਆਂ ਵਿੱਚੋਂ
ਲੁੱਟੀ ਜਾਂਦੀ ਧਿਰ ਵਿੱਚੋਂ ਸੀ
ਸਾਰੇ ਹੀ ਸੀ ਮਾੜਿਆਂ ਵਿੱਚੋਂ।
ਆਖ਼ਿਰ ਚਿੜੀਆਂ ਕੋਲੋਂ ਬਾਜ਼
ਤੁੜਵਾਇਆ ਤੇ ਤੁੜਵਾਇਆ ਹੀ ਏ
ਨਹੀਂ ਸਿੱਖਣਾ ਤੇ ਨਾ ਸਿੱਖੋ ਪਰ
ਉਸ ਨੇ ਸਬਕ ਸਿਖਾਇਆ ਹੀ ਏ।
ਊਧਮ, ਭਗਤ, ਸਰਾਭੇ ਤੁਰ ਗਏ
ਤੁਰ ਗਏ ਗਦਰੀ ਬਾਬੇ ਤੁਰ ਗਏ
ਕੁਰਸੀਨਾਮੇ ਪੰਡ ਫ਼ਰਜ਼ਾਂ ਦੀ
ਧਰਕੇ ਉਹ ਸਿਰ ਸਾਡੇ ਤੁਰ ਗਏ।
ਇਹ ਤਾਂ ਫ਼ਰਜ਼ ਨਿਭਾਉਣੇ ਪੈਣੇ
ਗੀਤ ਗਦਰ ਦੇ ਗਾਉਣੇ ਪੈਣੇ
ਟੁੱਟੀ ਜੁੱਤੀ ਗੰਢ ਕੇ ਬੀਬਾ
ਲੰਮੇ ਪੈਂਡੇ ਗਾਹੁਣੇ ਪੈਣੇ।
ਪੈਸੇ ਬਾਝੋਂ ਕੁੱਝ ਵੀ ਨਹੀਂ ਪਰ
ਸਭ ਕੁੱਝ ਹੀ ਤੇ ਪੈਸਾ ਨਹੀਂ ਏ
ਜਜ਼ਬੇ ਅੱਗੇ ਸਭ ਕੁੱਝ ਢੇਰੀ
ਕੁੱਝ ਵੀ ਜਜ਼ਬੇ ਜੈਸਾ ਨਹੀਂ ਏ।
ਪੈਸੇ ਵਾਲੇ ਮੌਜਾਂ ਕਰਦੇ
ਗੋਆ ਕਦੇ ਮਾਰੀਸ਼ਸ ਘੁੰਮਣ
ਸਾਡੇ ਹੀ ਕਿਉਂ ਪੁੱਤ ਭਤੀਜੇ
ਪਾ ਕਿੱਕਰ ਨੂੰ ਰੱਸਾ ਚੁਮੰਣ?
ਕਿਉਂ ਮਿਹਨਤਾਂ ਕਰ ਕਰ ਕੇ ਅਸੀਂ
ਰਹਿ ਗਏ ਆਂ ਖਾਲੀ ਦੇ ਖਾਲੀ
ਕਿਉਂ ਨਹੀਂ ਆਉਂਦੇ ਸਾਧਨ ਹੀਣੇ
ਬਣਕੇ ਸਾਡੇ ਦਰ ਸਵਾਲੀ?
ਸੋਚਣਾ ਪੈਣਾ ਸਮਝਣਾ ਪੈਣਾ
ਕਿਉਂ ਅਸੀਂ ਹੀ ਲੱਗੇ ਥੱਲੇ
ਕਿਉਂ ਲੁਟੇਰੇ ਮੁੜ-ਮੁੜ ਕਾਬਜ਼
ਕਿਉਂ ਚੋਰਾਂ ਦੀ ਬੱਲੇ-ਬੱਲੇ?
‪#‎ਗੱਗਬਾਣੀ‬ ਵਿੱਚ ਲਿਖਿਆ ਏ ਕਿ
ਜਿਉਂਦਾ ਰਹਿ ਓਏ ਮਰਨ ਵਾਲਿਆ
ਸਭ ਕੁੱਝ ਅਰਪਿਤ ਕਰਨ ਵਾਲਿਆ
ਮੁਰਦਿਆਂ ਵਿੱਚ ਸਾਹ ਭਰਨ ਵਾਲਿਆ।
ਉੱਕਰੀ ਗਈ ਤਸਵੀਰ ਮਰੇ ਨਾ
ਰਾਂਝੇ ਦੇ ਚਿੱਤ ਹੀਰ ਮਰੇ ਨਾ
ਮਰਦਾ ਏਂ ਤੇ ਬੇਸ਼ੱਕ ਮਰਜਾ
ਪਰ ਤੇਰੀ ਜ਼ਮੀਰ ਮਰੇ ਨਾ।

ਕਤੀੜ੍ਹ

ਖਾਲਸਾ ਜੀ
ਆਪਣੀ ਕਤੀੜ੍ਹ
ਸਾਂਭ ਕੇ ਰੱਖਿਆ ਕਰੋ
ਤੇ ਪਰਖ ਲਿਆ ਕਰੋ
ਅੰਮ੍ਰਿਤ ਛਕਾਉਣ ਤੋਂ ਪਹਿਲਾਂ
ਇਹਨਾਂ ਦਾ DNA
ਕਿਉਂਕਿ
ਔਰੰਗਜ਼ੇਬ ਦੀ ਨਾਜਾਇਜ ਔਲਾਦ
ਪੱਗਾਂ ਬੰਨ੍ਹ ਕੇ
ਗਾਤਰੇ ਪਹਿਨ ਕੇ
ਪੰਜੇ ਕੱਕਾਰਾਂ ਦੀ ਧਾਰਨੀ ਹੋ ਕੇ ਵੀ
ਨਹੀਂ ਛੱਡ ਸਕੀ
ਅਪਣਾ ਮੂਲ
ਕਿਤੇ ਇਹ ਨਾ ਹੋਵੇ
ਕਛਹਿਰੇ ਲਾਹ ਕੇ
ਟੰਗ ਦੇਣ
ਨਿਸ਼ਾਨ ਸਾਹਿਬ ਦੇ ਬਰਾਬਰ
ਤੇ ਐਲਾਨ ਕਰ ਦੇਣ
ਖਾਲਸਾ ਨਿਆਰਾ ਹੀ ਹੁੰਦਾ ਹੈ
ਏਸ ਨਿਆਰੇ ਖਾਲਸੇ ਨੂੰ
ਸੰਗਲੀ ਪਾ ਕੇ ਰੱਖੋ
ਇਸ ਦੀ ਚਊਂ- ਚਊਂ
ਘੋਲ ਰਹੀ ਹੈ
ਫਿਜ਼ਾਵਾਂ ਵਿੱਚ ਜ਼ਹਿਰ
ਗੁਰੂ ਗੋਬਿੰਦ ਸਿੰਘ
ਇਨ੍ਹਾਂ ਲਈ
ਨਾਮ ਦਾ ਹੀ ਗੁਰੂ ਹੈ
ਹਰ ਉਹ ਸ਼ਕਸ
ਜੋ ਇਹਨਾਂ ਵਰਗਾ ਨਹੀਂ ਦਿਸਦਾ
ਇਹਨਾਂ ਵਰਗਾ ਨਹੀਂ ਸੋਚਦਾ
ਇਹਨਾਂ ਅਕਲ ਦੇ ਦੁਸ਼ਮਣਾਂ ਦਾ
ਦੁਸ਼ਮਣ ਹੈ
ਗਰੰਥ ਸਾਹਿਬ
ਇਹਨਾਂ ਲਈ
ਅੰਨ੍ਹੀ,ਬੋਲ਼ੀ,ਗੂੰਗੀ ਅਤੇ
ਸੁਨੱਖੀ ਨਾਰ ਤੋਂ ਵੱਧ ਕੇ
ਕੁੱਝ ਵੀ ਨਹੀਂ
ਇਹਨਾਂ ਨੂੰ ਸਮਝਾ ਦੇਣਾ
ਖਾਲਸਾ ਜੀ
ਕਿ ਗੋਬਿੰਦ ਸਿੰਘ ਨੇ
ਦੇਸੀ ਘਿਓ ਦੀਆਂ
ਦੇਗਾਂ ਛਕਾਉਣ ਲਈ
ਸਰਬੰਸ ਨਹੀਂ ਸੀ ਵਾਰਿਆ
ਸੰਗਮਰਮਰੀ ਬੁੱਚੜਖਾਨਿਆਂ ਵਿੱਚ
ਸੋਨੇ ਦੀਆਂ ਕੰਧਾਂ ਅਤੇ ਦਰਵਾਜ਼ੇ
ਲਵਾਉਣ ਦਾ ਸ਼ਾਹੀ ਸ਼ੌਕ
ਔਰੰਗਜ਼ੇਬ ਰੱਖਿਆ ਕਰਦਾ ਸੀ
ਗੋਲ੍ਹਕਾਂ ਵੰਡ ਛਕਣ
ਦਾ ਸੁਨੇਹਾ ਦਿੰਦੀਆਂ ਸੀ
ਵੱਢ ਛਕਣ ਦਾ ਨਹੀਂ
ਖਾਲਸਾ ਜੀ
ਅੱਖਰ ਵਾਧ ਘਾਟ
ਮੁਆਫ਼ ਕਰਨਾ
ਜੇ ਸੱਚਮੁੱਚ ਦੇ ਖਾਲਸੇ ਹੋ
ਖਾਲਸਾ ਮੇਰੋ ਰੂਪ ਹੈ ਖਾਸ ਵਾਲੇ
ਨਹੀਂ ਤੇ
ਚਊਂ ਚਊਂ ਬੰਦ ਕਰਾਉ
ਅਪਣੇ ਭੌਂਕਿਆਂ ਦੀ
ਸਾਨੂੰ ਉਹ ਸਲੋਕ
ਬਿਲਕੁਲ ਵੀ ਪਸੰਦ ਨਹੀਂ
ਜੋ ਧਰਮ ਦੀ ਹਾਰ ਹੁੰਦੀ ਵੇਖ ਕੇ
ਉੱਚੀ ਉੱਚੀ ਉਚਾਰੇ ਜਾਂਦੇ ਨੇ।

ਇਮਰੋਜ਼ ਦੇ ਨਾਂ (2011)

ਇਮਰੋਜ਼!
ਮੁਆਫ਼ ਕਰਨਾ
ਕਿ ਜਿੱਥੇ ਅਸੀਂ ਜ਼ਿੰਦਗੀ ਦੇ ਹੁਸੀਨ ਪਲ ਸਾਂਝੇ ਕੀਤੇ
ਸੁਪਨਿਆਂ ਨੂੰ ਅਮਲੀ ਰੂਪ ਦਿੱਤਾ
ਸੱਭਿਅਤਾ ਦੀ ਕੈਨਵਸ ਤੇ
ਆਧੁਨਿਕਤਾ ਦੇ ਰੰਗ ਭਰੇ
ਉਹ ਆਸ਼ਿਆਨਾ
ਆਰਥਿਕਤਾ ਦੀ ਚਾਦਰ ਵਲੇਟੀ
ਮੰਡੀਕਰਨ ਦੀ ਬੁੱਕਲ ਵਿੱਚ ਆਤਮ ਸਮਰਪਣ ਕਰਕੇ
ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਿਆ ਹੈ.......
ਇਹ ਮਹਿਜ ਇੱਕ ਘਰ ਨਹੀਂ ਟੁੱਟਿਆ
ਕੁੱਝ ਭਰਮ ਟੁੱਟੇ ਨੇ
ਕਿ ਚੰਗਾ ਹੋਇਆ
ਸ਼ੈਕਸਪੀਅਰ ਭਾਰਤ ਵਿੱਚ ਨਹੀਂ ਜਨਮਿਆ
ਏਥੇ ਤਾਂ ਗੋਰਕੀ ਨੇ ਵੀ ਮਾਂ ਸਣੇ
ਰੁਲ-ਖੁਲ਼ ਜਾਣਾ ਸੀ..........
ਮੈਂ ਜਾਣਦੀ ਹਾਂ
ਏਥੇ ਕੰਮ ਦੀ ਕਦਰ ਨਹੀਂ ਹੁੰਦੀ
ਘੋੜਿਆਂ ਦੇ ਦਲਾਲ ਦੇ ਰਾਤੋ-ਰਾਤ
ਕਰੋੜਪਤੀ ਬਣ ਜਾਣ ਦੇ ਸੋਹਿਲੇ ਗਾਏ ਜਾਂਦੇ ਨੇ
ਅਖੌਤੀ ਬਾਬਿਆਂ ਦੇ ਕਮੀਨਪੁਣਿਆਂ ਤੇ
ਚਾਦਰ ਚੜ੍ਹਾਈ ਜਾਂਦੀ ਹੈ
ਸਾਈਂ ਬਾਬਿਆਂ ਦੀਆਂ ਚਲਾਕੀਆਂ ਤੇ
ਚਮਤਕਾਰਾਂ ਦੀ ਪਾਣ ਚੜ੍ਹਾ ਕੇ
ਭੇਡਾਂ ਦੀ ਗਿਣਤੀ ਵਧਾਈ ਜਾਂਦੀ ਹੈ........
ਏਥੇ ਕੰਮ ਦੀ ਕਦਰ ਨਹੀਂ ਹੁੰਦੀ
ਦੇਸ਼ ਦੀ ਰੀੜ੍ਹ ਅਖਵਾਉਂਦੇ ਲੋਕਾਂ ਦੇ ਕੁੱਬ ਤੇ
ਲੱਤ ਮਾਰ ਕੇ ਅਹਿਸਾਨ ਜਤਾਇਆ ਜਾਂਦਾ ਹੈ
ਉਨ੍ਹਾਂ ਨੂੰ ਪੁਲਾਂ ਹੇਠੋਂ ਕੱਢ ਕੇ
ਨੀਲੀ ਛੱਤ ਦੀਆਂ ਟਾਕੀਆਂ
ਅਲਾਟ ਕੀਤੀਆਂ ਜਾਂਦੀਆਂ ਹਨ
ਉਨ੍ਹਾਂ ਦੇ ਬੱਚਿਆਂ ਦੀਆਂ ਛਾਤੀਆਂ ਵਿੱਚ
ਤ੍ਰਿਸ਼ੂਲਾਂ ਖੋਭ ਕੇ
ਹਰ ਹਰ ਮਹਾਂਦੇਵ ਦੇ
ਨਾਅਰੇ ਲਾਏ ਜਾਂਦੇ ਹਨ
ਤਾਂਡਵ ਕੀਤਾ ਜਾਂਦਾ ਹੈ...................
ਕੇ 25 ਹੋਜ਼ ਖ਼ਾਸ ਤਾਂ ਇੱਕ ਸਟੇਸ਼ਨ ਸੀ
ਜਿੱਥੇ ਗੱਡੀਆਂ ਰੁਕ ਕੇ
ਸਵਾਰੀਆਂ ਬਦਲਦੀਆਂ ਹਨ
ਤੇ ਚਲੇ ਜਾਂਦੀਆਂ ਹਨ.....
ਮੈਂ ਸਮਝ ਸਕਦੀ ਹਾਂ
ਕਿ ਅਸ਼ਟਾਮ ਤੇ ਦਸਤਖ਼ਤ ਕਰਨ ਲੱਗਿਆਂ
ਤੇਰੇ ਹੱਥ ਕੰਬੇ ਹੋਣਗੇ
ਅਖਾਂ ਭਰ ਆਈਆਂ ਹੋਣਗੀਆਂ
ਲੱਤਾਂ ਲੜਖੜਾਈਆਂ ਹੋਣਗੀਆਂ
ਤੇ ਬੁੱਲ੍ਹ ਥਰਥਰਾਏ ਹੋਣਗੇ
ਅਕਸਰ
ਆਤਮਹੱਤਿਆ ਕਰਨ ਤੋਂ ਪਹਿਲਾਂ
ਇੰਝ ਹੀ ਹੁੰਦਾ ਹੈ.......
ਮਲਬੇ ਦੇ ਢੇਰ ਥੱਲੇ ਮੇਰੀ ਰੂਹ ਦੱਬੀ ਗਈ ਹੈ
ਉਸ ਨੂੰ ਲੱਭਣ ਦੀ ਕੋਸ਼ਿਸ਼ ਨਾ ਕਰੀਂ
ਗੁਆਚ ਜਾਏਂਗਾ
ਮੇਰੇ ਵਾਂਗ ਹੀ.......
ਮੈਨੂੰ ਲੱਭਣਾ ਹੈ ਤਾਂ
ਕੂੜੇ ਦੇ ਢੇਰ ਤੋਂ ਕਾਗਜ਼ ਚੁੱਕਦੇ ਬੱਚੇ ਦੀਆਂ
ਅੱਖਾਂ ਵਿੱਚ ਆਏ ਸਵਾਲ ਵਿੱਚੋਂ ਲੱਭੀਂ
ਗੂੰਗੀ ਮੰਗਤੀ ਦੀਆਂ ਢਿਲਕੀਆਂ ਹੋਈਆਂ ਛਾਤੀਆਂ
ਤੇ ਵਧੇ ਹੋਏ ਢਿੱਡ ਵਿੱਚੋਂ ਲੱਭੀਂ
ਦੇਸ਼ ਦੀ ਖੁਸ਼ਹਾਲੀ ਦੀ ਤਸਵੀਰ ਬਣਾਉਂਦੇ
ਚਿੱਤਰਕਾਰ ਦੀ ਕੰਗਾਲੀ ਵਿੱਚੋਂ ਲੱਭੀਂ
ਦੇਸ਼ ਨੂੰ ਅਨਾਜ ਪੱਖੋਂ ਸੁਰੱਖਿਅਤ ਕਰਨ ਵਾਲੇ ਅੰਨਦਾਤਾ ਵਲੋਂ
ਜ਼ਿੰਦਗੀ ਨੂੰ ਲਿਖੇ ਬੇ-ਦਾਵੇ ਵਿੱਚੋਂ ਲੱਭੀਂ.........
ਪਰ ਭੁੱਲਕੇ ਵੀ
ਪੱਥਰ ਦੀਆਂ ਇਮਾਰਤਾਂ ਵਿੱਚ
ਸੱਤਾਂ ਪੁੱਤਾਂ ਦੀ ਬੇਸਹਾਰਾ ਮਾਂ ਦੀ ਜੂਨ ਹੰਢਾਉਂਦੀਆਂ
ਸਰਕਾਰੂ ਫਾਈਲਾਂ ਵਿੱਚੋਂ ਲੱਭਣ ਦੀ ਕੋਸ਼ਿਸ਼ ਨਾ ਕਰੀਂ.....
ਨਹੀਂ ਤਾਂ ਮੈਂ, ਮੈਂ ਨਹੀਂ ਰਹਿਣਾ
ਤੇ ਤੂੰ, ਤੂੰ ਨਹੀਂ ਰਹਿ ਜਾਣਾ.....
ਮੈਨੂੰ ਉਮੀਦ ਹੈ
ਤੂੰ ਮੈਨੂੰ ਲੱਭ ਲਏਂਗਾ
ਤੂੰ ਉਦਾਸ ਹੋਇਆ ਏਂ
ਨਿਰਾਸ਼ ਨਹੀਂ ਹੋਇਆ
ਮੈਂ ਜਾਣਦੀ ਹਾਂ
ਮੈਂ ਸਮਝਦੀ ਹਾਂ
ਤੈਨੂੰ ਮੇਰੇ ਤੋਂ ਵੱਧ ਭਲਾ
ਕੋਣ ਸਮਝ ਸਕਦਾ ਏ
..................ਤੇਰੀ ਐਮੀਂ

ਪਰਮ ਧਰਮ

ਦਾਰੂ ਪੀ ਕੇ ਵੀ
ਸ਼ਹਿਨਸ਼ਾਹ ਹੋਣਾ
ਸਾਨੂੰ ਨਹੀਂ ਆਇਆ
ਨਹੀਂ ਚੁੱਕੇ ਜਾਂਦੇ 
ਸਾਡੇ ਪੈਰ
ਨਹੀਂ ਉਡਾਏ ਜਾਂਦੇ
ਸਾਡੇ ਕੋਲੋਂ
ਗਾਂਧੀ ਵਾਲੇ ਨੋਟ
ਨਹੀਂ ਕੀਤੀ ਜਾਂਦੀ
ਅਪਣੇ ਆਪ ਦੀ
ਵਕਾਲਤ
ਸਾਨੂੰ ਪਤਾ ਨਹੀਂ
ਸ਼ਰਾਬ ਕਿਉਂ ਨਹੀਂ ਚੜ੍ਹਦੀ
ਅਸੀਂ ਅਜੇ ਵੀ
ਦੁੱਧ ਪੀ ਕੇ
ਸ਼ੀਸ਼ੇ ਮੂਹਰੇ ਖਲੋ ਕੇ
ਡੋਲੇ ਫੁਲਾ ਕੇ
ਅਪਣੀ ਤਾਕਤ ਪਰਖਣ ਦਾ
ਭਰਮ ਪਾਲੀ ਬੈਠੇ ਹਾਂ
ਸ਼ਰਾਬ ਪੀਣ ਤੋਂ ਬਾਅਦ
ਜਿਹਨਾਂ ਦੀਆਂ ਅੱਖਾਂ ਵਿੱਚ
ਲਾਲੀ ਉੱਤਰਦੀ ਹੈ
ਉਹ ਪਤਾ ਨਹੀਂ
ਕਿਸ ਮਿੱਟੀ ਦੇ ਬਣੇ ਹੋਣਗੇ
ਸਾਡੀਆਂ ਅੱਖਾਂ ਵਿੱਚ
ਅਜੇ ਵੀ
ਭੈਅ ਉੱਤਰਦਾ ਹੈ
ਕਿ ਸਾਡੇ ਵਾਰੀ
ਹਰ ਨਸ਼ਾ
ਕਿਉਂ ਭੁੱਲ ਜਾਂਦਾ ਹੈ
ਅਪਣਾ
ਪਰਮ ਧਰਮ ।
‪- ਗੱਗਬਾਣੀ‬

Tuesday, 28 June 2016

ਜੇਕਰ ਮੰਤਵ ਪੈਸਾ ਹੁੰਦਾ..

ਜੇਕਰ ਮੰਤਵ ਪੈਸਾ ਹੁੰਦਾ
ਡਾਲਰ ਪੌਂਡ ਕਮਾ ਲਏ ਹੁੰਦੇ
ਚੱਪਲਾਂ ਨਾਲ ਜੁਰਾਬਾਂ ਪਾ ਕੇ
ਸੱਤ ਸਮੁੰਦਰ ਗਾਹ ਲਏ ਹੁੰਦੇ।
ਨਾਲ ਸਮੱਗਲਰਾਂ ਪਾ ਕੇ ਯਾਰੀ
ਗੰਢ ਲੈਣੇ ਸੀ ਥਾਣੇਦਾਰ
ਓਡੀ ਤੇ ਸੀ ਲਿਖਿਆ ਹੋਣਾ
ਇਹ ਵੀ ਦਾਤ ਤੇਰੀ ਦਾਤਾਰ।
ਆਥਣ ਵੇਲੇ ਜੀ-ਜੀ ਕਰਦੇ
ਲਾਉਂਦੇ ਨਾਲ ਗਲਾਸੀ ਮੇਰੇ
ਡੀ ਸੀ-ਡੂ ਸੀ ਬਾਅਦ 'ਚ ਪਹਿਲਾਂ
ਹੋਣੇ ਸੀ ਚਪੜਾਸੀ ਮੇਰੇ।
ਵੋਟਾਂ ਵੇਲੇ ਲੀਡਰਾਂ ਆ ਕੇ
ਸਾਡੇ ਪੈਰੀਂ ਪੱਗ ਧਰਨੀ ਸੀ
ਅਹਿਸਾਨ ਜਤਾ ਕੇ, ਚਾਹ ਪਿਆ ਕੇ
ਉੱਤੋਂ ਬੇਚਤੀ ਅੱਡ ਕਰਨੀ ਸੀ।
ਸਿੱਧੀ ਗੱਲ ਤੇ ਬਾਤ ਹੋਣੀ ਸੀ
ਹੋਰ ਸੁਣਾ ਫਿਰ ਕਿੱਦਾਂ ਗੱਪੀਆ
ਤੂੰ ਪਤਾ ਨਹੀਂ ਕਿਵੇਂ ਪਚਾਉਂਦਾ
ਸਾਨੂੰ ਲੱਗੀਆਂ ਪਈਆਂ ਟੱਟੀਆਂ।
ਉੱਤੋਂ ਤੀਕਰ ਪਹੁੰਚ ਹੋਣੀ ਸੀ
ਥੱਲੇ ਤੀਕਰ ਹੁੰਦਾ ਦਾਬਾ
ਚੰਡੀਗੜ੍ਹ ਵਿੱਚ ਕੋਠੀ ਹੁੰਦੀ
ਵਿੱਚ ਮੁਕਤਸਰ ਹੁੰਦਾ ਢਾਬਾ।
ਕੈਪਟਨ ਦੇ ਨਾਲ ਵ੍ਹਿਸਕੀ ਪੀਂਦੇ
ਬਾਦਲ ਨਾਲ ਕੜਾਹ ਖਾਣਾ ਸੀ
ਮੋਦੀ ਵਾਂਗੂੰ ਧਰਤੀ ਉੱਤੇ
ਪੈਰ ਕਦੇ ਹੀ ਆ ਪਾਉਣਾ ਸੀ।
ਵਿਜੈ ਮਾਲੀਆ ਵਾਂਗੂੰ ਮਿੱਥ ਕੇ
ਜਾਣੀ ਸੀ ਕਿਤੇ ਮਾਰ ਉਡਾਰੀ
ਕੀਹਦੀ ਮਾਂ ਤੇ ਕੀਹਦੀ ਮਾਸੀ
ਖੂਹ ਵਿੱਚ ਪੈਂਦੀ ਦੁਨੀਆਂਦਾਰੀ।
ਪਰ ਅੰਦਰ ਕੋਈ ਚਿਣਗ ਸੁਲਗਦੀ
ਮੁੜ-ਮੁੜ ਯਾਦ ਕਰਾਉਂਦੀ ਪਈ ਏ
ਮਾਂ ਦੀ ਮਮਤਾ, ਪਿਓ ਦੀ ਘੂਰੀ
"ਪੁੱਤ ਨੂੰ ਪੁੱਤ" ਦਿਖਾਉਂਦੀ ਪਈ ਏ।
ਅਪਣਾ ਮੰਤਵ ਪੈਸਾ ਨਹੀਂ ਏ
ਅਪਣਾ ਮੰਤਵ ਲੋਕ ਜਗਾਉਣੇ
ਜਾਗਦਿਆਂ ਨੂੰ ਟੀਚੇ ਦੇ ਕੇ
ਸੁੱਤੇ ਹੋਏ ਵੀ ਨਾਲ ਰਲ਼ਾਉਣੇ।
ਜਾਤ ਧਰਮ ਦਾ ਝੂਠਾ ਰੌਲ਼ਾ
ਮੂਰਖ ਲੋਕ ਬਣਾਉਂਦੇ ਪਏ ਨੇ
ਲੁੱਟਣ ਵਾਲੇ ਲੁੱਟ ਕੇ ਸਾਨੂੰ
ਹਾਏ ਲੁੱਟੇ ਗਏ, ਗਾਉਂਦੇ ਪਏ ਨੇ।
ਵੋਟਾਂ ਪਾ ਤਕਦੀਰ ਬਦਲ ਜੂ
ਇਹ ਵੀ ਇੱਕ ਡਰਾਮਾ ਹੀ ਏ
ਕਿਸ਼ਨ, ਗੋਪੀਆਂ, ਭਗਵਤ, ਲੀਲਾ
ਸੁਧਾਮਾ ਪਰ ਸੁਧਾਮਾ ਹੀ ਏ।
ਇੱਜ਼ਤਾਂ ਲੁੱਟਦੇ, ਕਤਲ ਕਰੇਂਦੇ
ਸ਼ਰ੍ਹ-ਏ-ਆਮ ਲਲਕਾਰਦੇ ਪਏ ਨੇ
ਬੇ-ਅਣਖੇ ਤੇ ਬੇ-ਕਰਤੂਤੇ
ਸਾਡੀ ਅਣਖ ਵੰਗਾਰਦੇ ਪਏ ਨੇ।
ਗੋਬਿੰਦ ਸਿੰਘ ਦੇ ਪੰਜ ਪਿਆਰੇ
ਨਹੀਂ ਸੀ ਕੋਈ ਰਜਵਾੜਿਆਂ ਵਿੱਚੋਂ
ਲੁੱਟੀ ਜਾਂਦੀ ਧਿਰ ਵਿੱਚੋਂ ਸੀ
ਸਾਰੇ ਹੀ ਸੀ ਮਾੜਿਆਂ ਵਿੱਚੋਂ।
ਆਖ਼ਿਰ ਚਿੜੀਆਂ ਕੋਲੋਂ ਬਾਜ਼
ਤੁੜਵਾਇਆ ਤੇ ਤੁੜਵਾਇਆ ਹੀ ਏ
ਨਹੀਂ ਸਿੱਖਣਾ ਤੇ ਨਾ ਸਿੱਖੋ ਪਰ
ਉਸ ਨੇ ਸਬਕ ਸਿਖਾਇਆ ਹੀ ਏ।
ਊਧਮ, ਭਗਤ, ਸਰਾਭੇ ਤੁਰ ਗਏ
ਤੁਰ ਗਏ ਗਦਰੀ ਬਾਬੇ ਤੁਰ ਗਏ
ਕੁਰਸੀਨਾਮੇ ਪੰਡ ਫ਼ਰਜ਼ਾਂ ਦੀ
ਧਰਕੇ ਉਹ ਸਿਰ ਸਾਡੇ ਤੁਰ ਗਏ।
ਇਹ ਤਾਂ ਫ਼ਰਜ਼ ਨਿਭਾਉਣੇ ਪੈਣੇ
ਗੀਤ ਗਦਰ ਦੇ ਗਾਉਣੇ ਪੈਣੇ
ਟੁੱਟੀ ਜੁੱਤੀ ਗੰਢ ਕੇ ਬੀਬਾ
ਲੰਮੇ ਪੈਂਡੇ ਗਾਹੁਣੇ ਪੈਣੇ।
ਪੈਸੇ ਬਾਝੋਂ ਕੁੱਝ ਵੀ ਨਹੀਂ ਪਰ
ਸਭ ਕੁੱਝ ਹੀ ਤੇ ਪੈਸਾ ਨਹੀਂ ਏ
ਜਜ਼ਬੇ ਅੱਗੇ ਸਭ ਕੁੱਝ ਢੇਰੀ
ਕੁੱਝ ਵੀ ਜਜ਼ਬੇ ਜੈਸਾ ਨਹੀਂ ਏ।
ਪੈਸੇ ਵਾਲੇ ਮੌਜਾਂ ਕਰਦੇ
ਗੋਆ ਕਦੇ ਮਾਰੀਸ਼ਸ ਘੁੰਮਣ
ਸਾਡੇ ਹੀ ਕਿਉਂ ਪੁੱਤ ਭਤੀਜੇ
ਪਾ ਕਿੱਕਰ ਨੂੰ ਰੱਸਾ ਚੁਮੰਣ?
ਕਿਉਂ ਮਿਹਨਤਾਂ ਕਰ ਕਰ ਕੇ ਅਸੀਂ
ਰਹਿ ਗਏ ਆਂ ਖਾਲੀ ਦੇ ਖਾਲੀ
ਕਿਉਂ ਨਹੀਂ ਆਉਂਦੇ ਸਾਧਨ ਹੀਣੇ
ਬਣਕੇ ਸਾਡੇ ਦਰ ਸਵਾਲੀ?
ਸੋਚਣਾ ਪੈਣਾ ਸਮਝਣਾ ਪੈਣਾ
ਕਿਉਂ ਅਸੀਂ ਹੀ ਲੱਗੇ ਥੱਲੇ
ਕਿਉਂ ਲੁਟੇਰੇ ਮੁੜ-ਮੁੜ ਕਾਬਜ਼
ਕਿਉਂ ਚੋਰਾਂ ਦੀ ਬੱਲੇ-ਬੱਲੇ?
‪#‎ਗੱਗਬਾਣੀ‬ ਵਿੱਚ ਲਿਖਿਆ ਏ ਕਿ
ਜਿਉਂਦਾ ਰਹਿ ਓਏ ਮਰਨ ਵਾਲਿਆ
ਸਭ ਕੁੱਝ ਅਰਪਿਤ ਕਰਨ ਵਾਲਿਆ
ਮੁਰਦਿਆਂ ਵਿੱਚ ਸਾਹ ਭਰਨ ਵਾਲਿਆ।
ਉੱਕਰੀ ਗਈ ਤਸਵੀਰ ਮਰੇ ਨਾ
ਰਾਂਝੇ ਦੇ ਚਿੱਤ ਹੀਰ ਮਰੇ ਨਾ
ਮਰਦਾ ਏਂ ਤੇ ਬੇਸ਼ੱਕ ਮਰਜਾ
ਪਰ ਤੇਰੀ ਜ਼ਮੀਰ ਮਰੇ ਨਾ।

- ਸੁਰਜੀਤ ਗੱਗ

ਧੰਨ-ਧੰਨ ਹੋ ਗਏ ਯੋਗਾ ਕਰਕੇ

ਅੱਧੇ ਮੁਲਖ ਨੂੰ ਕੌਡਾ ਕਰਕੇ
ਧੰਨ-ਧੰਨ ਹੋ ਗਏ ਯੋਗਾ ਕਰਕੇ
ਮੁੜ ਆਏ ਹਾਂ ਭਰੇ ਭਰਾਏ
ਭੁੱਖੇ ਢਿੱਡ ਦਾ ਸੌਦਾ ਕਰਕੇ।

ਭੀਖ ਨਹੀਂ ਅਸੀਂ ਹੱਕ ਮੰਗੇ ਸੀ
ਕਿਹੜਾ ਵਿੱਤੋਂ ਵੱਖ ਮੰਗੇ ਸੀ
ਸੋਨ-ਤਲ਼ੇ ਦੀ ਜੁੱਤੀ ਵਾਲਿਓ
ਅਸੀਂ ਤੇ ਕੁੱਲੀ ਕੱਖ ਮੰਗੇ ਸੀ।
ਪਾੜ੍ਹਿਆਂ ਲਈ ਰੋਜ਼ਗਾਰ ਮੰਗੇ ਸੀ
ਬਣਦੇ ਜੋ ਅਧਿਕਾਰ ਮੰਗੇ ਸੀ
ਨਹੀਂ ਮੰਗੀਆਂ ਸੀ ਪਿੰਡੇ ਲਾਸ਼ਾਂ
ਨਾ ਡਾਂਗੀਂ ਸਤਿਕਾਰ ਮੰਗੇ ਸੀ।
ਵਹੁਟੀ ਆਖੇ ਵੇਲਣਾ ਫੜ ਕੇ
ਪੀਪੇ ਦੇ ਵਿੱਚ ਹੈ ਨਹੀਂ ਆਟਾ
ਦੱਸਿਓ ਬਾਦਲ ਸਾਹਬ ਤੁਹਾਡੇ
ਵੀ ਘਰੇ ਕੀ ਇਹੋ ਸਿਆਪਾ?
ਭੁੱਲ ਗਿਆ ਸਾਨੰ ਪਿੰਡ ਅਸਾਡੇ
ਵਿੱਚ ਸਕੂਲੇ ਮਾਸਟਰ ਹੈ ਨਹੀਂ
ਡਿਸਪੈਂਸਰੀ ਵਿੱਚ ਡੰਗਰ ਬੱਧੇ
ਡਾਕਟਰਨੀ ਨਾ, ਡਾਕਟਰ ਹੈ ਨਹੀਂ।
ਇਹ ਵੀ ਭੁੱਲ ਗਿਆ ਬਾਪੂ ਸਾਡਾ
ਬਿਨਾ ਦਵਾਈਓਂ ਮਰਦਾ ਪਿਆ ਏ
ਉਹ ਪਏ ਆਖਣ ਜੋਗਾ ਕਰ ਲਓ
ਵਾਹਿਗੁਰੂ-ਵਾਹਿਗੁਰੂ ਕਰਦਾ ਪਿਆ ਏ।
ਹਰੇ ਪੱਤੇ ਦੀ ਗੋਲ਼ੀ ਦੇ ਨਾਲ
ਬੇਬੇ ਡੰਗ ਟਪਾਉਂਦੀ ਪਈ ਏ
ਏਨਾ ਵੀ ਨਾ ਕਰਨ ਜੋਕਰੇ
ਖੁਦ ਤੇ ਘ੍ਰਿਣਾ ਆਉਂਦੀ ਪਈ ਏ।
ਵੇਲ ਦੇ ਵਾਂਗੂੰ ਵਧਦੀ ਜਾਂਦੀ
ਰੋਜ਼ ਬਾਲੜੀ ਧੀ ਕਹਿੰਦੀ ਏ
ਉੱਚੀ ਹੋ ਗਈ ਸਕੂਲ ਦੀ ਵਰਦੀ
ਡੈਡੀ ਜੀ! ਹੁਣ ਕੁੱਟ ਪੈਂਦੀ ਏ।
ਵਹੁਟੀ ਹੋ ਗਈ ਬੜੀ ਸਿਆਣੀ
ਮੱਝ ਵਿਕ ਗਈ ਹੁਣ ਕੀ ਮਧਾਣੀ
ਕੁੱਝ ਪੱਲਿਓਂ ਪਾ ਵਰਦੀ ਲੈ ਆਇਓ
ਪੜ੍ਹ-ਲਿਖ ਜਾਵੇ ਧੀ ਧਿਆਣੀ।
ਵਿੱਚ ਕਾਲ਼ਜੇ ਖੌਅ ਪੈਂਦੀ ਏ
ਅਕਸਰ ਗੱਲ ਕਰਦੀ ਰੋ ਪੈਂਦੀ ਏ
ਘਰ-ਘਰ ਕੈਂਸਰ ਨੇ ਘਰ ਕੀਤਾ
ਅਪਣੀ ਪੀੜ ਲੁਕੋ ਲੈਂਦੀ ਏ।
ਦਸਵੀਂ ਕਰ ਗਿਆ ਪੁੱਤ ਬਥੇ੍ਹਰਾ
ਪਿਓ ਦਾ ਹੱਥ ਵੰਡਾਵੀਂ ਸ਼ੇਰਾ
ਦੋ ਵਜੇ ਸੀ ਮੁੜਦਾ ਸਕੂਲੋਂ
ਅੱਜਕਲ੍ਹ ਆਉਂਦਾ ਕਰਕੇ 'ਨ੍ਹੇਰਾ।
ਘਰ-ਘਰ ਇਹੋ ਕਹਾਣੀ ਬੀਬਾ
ਇਹੋ ਈ ਐ ‪#‎ਗੱਗਬਾਣੀ‬ ਬੀਬਾ
ਉਹ ਹੀ ਮਰਜ਼ ਤੇ ਉਹ ਹੀ ਮੰਜਾ
ਉਹ ਹੀ ਲਾਸ਼ ਪੁਰਾਣੀ ਬੀਬਾ।
ਏਦਾਂ ਦੇ ਹਾਲਾਤ ਨੇ ਸਾਡੇ
ਏਦਾਂ ਦੇ ਦਿਨ-ਰਾਤ ਨੇ ਸਾਡੇ
ਏਦਾਂ ਦੇ ਹਾਲਾਤਾਂ ਦੇ ਵਿੱਚ
ਅਸੀਂ ਪਏ ਹਾਂ ਮੌਜਾਂ ਕਰਦੇ।
ਹੋਰ ਨੇ ਜਿਹੜੇ ਯੋਗਾ ਕਰਦੇ
ਲੰਮੇ-ਲੰਮੇ ਸਾਹ ਪਏ ਭਰਦੇ
ਲਾਸ਼ਾਂ ਉੱਤੇ ਕਰਨ ਸਿਆਸਤ
ਬਾਦਲ, ਮੋਦੀ, ਸੋਨੀਆ ਵਰਗੇ।
- ਸੁਰਜੀਤ ਗੱਗ