ਨਾ ਸੁੱਖਿਆਂ ਸੁੱਖ ਮਿਲਣੇ, ਨਾ ਸਿਮਰਿਆਂ ਹੀ ਸਾਹ ਪੈਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।

ਮਿੱਥ ਕੇ ਬਰਬਾਦ ਕਰੀ, ਜਵਾਨੀ ਨਸ਼ਿਆਂ ਦੇ ਵਿੱਚ ਵਾੜੀ
ਹੁੰਦੀ ਸੀ ਗੁਰੂਆਂ ਦੀ, ਅੱਜਕਲ੍ਹ ਗੁੰਡਿਆਂ ਦੀ ਸਰਦਾਰੀ
ਲੋਕਾਂ ਵਿੱਚ ਵੇਖ ਵਿਚਰ, ਉਹ ਕਿਵੇਂ ਪੁਣਦੇ ਮਾਵਾਂ-ਭੈਣਾਂ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਹੁੰਦੀ ਸੀ ਗੁਰੂਆਂ ਦੀ, ਅੱਜਕਲ੍ਹ ਗੁੰਡਿਆਂ ਦੀ ਸਰਦਾਰੀ
ਲੋਕਾਂ ਵਿੱਚ ਵੇਖ ਵਿਚਰ, ਉਹ ਕਿਵੇਂ ਪੁਣਦੇ ਮਾਵਾਂ-ਭੈਣਾਂ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਅਸੀਂ ਜਦ ਵੀ ਹੱਕ ਮੰਗੇ, ਦਿੱਤੀਆਂ ਡਾਂਗਾਂ ਮਾਰੀਆਂ ਚਾਂਘਾਂ
ਭਾਈਚਾਰੇ ਰੋਲ਼ ਦਿੱਤੇ, ਪਾੜ ਕੇ ਪੰਨੇ ਤੋੜੀਆਂ ਸਾਂਝਾਂ
ਤੂੰ ਸਿੱਖਿਆ ਏਂ ਫੁੱਲ ਮਿੱਧਣੇ, ਤੇ ਅਸੀਂ ਕੰਡਿਆਂ ਦੇ ਨਾਲ ਖਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਭਾਈਚਾਰੇ ਰੋਲ਼ ਦਿੱਤੇ, ਪਾੜ ਕੇ ਪੰਨੇ ਤੋੜੀਆਂ ਸਾਂਝਾਂ
ਤੂੰ ਸਿੱਖਿਆ ਏਂ ਫੁੱਲ ਮਿੱਧਣੇ, ਤੇ ਅਸੀਂ ਕੰਡਿਆਂ ਦੇ ਨਾਲ ਖਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਸਾਡੀ ਜੁੱਤੀ ਨਾ ਜਾਣੇ, ਕੀ ਆ ਪਿਓ-ਪੁੱਤ, ਜੀਜੇ ਸਾਲ਼ੇ
ਉੱਗ ਪੈਂਦੇ ਮਿੱਟੀ 'ਚੋਂ, ਲਾਲ ਜਲੂਰ, ਗੋਬਿੰਦਪੁਰੇ ਵਾਲੇ
ਸਾਡਾ ਘੋਲ਼ ਜ਼ਮੀਨਾਂ ਦਾ, ਤੇਰੀਆਂ ਵਿੱਚ ਜੜ੍ਹਾਂ ਦੇ ਬਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਉੱਗ ਪੈਂਦੇ ਮਿੱਟੀ 'ਚੋਂ, ਲਾਲ ਜਲੂਰ, ਗੋਬਿੰਦਪੁਰੇ ਵਾਲੇ
ਸਾਡਾ ਘੋਲ਼ ਜ਼ਮੀਨਾਂ ਦਾ, ਤੇਰੀਆਂ ਵਿੱਚ ਜੜ੍ਹਾਂ ਦੇ ਬਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਅਸੀਂ ਜ਼ਖ਼ਮ ਨਹੀਂ ਗਿਣਦੇ, ਨਾ ਹੀ ਗਿਣਦੇ ਲੋਥਾਂ, ਲਾਸ਼ਾਂ
ਬੱਸ ਜ਼ੁਲਮ ਹੀ ਗਿਣਦੇ ਆਂ, ਜੋਤਾ ਲਾਉਂਦੇ ਕੁੱਟਦੇ ਤਾਸ਼ਾਂ
ਅਸੀਂ ਜਾਏ ਸੰਘਰਸ਼ਾਂ ਦੇ, ਲੜਦੇ ਆਏ, ਲੜਦੇ ਰਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਬੱਸ ਜ਼ੁਲਮ ਹੀ ਗਿਣਦੇ ਆਂ, ਜੋਤਾ ਲਾਉਂਦੇ ਕੁੱਟਦੇ ਤਾਸ਼ਾਂ
ਅਸੀਂ ਜਾਏ ਸੰਘਰਸ਼ਾਂ ਦੇ, ਲੜਦੇ ਆਏ, ਲੜਦੇ ਰਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਕਾਹਦਾ ਮਾਣ ਕਰੇਂਦਾ ਏਂ, ਕਾਹਦਾ ਪਰਾਊਡ ਟੂ ਬੀ ਅਕਾਲੀ
ਲਾ ਚਿੱਟੇ ਜਵਾਨੀ ਨੂੰ, ਸਾਰੀ ਫ਼ਸਲ ਕਮੀਨਿਆ ਖਾ ਲਈ
ਸਮਾਂ ਧੂੜ ਚਟਾ ਦਿੰਦਾ, ਤੇਰੀ ਚੌਧਰ ਨੇ ਨਹੀਂ ਰਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਲਾ ਚਿੱਟੇ ਜਵਾਨੀ ਨੂੰ, ਸਾਰੀ ਫ਼ਸਲ ਕਮੀਨਿਆ ਖਾ ਲਈ
ਸਮਾਂ ਧੂੜ ਚਟਾ ਦਿੰਦਾ, ਤੇਰੀ ਚੌਧਰ ਨੇ ਨਹੀਂ ਰਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਵਿੱਚ ਹਸਪਤਾਲਾਂ ਦੇ, ਨਾਹੀ ਡਾਕਟਰ ਨਾ ਦਵਾਈਆਂ
ਵਿੱਚ ਬੁੱਚੜਖਾਨਿਆਂ ਦੇ, ਰੁੜ੍ਹਦੀਆਂ ਪਾਣੀ ਵਾਂਗ ਕਮਾਈਆਂ
ਤੈਨੂੰ ਤਾਪ ਵੀ ਚੜ੍ਹ ਜਾਵੇ, ਉਰ੍ਹਾਂ ਕਨੇਡਾ ਤੋਂ ਨਹੀਂ ਲਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਵਿੱਚ ਬੁੱਚੜਖਾਨਿਆਂ ਦੇ, ਰੁੜ੍ਹਦੀਆਂ ਪਾਣੀ ਵਾਂਗ ਕਮਾਈਆਂ
ਤੈਨੂੰ ਤਾਪ ਵੀ ਚੜ੍ਹ ਜਾਵੇ, ਉਰ੍ਹਾਂ ਕਨੇਡਾ ਤੋਂ ਨਹੀਂ ਲਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਬਲਾਤਕਾਰ ਕਤਲ ਹੁੰਦੇ, ਹੁੰਦੀਆਂ ਸ਼ਰੇਆਮ ਨੇ ਲੁੱਟਾਂ
ਤੇਰੇ ਧੀ-ਪੁੱਤ ਨਾਲ ਹੋਵੇ, ਕਿੰਨਾ ਦੁੱਖ ਲੱਗਦਾ ਏ ਪੁੱਛਾਂ
ਤੂੰ ਰਾਜ ਕਰੇਂਦਾ ਏਂ, ਤੈਨੂੰ ਈ ਜ਼ਿੰਮਾ ਲੈਣਾ ਪੈਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਤੇਰੇ ਧੀ-ਪੁੱਤ ਨਾਲ ਹੋਵੇ, ਕਿੰਨਾ ਦੁੱਖ ਲੱਗਦਾ ਏ ਪੁੱਛਾਂ
ਤੂੰ ਰਾਜ ਕਰੇਂਦਾ ਏਂ, ਤੈਨੂੰ ਈ ਜ਼ਿੰਮਾ ਲੈਣਾ ਪੈਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
#ਗੱਗਬਾਣੀ ਵਿੱਚ ਲਿਖਿਆ, ਦਿੱਤੀਆਂ ਨਾਲ ਹੱਥਾਂ ਜੋ ਗੰਢਾਂ
ਸੌਖੀਆਂ ਨਹੀਂ ਖੁੱਲ੍ਹਦੀਆਂ, ਖੋਲ੍ਹਣੀਆਂ ਨਾਲ ਪੈਂਦੀਆਂ ਦੰਦਾਂ
ਕਿੱਦਾਂ ਦੱਸ ਖੋਲ੍ਹੇਂਗਾ, ਓਏ ਜਦ ਇੱਕ ਵੀ ਦੰਦ ਨਹੀਂ ਰਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
ਸੌਖੀਆਂ ਨਹੀਂ ਖੁੱਲ੍ਹਦੀਆਂ, ਖੋਲ੍ਹਣੀਆਂ ਨਾਲ ਪੈਂਦੀਆਂ ਦੰਦਾਂ
ਕਿੱਦਾਂ ਦੱਸ ਖੋਲ੍ਹੇਂਗਾ, ਓਏ ਜਦ ਇੱਕ ਵੀ ਦੰਦ ਨਹੀਂ ਰਹਿਣਾ
ਗੱਲ ਸੁਣ ਪ੍ਰਕਾਸ਼ ਸਿਆਂ, ਏਥੇ ਬੈਠ ਸਦਾ ਨਹੀਂ ਰਹਿਣਾ।
- ਸੁਰਜੀਤ ਗੱਗ
No comments:
Post a Comment