ਇਹ ਮਹਿੰਗਾਈ ਨਹੀਂ ਵਧੀ।
ਇਹ ਸਾਡੇ ਸਿਰਾਂ ਤੇ
ਗੁਲਾਮੀ ਦਾ ਜੂਲ਼ਾ
ਹੋਰ ਪਕੇਰਾ ਕੀਤਾ ਗਿਆ ਹੈ।
ਗੁਲਾਮੀ ਦਾ ਜੂਲ਼ਾ
ਹੋਰ ਪਕੇਰਾ ਕੀਤਾ ਗਿਆ ਹੈ।
ਇਹ ਸਾਡੇ ਗਲ਼ਾਂ ਵਿੱਚ
ਬਲ਼ਦੇ ਟਾਇਰ ਪਾ ਕੇ
ਅੰਬਾਨੀਆਂ, ਅਦਾਨੀਆਂ ਦੇ ਮਹੱਲਾਂ ਵਿੱਚ
ਰੌਸ਼ਨੀ ਦਾ ਇੰਤਜ਼ਾਮ ਕੀਤਾ ਗਿਆ ਹੈ।
ਬਲ਼ਦੇ ਟਾਇਰ ਪਾ ਕੇ
ਅੰਬਾਨੀਆਂ, ਅਦਾਨੀਆਂ ਦੇ ਮਹੱਲਾਂ ਵਿੱਚ
ਰੌਸ਼ਨੀ ਦਾ ਇੰਤਜ਼ਾਮ ਕੀਤਾ ਗਿਆ ਹੈ।
ਇਹ ਮਹਿੰਗਾਈ ਨਹੀਂ ਵਧੀ
ਇਹ ਸਾਨੂੰ
ਸਾਡੀ ਔਕਾਤ ਦਿਖਾਈ ਗਈ ਹੈ।
ਇਹ ਸਾਨੂੰ
ਸਾਡੀ ਔਕਾਤ ਦਿਖਾਈ ਗਈ ਹੈ।
ਸਾਨੂੰ ਦੱਸਿਆ ਗਿਆ ਹੈ
ਕਿ ਸਰਕਾਰ
ਭਾਵੇਂ ਕਿਸੇ ਦੀ ਵੀ ਆ ਜਾਵੇ
ਰਾਜ
ਸਰਮਾਏਦਾਰੀ ਦਾ ਹੀ ਰਹਿਣਾ ਹੈ।
ਕਿ ਸਰਕਾਰ
ਭਾਵੇਂ ਕਿਸੇ ਦੀ ਵੀ ਆ ਜਾਵੇ
ਰਾਜ
ਸਰਮਾਏਦਾਰੀ ਦਾ ਹੀ ਰਹਿਣਾ ਹੈ।
ਆਰਥਿਕ ਵਿਕਾਸ ਦਰ
ਅਤੇ ਗਰੀਬੀ ਰੇਖਾ ਦੇ
ਸਰਕਾਰੂ ਆਂਕੜਿਆਂ ਦੀ ਜਾਦੂਗਰੀ
ਸਾਡੀ ਸਮਝ ਤੋਂ ਪਰੇ ਨਹੀਂ।
ਅਤੇ ਗਰੀਬੀ ਰੇਖਾ ਦੇ
ਸਰਕਾਰੂ ਆਂਕੜਿਆਂ ਦੀ ਜਾਦੂਗਰੀ
ਸਾਡੀ ਸਮਝ ਤੋਂ ਪਰੇ ਨਹੀਂ।
ਸਭ ਸਮਝਦੇ ਹਾਂ
ਕਿ ਅਸੀਂ ਪਾਬੰਦ ਹਾਂ
ਹਰ ਸਰਕਾਰੀ ਜ਼ਬਰ
ਨੂੰ ਸਹਿਣ ਦੇ।
ਕਿ ਅਸੀਂ ਪਾਬੰਦ ਹਾਂ
ਹਰ ਸਰਕਾਰੀ ਜ਼ਬਰ
ਨੂੰ ਸਹਿਣ ਦੇ।
ਹੁਣ ਸਾਨੂੰ
ਸੀ ਕਰਨ ਦਾ ਹੱਕ ਨਹੀਂ।
ਸੀ ਕਰਨ ਦਾ ਹੱਕ ਨਹੀਂ।
ਅਸੀਂ ਦੇ ਚੁੱਕੇ ਹਾਂ
ਅਗਾਊਂ ਪ੍ਰਵਾਨਗੀ
ਕਿ ਭਲੇ ਦਿਨ ਆਉਣਗੇ।
ਅਗਾਊਂ ਪ੍ਰਵਾਨਗੀ
ਕਿ ਭਲੇ ਦਿਨ ਆਉਣਗੇ।
ਇਹ ਜਾਣਦੇ ਹੋਏ ਵੀ
ਕਿ ਹਾਰ ਸਾਡੀ ਹੀ ਹੋਣੀ ਹੈ
ਜਿੱਤਣ ਦੀ ਆਸ ਵਿੱਚ
ਹਰ ਪੰਜ ਸਾਲ ਬਾਅਦ
ਅਸੀਂ ਜੂਆ ਖੇਡਦੇ ਹਾਂ।
ਕਿ ਹਾਰ ਸਾਡੀ ਹੀ ਹੋਣੀ ਹੈ
ਜਿੱਤਣ ਦੀ ਆਸ ਵਿੱਚ
ਹਰ ਪੰਜ ਸਾਲ ਬਾਅਦ
ਅਸੀਂ ਜੂਆ ਖੇਡਦੇ ਹਾਂ।
ਤੇ ਹਰ ਵਾਰ
ਸਾਡੀ ਦਰੋਪਤੀ
ਸਾਡੀਆਂ ਅੱਖਾਂ ਸਾਹਮਣੇ
ਨੰਗੀ ਕਰਕੇ
ਸਾਨੂੰ ਜਲੀਲ ਕਰਨ ਦੀ
ਖੇਡ ਖੇਡੀ ਜਾਂਦੀ ਹੈ।
ਸਾਡੀ ਦਰੋਪਤੀ
ਸਾਡੀਆਂ ਅੱਖਾਂ ਸਾਹਮਣੇ
ਨੰਗੀ ਕਰਕੇ
ਸਾਨੂੰ ਜਲੀਲ ਕਰਨ ਦੀ
ਖੇਡ ਖੇਡੀ ਜਾਂਦੀ ਹੈ।
ਇਹ ਸਿਰਫ ਮਹਿੰਗਾਈ ਨਹੀਂ ਵਧੀ
ਇਹ ਸਰਮਾਏਦਾਰਾਂ ਤੇ
ਸਾਡੀ ਭਰੋਸੇਯੋਗਤਾ ਵਧੀ ਹੈ
ਸਾਡੀ ਸਹਿਣਸ਼ੀਲਤਾ ਨੂੰ
ਪਰਖਣ ਦੀ ਗੇਜ਼ ਵਧੀ ਹੈ।
ਇਹ ਸਰਮਾਏਦਾਰਾਂ ਤੇ
ਸਾਡੀ ਭਰੋਸੇਯੋਗਤਾ ਵਧੀ ਹੈ
ਸਾਡੀ ਸਹਿਣਸ਼ੀਲਤਾ ਨੂੰ
ਪਰਖਣ ਦੀ ਗੇਜ਼ ਵਧੀ ਹੈ।
ਅਸੀਂ ਸਮਝਣਾ ਹੀ ਨਹੀਂ ਚਾਹੁੰਦੇ
ਕਿ ਸਾਨੂੰ
ਖਤਮ ਕਿਉਂ ਨਹੀਂ ਕੀਤਾ ਜਾਂਦਾ?
ਕਿ ਸਾਨੂੰ
ਖਤਮ ਕਿਉਂ ਨਹੀਂ ਕੀਤਾ ਜਾਂਦਾ?
ਸਾਡੇ ਜਿਉਂਦੇ ਰਹਿਣ ਵਿੱਚ
ਕਿਹਨਾਂ ਦੇ ਹਿਤ ਸੁਰੱਖਿਅਤ ਰਹਿੰਦੇ ਹਨ
ਅਸੀਂ ਸਮਝਣਾ ਹੀ ਨਹੀਂ ਚਾਹੁੰਦੇ।
ਕਿਹਨਾਂ ਦੇ ਹਿਤ ਸੁਰੱਖਿਅਤ ਰਹਿੰਦੇ ਹਨ
ਅਸੀਂ ਸਮਝਣਾ ਹੀ ਨਹੀਂ ਚਾਹੁੰਦੇ।