ਮਾਏ ਨੀਂ ਮੈਂ
ਕਿਉਂ ਹੋ ਗਈ ਮੁਟਿਆਰ।
ਚਾਚੇ-ਤਾਏ ਟੋਕਣ ਲੱਗ ਪਏ
ਵੀਰਾਂ ਕਰ ਲਈ ਵਾੜ... ਨੀਂ ਮੈਂ
ਕਿਉਂ ਹੋ ਗਈ ਮੁਟਿਆਰ...।
ਕੋਠੇ ਚੜ੍ਹ ਜਦ ਵਾਲ ਸੁਕਾਵਾਂ
ਜਾਂ 'ਫੇ ਕੱਪੜੇ ਸੁੱਕਣੇ ਪਾਵਾਂ
ਨ੍ਹੇਰ ਸਾਈਂ ਦਾ ਬੁਰੀਆਂ ਨਜ਼ਰਾਂ
ਕੋਠਿਓਂ ਦੇਣ ਉਤਾਰ
ਨੀਂ ਮੈਂ, ਕਿਉਂ ਹੋ ਗਈ ਮੁਟਿਆਰ।
ਉੱਡਣਾ ਚਾਹਵਾਂ ਉੱਡ ਨਹੀਂ ਸਕਦੀ
ਅਪਣੇ ਆਪ ਤੱਕ ਪੁੱਜ ਨਹੀਂ ਸਕਦੀ
ਪਤਾ ਨਹੀਂ ਹੁਣ ਕਿਉਂ ਨਹੀਂ ਰਹਿ ਗਿਆ
ਮੇਰੇ ਤੇ ਇਤਬਾਰ
ਨੀਂ ਮੈਂ, ਕਿਉਂ ਹੋ ਗਈ ਮੁਟਿਆਰ।
ਪਹਿਨਣ,ਖਾਣ ਤੇ ਬੰਦਿਸ਼ਾਂ ਲੱਗੀਆਂ
ਆਉਣ ਜਾਣ ਤੇ ਰੋਕਾਂ
ਸਿਰ ਢੱਕਿਆ ਤੇ ਨੀਵੀਆਂ ਨਜ਼ਰਾਂ
ਪੈਰ ਪੈਰ ਤੇ ਟੋਕਾਂ
ਕਿਸ ਨੇ ਦੱਬ ਲਏ ਕਿਸ ਨੇ ਮਾਰੇ
ਮੇਰੇ ਸਭ ਅਧਿਕਾਰ
ਨੀਂ ਮੈਂ, ਕਿਉਂ ਹੋ ਗਈ ਮੁਟਿਆਰ।
ਕਿਸਨੇ, ਕਿਉਂ, ਕਦੋਂ ਤੋਰੀਆਂ ਰੀਤਾਂ
ਕੀ ਹੋਇਆ ਕਿਸੇ ਤੋੜੀਆਂ ਰੀਤਾਂ
ਕਦ ਤੋਂ ਹੋਇਆ ਸ਼ੁਰੂ ਸਾਡੀਆਂ
ਸੱਧਰਾਂ ਸੰਗ ਖਿਲਵਾੜ
ਨੀਂ ਮੈਂ, ਕਿਉਂ ਹੋ ਗਈ ਮੁਟਿਆਰ।
ਮਾਏ ਨੀਂ ਸੁਣ ਮੇਰੀਏ ਮਾਏ
ਬਾਬੁਲ ਨੂੰ ਤੂੰ ਹੀ ਸਮਝਾ ਏ
ਮੇਰੇ ਵੀ ਕੁੱਝ ਰੀਝਾਂ, ਚਾਅ ਏ
ਮੇਰਾ ਵੀ ਕਿਤੇ ਹੱਕ ਜਿਉਂਦਾ ਏ
ਅੱਜ ਵੀ ਜੇ ਮੈਂ ਰਹੀ ਚੁੱਪ ਕੀਤੀ
ਬੋਲਣਗੇ ਬਘਿਆੜ
ਨੀਂ ਮੈਂ, ਕਿਉਂ ਹੋ ਗਈ ਮੁਟਿਆਰ।
ਸੁਣ ਮਾਏ ਕਹਿੰਦੀ ਗੱਗ-ਬਾਣੀ
ਨਵੇਂ ਸਮੇਂ ਦੇ ਬਣੀਏ ਹਾਣੀ
ਲਹਿੰਦੇ ਵੱਲ੍ਹ ਵਹਿੰਦੇ ਨੇ ਪਾਣੀ
ਇਹ ਕਹਾਣੀ ਬੜੀ ਪੁਰਾਣੀ
ਨਵੀਆਂ ਪੈੜਾਂ, ਨਵੇਂ ਦਿਸਹੱਦੇ
ਸਾਨੂੰ ਰਹੇ ਪੁਕਾਰ
ਨੀਂ ਮੈਂ, ਕਿਉਂ ਹੋ ਗਈ ਮੁਟਿਆਰ।
ਕਿਉਂ ਹੋ ਗਈ ਮੁਟਿਆਰ।
ਚਾਚੇ-ਤਾਏ ਟੋਕਣ ਲੱਗ ਪਏ
ਵੀਰਾਂ ਕਰ ਲਈ ਵਾੜ... ਨੀਂ ਮੈਂ
ਕਿਉਂ ਹੋ ਗਈ ਮੁਟਿਆਰ...।
ਕੋਠੇ ਚੜ੍ਹ ਜਦ ਵਾਲ ਸੁਕਾਵਾਂ
ਜਾਂ 'ਫੇ ਕੱਪੜੇ ਸੁੱਕਣੇ ਪਾਵਾਂ
ਨ੍ਹੇਰ ਸਾਈਂ ਦਾ ਬੁਰੀਆਂ ਨਜ਼ਰਾਂ
ਕੋਠਿਓਂ ਦੇਣ ਉਤਾਰ
ਨੀਂ ਮੈਂ, ਕਿਉਂ ਹੋ ਗਈ ਮੁਟਿਆਰ।
ਉੱਡਣਾ ਚਾਹਵਾਂ ਉੱਡ ਨਹੀਂ ਸਕਦੀ
ਅਪਣੇ ਆਪ ਤੱਕ ਪੁੱਜ ਨਹੀਂ ਸਕਦੀ
ਪਤਾ ਨਹੀਂ ਹੁਣ ਕਿਉਂ ਨਹੀਂ ਰਹਿ ਗਿਆ
ਮੇਰੇ ਤੇ ਇਤਬਾਰ
ਨੀਂ ਮੈਂ, ਕਿਉਂ ਹੋ ਗਈ ਮੁਟਿਆਰ।
ਪਹਿਨਣ,ਖਾਣ ਤੇ ਬੰਦਿਸ਼ਾਂ ਲੱਗੀਆਂ
ਆਉਣ ਜਾਣ ਤੇ ਰੋਕਾਂ
ਸਿਰ ਢੱਕਿਆ ਤੇ ਨੀਵੀਆਂ ਨਜ਼ਰਾਂ
ਪੈਰ ਪੈਰ ਤੇ ਟੋਕਾਂ
ਕਿਸ ਨੇ ਦੱਬ ਲਏ ਕਿਸ ਨੇ ਮਾਰੇ
ਮੇਰੇ ਸਭ ਅਧਿਕਾਰ
ਨੀਂ ਮੈਂ, ਕਿਉਂ ਹੋ ਗਈ ਮੁਟਿਆਰ।
ਕਿਸਨੇ, ਕਿਉਂ, ਕਦੋਂ ਤੋਰੀਆਂ ਰੀਤਾਂ
ਕੀ ਹੋਇਆ ਕਿਸੇ ਤੋੜੀਆਂ ਰੀਤਾਂ
ਕਦ ਤੋਂ ਹੋਇਆ ਸ਼ੁਰੂ ਸਾਡੀਆਂ
ਸੱਧਰਾਂ ਸੰਗ ਖਿਲਵਾੜ
ਨੀਂ ਮੈਂ, ਕਿਉਂ ਹੋ ਗਈ ਮੁਟਿਆਰ।
ਮਾਏ ਨੀਂ ਸੁਣ ਮੇਰੀਏ ਮਾਏ
ਬਾਬੁਲ ਨੂੰ ਤੂੰ ਹੀ ਸਮਝਾ ਏ
ਮੇਰੇ ਵੀ ਕੁੱਝ ਰੀਝਾਂ, ਚਾਅ ਏ
ਮੇਰਾ ਵੀ ਕਿਤੇ ਹੱਕ ਜਿਉਂਦਾ ਏ
ਅੱਜ ਵੀ ਜੇ ਮੈਂ ਰਹੀ ਚੁੱਪ ਕੀਤੀ
ਬੋਲਣਗੇ ਬਘਿਆੜ
ਨੀਂ ਮੈਂ, ਕਿਉਂ ਹੋ ਗਈ ਮੁਟਿਆਰ।
ਸੁਣ ਮਾਏ ਕਹਿੰਦੀ ਗੱਗ-ਬਾਣੀ
ਨਵੇਂ ਸਮੇਂ ਦੇ ਬਣੀਏ ਹਾਣੀ
ਲਹਿੰਦੇ ਵੱਲ੍ਹ ਵਹਿੰਦੇ ਨੇ ਪਾਣੀ
ਇਹ ਕਹਾਣੀ ਬੜੀ ਪੁਰਾਣੀ
ਨਵੀਆਂ ਪੈੜਾਂ, ਨਵੇਂ ਦਿਸਹੱਦੇ
ਸਾਨੂੰ ਰਹੇ ਪੁਕਾਰ
ਨੀਂ ਮੈਂ, ਕਿਉਂ ਹੋ ਗਈ ਮੁਟਿਆਰ।
No comments:
Post a Comment