ਪਿਆਰ
ਰੂਹ ਦਾ ਅਹਿਸਾਸ
ਰੂਹਾਂ ਦੀ ਭਟਕਣ
ਰੂਹਾਂ ਦਾ ਮਿਲਨ
ਰੂਹਾਂ ਦੀ ਤ੍ਰਿਪਤੀ
ਰੂਹ ਦੀ ਜਕੜਨ ਹੈ।
ਪਿਆਰ
ਨਾ ਕੋਈ ਖਰੀਦ ਸਕਦਾ ਏ
ਨਾ ਕੋਈ ਵੇਚ ਸਕਦਾ ਏ
ਨਾ ਕੋਈ ਪਰਖ ਸਕਦਾ ਏ
ਤੇ ਨਾ ਕੋਈ ਛੇਕ ਸਕਦਾ ਏ।
ਪਿਆਰ
ਵਿਸ਼ਵਾਸ ਹੈ
ਅਹਿਸਾਸ ਹੈ
ਸੂਰਜ ਦਾ ਤਪ
ਨਦੀ ਦੀ ਪਿਆਸ
ਮਰਨ ਦਾ ਜਜ਼ਬਾ
ਜਿਊਣ ਦੀ ਆਸ ਹੈ।
ਪਿਆਰ
ਪ੍ਰੰਪਰਾਵਾਂ ਦਾ ਗੁਲਾਮ ਨਹੀਂ
ਸੱਧਰਾਂ ਦਾ ਅਨੁਵਾਦ ਹੈ
ਪਿਆਰ
ਕੋਈ ਸਵਾਲ ਨਹੀਂ
ਪਿਆਰ
ਇੱਕ ਖੂਬਸੂਰਤ ਜਵਾਬ ਹੈ।
ਪਿਆਰ
ਕਾਮ ਦੀ ਭੁੱਖ ਨਹੀਂ ਹੁੰਦੀ
ਪਿਆਰ
ਸਾਜਿਸ਼ੀ ਚੁੱਪ ਨਹੀਂ ਹੁੰਦੀ।
ਪਿਆਰ
ਗੱਲਾਂ ਕਰਨ ਸਿਖਾਉਂਦਾ ਹੈ
ਗੂੰਗਿਆਂ ਨੂੰ ਬੋਲਣ ਲਾਉਂਦਾ ਹੈ।
ਪਿਆਰ
ਅੰਨ੍ਹਾ ਨਹੀਂ ਹੁੰਦਾ
ਸੁਜਾਖਿਆਂ ਦੀ ਅੱਖ ਦਾ ਟੀਰ ਹੁੰਦਾ ਹੈ
ਅਪਣੇ ਆਪ ਦਾ
ਆਪੇ ਵਜ਼ੀਰ ਹੁੰਦਾ ਹੈ।
ਪਿਆਰ
ਕਦੇ ਵੀ ਸਾਜਿਸ਼ ਨਹੀਂ ਹੁੰਦਾ
ਕਦੇ ਵੀ ਕੀਤਾ ਨਹੀਂ ਜਾਂਦਾ
ਕਦੇ ਵੀ ਖਤਮ ਨਹੀਂ ਹੁੰਦਾ
ਫੈਲਾਇਆਂ, ਫੈਲਦਾ ਹੈ
ਘਟਾਇਆਂ, ਘਟਦਾ ਨਹੀਂ।
ਆ
ਅਸੀਂ ਪਿਆਰ ਦੀ
ਸੁੱਚਮਤਾ
ਉੱਚਮਤਾ
ਕਾਇਮ ਰੱਖੀਏ।
ਪਿਆਰ ਨੂੰ
ਕੋਈ ਫਰਕ ਨਹੀਂ ਪੈਂਦਾ
ਸਰੀਰਾਂ ਦੇ ਮਿਲਣ ਨਾਲ
ਨਾ ਮਿਲਣ ਨਾਲ।
ਜਿੱਥੇ ਪਿਆਰ ਹੁੰਦਾ ਹੈ
ਓਥੇ ਸਿਰਫ ਪਿਆਰ ਹੀ ਹੁੰਦਾ ਹੈ
ਕੁੱਝ ਵੀ ਹੋਰ ਨਹੀਂ ਹੁੰਦਾ
ਸਰੀਰ
ਜਿਸਮ
ਭੁੱਖ
ਹਵਸ
ਕੁੱਝ ਵੀ ਨਹੀਂ।
ਰੂਹ ਦਾ ਅਹਿਸਾਸ
ਰੂਹਾਂ ਦੀ ਭਟਕਣ
ਰੂਹਾਂ ਦਾ ਮਿਲਨ
ਰੂਹਾਂ ਦੀ ਤ੍ਰਿਪਤੀ
ਰੂਹ ਦੀ ਜਕੜਨ ਹੈ।
ਪਿਆਰ
ਨਾ ਕੋਈ ਖਰੀਦ ਸਕਦਾ ਏ
ਨਾ ਕੋਈ ਵੇਚ ਸਕਦਾ ਏ
ਨਾ ਕੋਈ ਪਰਖ ਸਕਦਾ ਏ
ਤੇ ਨਾ ਕੋਈ ਛੇਕ ਸਕਦਾ ਏ।
ਪਿਆਰ
ਵਿਸ਼ਵਾਸ ਹੈ
ਅਹਿਸਾਸ ਹੈ
ਸੂਰਜ ਦਾ ਤਪ
ਨਦੀ ਦੀ ਪਿਆਸ
ਮਰਨ ਦਾ ਜਜ਼ਬਾ
ਜਿਊਣ ਦੀ ਆਸ ਹੈ।
ਪਿਆਰ
ਪ੍ਰੰਪਰਾਵਾਂ ਦਾ ਗੁਲਾਮ ਨਹੀਂ
ਸੱਧਰਾਂ ਦਾ ਅਨੁਵਾਦ ਹੈ
ਪਿਆਰ
ਕੋਈ ਸਵਾਲ ਨਹੀਂ
ਪਿਆਰ
ਇੱਕ ਖੂਬਸੂਰਤ ਜਵਾਬ ਹੈ।
ਪਿਆਰ
ਕਾਮ ਦੀ ਭੁੱਖ ਨਹੀਂ ਹੁੰਦੀ
ਪਿਆਰ
ਸਾਜਿਸ਼ੀ ਚੁੱਪ ਨਹੀਂ ਹੁੰਦੀ।
ਪਿਆਰ
ਗੱਲਾਂ ਕਰਨ ਸਿਖਾਉਂਦਾ ਹੈ
ਗੂੰਗਿਆਂ ਨੂੰ ਬੋਲਣ ਲਾਉਂਦਾ ਹੈ।
ਪਿਆਰ
ਅੰਨ੍ਹਾ ਨਹੀਂ ਹੁੰਦਾ
ਸੁਜਾਖਿਆਂ ਦੀ ਅੱਖ ਦਾ ਟੀਰ ਹੁੰਦਾ ਹੈ
ਅਪਣੇ ਆਪ ਦਾ
ਆਪੇ ਵਜ਼ੀਰ ਹੁੰਦਾ ਹੈ।
ਪਿਆਰ
ਕਦੇ ਵੀ ਸਾਜਿਸ਼ ਨਹੀਂ ਹੁੰਦਾ
ਕਦੇ ਵੀ ਕੀਤਾ ਨਹੀਂ ਜਾਂਦਾ
ਕਦੇ ਵੀ ਖਤਮ ਨਹੀਂ ਹੁੰਦਾ
ਫੈਲਾਇਆਂ, ਫੈਲਦਾ ਹੈ
ਘਟਾਇਆਂ, ਘਟਦਾ ਨਹੀਂ।
ਆ
ਅਸੀਂ ਪਿਆਰ ਦੀ
ਸੁੱਚਮਤਾ
ਉੱਚਮਤਾ
ਕਾਇਮ ਰੱਖੀਏ।
ਪਿਆਰ ਨੂੰ
ਕੋਈ ਫਰਕ ਨਹੀਂ ਪੈਂਦਾ
ਸਰੀਰਾਂ ਦੇ ਮਿਲਣ ਨਾਲ
ਨਾ ਮਿਲਣ ਨਾਲ।
ਜਿੱਥੇ ਪਿਆਰ ਹੁੰਦਾ ਹੈ
ਓਥੇ ਸਿਰਫ ਪਿਆਰ ਹੀ ਹੁੰਦਾ ਹੈ
ਕੁੱਝ ਵੀ ਹੋਰ ਨਹੀਂ ਹੁੰਦਾ
ਸਰੀਰ
ਜਿਸਮ
ਭੁੱਖ
ਹਵਸ
ਕੁੱਝ ਵੀ ਨਹੀਂ।
No comments:
Post a Comment