ਦਿਓਰਾ ਵੇ......................... ਦਿਓਰਾ ਵੇ
ਦਿਓਰਾ ਵੇ ਦਿਓਰਾ ਵੇ ਦਿਓਰਾ,ਦਿਓਰਾ, ਦਿਓਰਾ ਵੇ ਦਿਓਰਾ
ਕਾਂਗਰਸ ਦੇ ਨਾਲ ਹੱਥ ਮਿਲਾ ਕੇ ਬੈਠਾ ਰਹਿ
ਭਾਬੀ ਦੇ ਨਾਲ ਅੱਖ ਮਿਲਾ ਕੇ ਬੈਠਾ ਰਹਿ।
ਭਾਬੀ ਨੀਂ..................... ਭਾਬੀ ਨੀਂ.........
ਭਾਬੀ ਨੀਂ, ਭਾਬੀ ਨੀਂ,ਭਾਬੀ, ਭਾਬੀ, ਭਾਬੀ ਨੀਂ ਭਾਬੀ
ਵਾਹਿਗੁਰੂ ਤੇ ਟੇਕ ਟਿਕਾ ਕੇ ਬੈਠੀ ਰਹਿ
ਲੱਤ ਦੇ ਉੱਤੇ ਲੱਤ ਚੜ੍ਹਾ ਕੇ ਬੈਠੀ ਰਹਿ...।
ਭਾਬੀ :-
ਹਿੱਲਿਆ ਪਿਆ ਦਿਮਾਗ ਸੀ ਤੇਰੇ ਤਾਏ ਦਾ
ਖਾਨਾ ਜਮਾਂ ਖਰਾਬ ਸੀ ਤੇਰੇ ਤਾਏ ਦਾ
ਦੋਵੇਂ ਬੇੜੀਆਂ ਪੈਰ ਟਿਕਾ ਕੇ ਬੈਠਾ ਰਹਿ
ਭਾਬੀ ਦੇ ਨਾਲ ਅੱਖ ਮਿਲਾ ਕੇ ਬੈਠਾ ਰਹਿ।
ਦਿਓਰ :-
ਲੋਕ ਦਿਖਾਵਾ ਕਿਹਣਾ ਪਊ ਪੁੱਤ ਖੋਤੇ ਦਾ
ਕੋਣ ਜਾਣਦੈ, ਅੰਦਰੋ-ਅੰਦਰ ਸਮਝੌਤੇ ਦਾ
ਲੋਕ ਬੁੱਧੂ ਨੇ, ਬੁੱਧੂ ਬਣਾ ਕੇ ਬੈਠੀ ਰਹਿ
ਵਾਹਿਗੁਰੂ ਤੇ ਟੇਕ ਟਿਕਾ ਕੇ ਬੈਠੀ ਰਹਿ।
ਭਾਬੀ :-
ਲੱਗਦੈ ਹੱਥੋਂ ਬਠਿੰਡਾ ਜਾਂਦਾ ਕਿਰਦਾ ਏ
ਜਣਾ-ਖਣਾ ਈ ਝਾੜੂ ਚੁੱਕੀ ਫਿਰਦਾ ਏ
ਨਾ ਹੱਥਾਂ ਵਿੱਚ ਹੱਥ ਫਸਾ ਕੇ ਬੈਠਾ ਰਹਿ
ਭਾਬੀ ਦੇ ਨਾਲ ਨੈਣ ਮਿਲਾ ਕੇ ਬੈਠਾ ਰਹਿ।
ਦਿਓਰ :-
ਝਾੜੂ ਵਾਲਿਆਂ ਜਮ੍ਹਾਂ ਈ ਅੱਤ ਪਈ ਚੱਕੀ ਏ
ਡਰ ਨਾ ਤੇਰੀ ਸੀਟ ਬਠਿੰਡਿਓਂ ਪੱਕੀ ਏ
ਬੱਸ ਦੋ ਦਿਨ ਧੁੱਪੇ, 'ਛਾਂ' ਵਿਖਾ ਕੇ ਬੈਠੀ ਰਹਿ
ਵਾਹਿਗੁਰੂ ਤੇ ਟੇਕ ਟਿਕਾ ਕੇ ਬੈਠੀ ਰਹਿ।
ਭਾਬੀ , ਦਿਓਰ (ਮਿਲਕੇ) :-
ਕਿੰਨਾ ਚਿਰ ਅਸੀਂ ਮੂਰਖ ਲੋਕ ਬਣਾਵਾਂਗੇ
ਰੱਬ ਨੂੰ ਦੇਣੀ ਜਾਨ ਸੌਖੇ ਰਹਿ ਜਾਵਾਂਗੇ
ਜ਼ਮੀਰ ਦੀ ਸੁਣਿਓ ਆਵਾਜ਼, ਵੋਟਾਂ ਤਾਂ ਪਾਇਓ
ਹੋਈ ਸਾਡੇ ਨਾਲ ਲਿਹਾਜ, ਵੋਟਾਂ ਤਾਂ ਪਾਇਓ
ਦੇ ਦਿਓ ਸਾਲ ਕੁ ਪੰਜ ਵੇ ਵੋਟਾਂ ਝਾੜੂ ਨੂੰ
ਹੂੰਝ ਦੇਵੇ ਜਟ ਗੰਦ ਤਾਂ ਵੋਟਾਂ ਝਾੜੂ ਨੂੰ
ਲੋਕੋ ਵੇ............... ਲੋਕੋ ਵੇ..........।
No comments:
Post a Comment