ਹੋਵਹਿ ਚੀਤੁ ਖੁਸਾਮਦਿ, ਰਖੀਆਹਿ ਜੀਬ੍ਹ ਖਜੂਰ।
ਸਚਿ ਬੋਲਨਿ ਕੀ ਜੇ ਖਾਜੁ ਹੈ, ਆਠੈ ਪੈਹਰੁ ਧਤੂਰਿ॥
ਆਸਨਿ ਲਾਇ ਕੈ ਜੋ ਜਪੈ, ਲੋਕ ਜਪਾਵੈ ਰਾਮ।
ਤਿਸ ਤੇ ਵਡਾ ਅਕ੍ਰਿਤਘਣ, ਨਾ ਕੋ ਬੀਚ ਜਹਾਨੁ॥
ਦੇਖਿ ਪਰਾਈ ਚੂਪੜੀ, ਕਾਹੇ ਨਾ ਜੀਅ ਲਲਚਾਹਿ।
ਵਿਹਲੜੁ ਬੈਠਨੁ ਖਾਵੰਦੇਹਿ, ਕਿਰਤੀ ਕਿਰਤੁ ਜਪਾਹਿ॥
ਜਾਗੁ 'ਧਰਾਤੈ ਜੋ ਬਕੈ, ਜਾਗ ਪ੍ਰਾਣੀ ਜਾਗਹੁ।
ਥਾਕੇ ਟੂਟੇ ਤੇ ਪਾਵਹਿ, ਗਾਲਿਨ ਦਾ ਪ੍ਰਸਾਦਿ॥
ਜੋ ਕੋਇ ਆਖੈ ਪ੍ਰਭੁ ਕਾ ਸਿਮਰਣੁ ਕਰਿ ਸੁਖੁ ਪਾਇ।
ਤਾ ਕੈ ਪੂਛਹ ਸਿਮਰ ਬਿਨੁ ਪ੍ਰਭ ਕਾਹੇ ਰੁਠ ਜਾਹਿ॥
ਪਾਇ ਕੈ ਵਸਤਰੁ ਦੂਧੀਆਹਿ, ਖੋਲੈਹੁ ਨਾਮੁ ਦੁਕਾਨਿ।
ਬਿਨ ਮਾਂਗੇ ਤੇ ਭੀਖ ਮਿਲੈ, ਰਖੀਆਹਿ ਚੀਤੁ ਬੀਮਾਨੁ॥
ਮੂਰਤੀਆਨੁ ਦੁਧ ਪਿਆਵੈਹੁ, ਦੂਧਾ ਸੰਗ ਸਨਾਨੁ।
ਦੂਧਾ ਦੂਧਾ ਕਰ ਮੁਇ , ਭਗਤਨਿ ਕੀ ਸੰਤਾਨੁ॥
ਗੈਲੁ ਬਹਾਵੈ ਤਖਤ ਤੇ, ਗੈਲ ਕਹੈ ਬੇਈਮਾਨੁ।
ਲੋਗਨ ਕਾ ਕਿਆ ਭੇਤੁ ਹੈ, ਕੋਇ ਨਾ ਸਕੀਆਹ ਜਾਨੁ॥
ਨੇਤਨ ਲੋਗ ਹਰਾਮਕੇ, ਲੋਕ ਲੜਾਇਨ ਜਾਣੁ।
ਚੀਤੁ ਸਿੰਘਾਸਨ ਬੈਸਣਾ, ਖਾਤ ਪੜੈਹ ਗੂੰਹ ਖਾਣੁ॥
ਬੀਚ ਸਕੂਲਾ ਮਾਸਟਰਾਇਨ, ਲਾਗੇ ਭਾਤੁ ਪਕਾਣਿ।
ਬਚੀਅਨ ਕਾ ਕਿਆ ਭੁਈਖ ਰੇ ਕਾ ਹੈ ਦੇਸ ਮਹਾਨੁ॥
ਲੂਟ ਸਕੈ ਤੇ ਲੂਟ ਰੇ, ਰਾਮ ਨਾਮ ਸੰਗ ਲੂਟ।
ਏਕੋ ਜੀਵਣੁ ਸਾਚਿ ਹੈ, ਮਰਣੇ ਕੀ ਗਲਿ ਝੂਠਿ॥
ਜਿਸ ਮਰਣੇ ਤੇ ਜਗੁ ਡਰੈ, ਤਿਸ ਮਰਣੇ ਕੀ ਸ਼ਾਨ।
ਅੰਧਲੇ ਦੇਖਨਿ ਲਾਦਹੈ, ਦੁਇ ਨੈਨਨੁ ਕਾ ਦਾਨੁ॥
ਨਾਮ ਜਪਨੁ ਸਭ ਕੂੜ ਹੈ, ਨਾ ਕੋਇ ਘਾਲਨਿ ਘਾਲਿ।
ਕਿਰਤ ਕਰੈ ਨਾ ਵੰਡ ਛਕੈ, ਨਾਨਕ ਨਾਮ ਨੋ ਗਾਲਿ॥
ਔਰਤ ਸਦੀਆਹਿ ਲੱਛਮੀ, ਬਿਸਣੂਆਂ ਕੀ ਭਰਮਾਰੁ।
ਸੀਤਨ ਕੋ ਕਾ ਰਾਮ-ਰਵਣੁ, ਸਿਰ ਪੈਰਨ ਤਲਵਾਰ॥
ਸੂਰਜ ਮੁਰਦਾਬਾਦ ਹੈ, ਨਾ ਚੜ੍ਹਨ ਦੇਹੂੰ ਪ੍ਰਭਾਤ।
ਰੇ ਪ੍ਰਾਣੀ ਮਤ ਭਟਕੀਐ, ਧਰਤਿ ਘੂਮਤਿ ਜਾਤੁ॥
No comments:
Post a Comment