Monday, 28 April 2014

ਵਾਹ-ਵਾਹ ਲਈ ਨਹੀਂ ਲਿਖਦੇ....

ਵਾਹ-ਵਾਹ ਲਈ ਨਹੀਂ ਲਿਖਦੇ
ਲਾਹ-ਪਾਹ ਲਈ ਨਹੀਂ ਲਿਖਦੇ
ਅਸੀਂ ਅਪਣੇ ਢਿੱਡਾਂ ਦੀ
ਆਹ-ਆਹ ਲਈ ਲਿਖਦੇ ਹਾਂ।

ਤੁਸਾਂ ਸੋਚਿਓ ਨਾ ਯਾਰੋ
ਕਿਸੇ ਦਾਅ ਲਈ ਲਿਖਦੇ ਹਾਂ
ਜੋ ਸਾਡੇ ਲਈ ਬੰਦ ਨੇ
ਉਸ ਰਾਹ ਲਈ ਲਿਖਦੇ ਹਾਂ।

ਉਹ ਹੋਰ ਨੇ ਯਾਰੋ
ਲਿਖਦੇ ਜੋ ਸ਼ੋਹਰਤ ਲਈ
ਨਿੱਕਲੇ ਜੋ ਧੁਰ ਅੰਦਰੋਂ
ਉਸ ਧਾਅ ਲਈ ਲਿਖਦੇ ਹਾਂ।

ਐਵੇਂ ਹੀ ਨਹੀਂਂ ਲਿਖਦੇ
ਐਵੇਂ ਵੀ ਕਹਿ ਸਕਦੇ
ਜੋ ਸਾਡੇ ਮੇਚ ਨਹੀਂ
ਉਸ ਭਾਅ ਲਈ ਲਿਖਦੇ ਹਾਂ।

ਗੱਗਬਾਣੀ ਲਿਖਦੇ ਹਾਂ
ਦੁੱਧ-ਪਾਣੀ ਲਿਖਦੇ ਹਾਂ
ਅਸੀਂ ਦੁਆ ਲਈ ਨਹੀਂ ਲਿਖਦੇ
ਅਸੀਂ ਦਵਾ ਲਈ ਲਿਖਦੇ ਹਾਂ।

No comments:

Post a Comment