ਭਰ ਆਉਣ ਵਾਲੀਆਂ ਅੱਖਾਂ
ਜਦੋਂ ਪਥਰਾ ਜਾਂਦੀਆਂ ਨੇ
ਕੰਬ ਜਾਣ ਵਾਲੀਆਂ ਰੂਹਾਂ
ਜਦੋਂ ਸ਼ਾਂਤ ਹੋ ਜਾਂਦੀਆਂ ਨੇ
ਇੱਕਦਮ ਵਧ ਜਾਣ ਵਾਲੀ ਧੜਕਣ
ਜਦੋਂ ਨਾਰਮਲ ਰਹਿਣ ਲੱਗ ਜਾਂਦੀ ਹੈ
ਤਾਂ ਭਾਣਾ ਮੰਨ ਲਿਆ ਜਾਂਦਾ ਹੈ
ਮੋਮਬੱਤੀਆਂ
ਮਸ਼ਾਲਾਂ
ਮਾਰਚ
ਆਦਿ ............
ਬੇਹੀਆਂ ਗੱਲਾਂ ਨੂੰ ਤੜਕਾ ਲਾਉਣ ਦੀ ਬਜਾਏ
ਆਓ ਚਰਚਾ ਕਰੀਏ
ਕਿ ਸਚਿਨ ਨੇ ਸੰਨਿਆਸ ਕਿਉਂ ਲਿਆ
ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ
ਰਾਹੁਲ ਦਾ ਸਿਤਾਰਾ ਡੁੱਬਿਆ ਜਾਪਦਾ ਹੈ
ਅੱਜ ਸ਼ਾਮ ਦਾ ਕੀ ਪ੍ਰੋਗਰਾਮ ਹੈ
ਆਦਿ ਆਦਿ......
ਰੋਜ਼ਾਨਾ ਦਾਮਨੀਆਂ ਨਾਲ ਕੋਣ ਮੱਥਾ ਮਾਰਦਾ ਫਿਰੇ
ਉਹ ਕਿਹੜਾ ਮੇਰੇ ਬਾਪ ਦੀ ਧੀ ਸੀ
ਤੇ ਇਹ ਕਿਹੜਾ ਮੇਰੇ ਬਾਪ ਦੀ ਧੀ ਹੈ।
ਜਦੋਂ ਪਥਰਾ ਜਾਂਦੀਆਂ ਨੇ
ਕੰਬ ਜਾਣ ਵਾਲੀਆਂ ਰੂਹਾਂ
ਜਦੋਂ ਸ਼ਾਂਤ ਹੋ ਜਾਂਦੀਆਂ ਨੇ
ਇੱਕਦਮ ਵਧ ਜਾਣ ਵਾਲੀ ਧੜਕਣ
ਜਦੋਂ ਨਾਰਮਲ ਰਹਿਣ ਲੱਗ ਜਾਂਦੀ ਹੈ
ਤਾਂ ਭਾਣਾ ਮੰਨ ਲਿਆ ਜਾਂਦਾ ਹੈ
ਮੋਮਬੱਤੀਆਂ
ਮਸ਼ਾਲਾਂ
ਮਾਰਚ
ਆਦਿ ............
ਬੇਹੀਆਂ ਗੱਲਾਂ ਨੂੰ ਤੜਕਾ ਲਾਉਣ ਦੀ ਬਜਾਏ
ਆਓ ਚਰਚਾ ਕਰੀਏ
ਕਿ ਸਚਿਨ ਨੇ ਸੰਨਿਆਸ ਕਿਉਂ ਲਿਆ
ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ
ਰਾਹੁਲ ਦਾ ਸਿਤਾਰਾ ਡੁੱਬਿਆ ਜਾਪਦਾ ਹੈ
ਅੱਜ ਸ਼ਾਮ ਦਾ ਕੀ ਪ੍ਰੋਗਰਾਮ ਹੈ
ਆਦਿ ਆਦਿ......
ਰੋਜ਼ਾਨਾ ਦਾਮਨੀਆਂ ਨਾਲ ਕੋਣ ਮੱਥਾ ਮਾਰਦਾ ਫਿਰੇ
ਉਹ ਕਿਹੜਾ ਮੇਰੇ ਬਾਪ ਦੀ ਧੀ ਸੀ
ਤੇ ਇਹ ਕਿਹੜਾ ਮੇਰੇ ਬਾਪ ਦੀ ਧੀ ਹੈ।
No comments:
Post a Comment