ਮੈਂ ਰੱਦ ਕਰਦਾ ਹਾਂ
ਹਰ ਉਹ ਫਲਸਫ਼ਾ
ਜੋ ਮਨੁੱਖ ਹੱਥੋਂ
ਮਨੁੱਖ ਦੀ ਲੁੱਟ ਨੂੰ
ਜਾਇਜ ਦੱਸਦਾ ਹੋਵੇ।
ਥੁੱਕਦਾ ਹਾਂ
ਉਸ ਪ੍ਰਬੰਧ ਤੇ
ਜੋ ਜਗੀਰਦਾਰੀ ਤੋਂ
ਸਰਮਾਏਦਾਰੀ ਵਿੱਚ ਢਲ਼ ਗਿਆ।
ਮੈਨੂੰ ਨਹੀਂ ਵਿਸ਼ਵਾਸ
ਅਜਿਹੇ ਲੋਕਤੰਤਰ ਤੇ
ਜਿੱਥੇ ਸਾਰੇ ਅਧਿਕਾਰ
ਪੈਸੇ ਦੇ ਗੁਲਾਮ ਹੋ ਜਾਣ
ਤੇ ਰਹਿ ਜਾਵੇ ਠੂਠਾ
ਮੇਰੇ ਭਰਾਵਾਂ ਦੇ ਹੱਥ।
ਮੈਂ ਕਿਸਮਤਵਾਦੀ ਨਹੀਂ
ਸਮਝੌਤਾਵਾਦੀ ਨਹੀਂ
ਅੱਤਵਾਦੀ ਨਹੀਂ
ਵੱਖਵਾਦੀ ਨਹੀਂ
ਮੈਂ ਸਪੱਸ਼ਟਵਾਦੀ ਹਾਂ।
ਨਹੀਂ ਚਾਹੀਦੀ ਹਮਾਇਤ
ਬੁਰਕਿਆਂ ਵਿੱਚੋਂ
ਅਸ਼ਲੀਲ ਇਸ਼ਾਰਿਆਂ ਦੀ।
ਨਹੀਂ ਚਾਹੀਦੇ ਅਜਿਹੇ ਸਾਥੀ
ਜੋ ਮੰਜ਼ਿਲ ਤੋਂ
ਉਰ੍ਹਾਂ ਦੀ ਗੱਲ ਕਰਦੇ ਹੋਣ
ਲੱਸੀ ਨੂੰ ਫੂਕਾਂ ਮਾਰ ਕੇ ਪੀਂਦੇ ਹੋਣ।
ਮੈਨੂੰ ਚਾਹੀਦਾ ਹੈ
ਮੇਰੀ ਸੋਚ ਦੇ ਹਾਣ ਦਾ
ਵਾਤਾਵਰਣ
ਸੁਪਨਿਆਂ ਨੂੰ ਬੂਰ
ਸਤਲੁਜ ਦੇ ਨਿਰਮਲ ਨੀਰ
ਗੰਗਾ ਦੀ ਪਵਿੱਤਰਤਾ
ਸੰਸਦ ਦੀ ਮਰਿਆਦਾ
ਰਿਸ਼ਤਿਆਂ ਦਾ ਸਤਿਕਾਰ
ਤੇ ਧਰਮਾਂ ਦੀ ਅਖੰਡਤਾ।
ਮੈਂ ਬੁੱਧ ਨਹੀਂ
ਕਿ ਸਾਰੀ ਉਮਰ ਭਟਕਦਾ ਰਹਾਂ।
ਹਰ ਉਹ ਫਲਸਫ਼ਾ
ਜੋ ਮਨੁੱਖ ਹੱਥੋਂ
ਮਨੁੱਖ ਦੀ ਲੁੱਟ ਨੂੰ
ਜਾਇਜ ਦੱਸਦਾ ਹੋਵੇ।
ਥੁੱਕਦਾ ਹਾਂ
ਉਸ ਪ੍ਰਬੰਧ ਤੇ
ਜੋ ਜਗੀਰਦਾਰੀ ਤੋਂ
ਸਰਮਾਏਦਾਰੀ ਵਿੱਚ ਢਲ਼ ਗਿਆ।
ਮੈਨੂੰ ਨਹੀਂ ਵਿਸ਼ਵਾਸ
ਅਜਿਹੇ ਲੋਕਤੰਤਰ ਤੇ
ਜਿੱਥੇ ਸਾਰੇ ਅਧਿਕਾਰ
ਪੈਸੇ ਦੇ ਗੁਲਾਮ ਹੋ ਜਾਣ
ਤੇ ਰਹਿ ਜਾਵੇ ਠੂਠਾ
ਮੇਰੇ ਭਰਾਵਾਂ ਦੇ ਹੱਥ।
ਮੈਂ ਕਿਸਮਤਵਾਦੀ ਨਹੀਂ
ਸਮਝੌਤਾਵਾਦੀ ਨਹੀਂ
ਅੱਤਵਾਦੀ ਨਹੀਂ
ਵੱਖਵਾਦੀ ਨਹੀਂ
ਮੈਂ ਸਪੱਸ਼ਟਵਾਦੀ ਹਾਂ।
ਨਹੀਂ ਚਾਹੀਦੀ ਹਮਾਇਤ
ਬੁਰਕਿਆਂ ਵਿੱਚੋਂ
ਅਸ਼ਲੀਲ ਇਸ਼ਾਰਿਆਂ ਦੀ।
ਨਹੀਂ ਚਾਹੀਦੇ ਅਜਿਹੇ ਸਾਥੀ
ਜੋ ਮੰਜ਼ਿਲ ਤੋਂ
ਉਰ੍ਹਾਂ ਦੀ ਗੱਲ ਕਰਦੇ ਹੋਣ
ਲੱਸੀ ਨੂੰ ਫੂਕਾਂ ਮਾਰ ਕੇ ਪੀਂਦੇ ਹੋਣ।
ਮੈਨੂੰ ਚਾਹੀਦਾ ਹੈ
ਮੇਰੀ ਸੋਚ ਦੇ ਹਾਣ ਦਾ
ਵਾਤਾਵਰਣ
ਸੁਪਨਿਆਂ ਨੂੰ ਬੂਰ
ਸਤਲੁਜ ਦੇ ਨਿਰਮਲ ਨੀਰ
ਗੰਗਾ ਦੀ ਪਵਿੱਤਰਤਾ
ਸੰਸਦ ਦੀ ਮਰਿਆਦਾ
ਰਿਸ਼ਤਿਆਂ ਦਾ ਸਤਿਕਾਰ
ਤੇ ਧਰਮਾਂ ਦੀ ਅਖੰਡਤਾ।
ਮੈਂ ਬੁੱਧ ਨਹੀਂ
ਕਿ ਸਾਰੀ ਉਮਰ ਭਟਕਦਾ ਰਹਾਂ।
No comments:
Post a Comment