ਖਤਰਨਾਕ ਤਾਂ ਬੜਾ ਕੁੱਝ ਹੁੰਦੈ ਖਾਲਸਾ ਜੀਓ
ਤੁਸੀਂ ਕਿਹੜੇ ਖਤਰੇ ਦੀ ਗੱਲ ਕਰਦੇ ਓਂ?
ਇਨਕਲਾਬ ਦੀਆਂ ਗੱਲਾਂ ਕਰਨ ਵਾਲਿਆਂ ਦਾ
ਸ਼ਾਮ ਨੂੰ ਦਾਰੂ ਪੀ ਕੇ ਸੋਂ ਜਾਣਾ
ਖਤਰਨਾਕ ਤਾਂ ਹੁੰਦਾ ਐ
ਪਰ ਗੁਰਮਤਿ ਦੀਆਂ ਗੱਲਾਂ ਕਰਨ ਵਾਲਿਆਂ ਵਲੋਂ
ਮੂੜ੍ਹ ਮੱਤ ਦਾ ਪ੍ਰਗਟਾਵਾ ਕਰਨਾ ਵੀ
ਘੱਟ ਖਤਰਨਾਕ ਨਹੀਂ ਹੁੰਦਾ।
ਵਿਹਲੜ ਬਣ ਜਾਣਾ ਖਤਰਨਾਕ ਤਾਂ ਹੁੰਦੈ
ਪਰ ਮੁਫ਼ਤ ਦੇ ਪ੍ਰਸ਼ਾਦੇ ਸਮਝ ਕੇ
ਗੁਰੂਦੁਆਰੇ ਦਾ ਲੰਗਰ ਪਾੜਨਾ ਵੀ
ਘੱਟ ਖਤਰਨਾਕ ਨਹੀਂ ਹੁੰਦਾ
ਤੁਸੀਂ ਕਿਹੜੇ ਖਤਰੇ ਦੀ ਗੱਲ ਕਰਦੇ ਓਂ?
ਲਾਲਚਵੱਸ
ਇੰਦਰਾ ਦੇ ਚਮਚੇ ਬਣ ਜਾਣਾ
ਤੇ ਨਿਰਾਸ਼ਾਵੱਸ
ਉਸ ਵਿਰੁੱਧ ਭੜਾਸ ਕੱਢਣ ਲੱਗ ਜਾਣਾ
ਧਰਮ ਅਸਥਾਨਾਂ ਵਿੱਚ
ਹਥਿਆਰ ਲੈ ਜਾਣਾ
ਤੇ ਲੋਕਾਈ ਨੂੰ ਢਾਲ਼ ਬਣਾ ਕੇ
ਜੰਗ ਦਾ ਐਲਾਨ ਕਰਨਾ
ਬੱਸਾਂ 'ਚੋਂ ਚੁਣ-ਚੁਣ ਕੇ ਆਮ ਲੋਕਾਂ ਨੂੰ
ਮੌਤ ਦੇ ਘਾਟ ਉਤਾਰਨਾ ਤਾਂ
ਬਹਾਦਰੀ ਹੁੰਦੀ ਹੋਵੇਗੀ
ਤੁਹਾਡੀ ਨਜ਼ਰ ਵਿੱਚ.....?
ਬਿਨਾਂ ਕਿਸੇ ਟੀਚੇ ਦੇ
ਅਣਭੋਲ਼ ਨੌਜਵਾਨਾਂ ਨੂੰ
ਧਰਮ ਦੀ ਪਾਣ ਚੜ੍ਹਾ ਕੇ
ਅੰਨ੍ਹੇ ਖੂਹ ਵਿੱਚ ਧੱਕ ਦੇਣਾ
ਅਣਭੋਲ ਲੋਕਾਂ ਦੇ ਘਰਾਂ ਵਿੱਚ
ਰਾਤਾਂ ਨੂੰ ਜਾ ਧਮਕਣਾ
ਉਨ੍ਹਾਂ ਦਾ ਲੰਗਰ ਪਾੜਨਾ
ਤੇ ਨਾਲ਼ੇ ਚੱਡੇ ਵੀ
ਤੇ ਉਨ੍ਹਾਂ ਦੀਆਂ ਇੱਜ਼ਤਾਂ ਲੁੱਟਣੀਆਂ ਤਾਂ
ਸੂਰਮਿਆਂ ਦਾ ਹੀ ਕੰਮ ਹੁੰਦਾ ਹੋਵੇਗਾ
ਤੁਹਾਡੀ ਨਜ਼ਰ ਵਿੱਚ.....?
ਹਦੁਆਣੇ ਜੇਡੇ ਸਿਰ ਅੰਦਰ
ਅਖ਼ਰੋਟ ਜਿੱਡਾ ਡਮਾਕ ਵੀ ਹੁੰਦੈ
ਉਹਨੂੰ ਬਗੈਰ ਵਰਤੇ
ਐਡੇ-ਐਡੇ ਸਿਰਾਂ ਵਾਲਿਆਂ ਦਾ
ਪੂਛਾਂ ਬਣ ਜਾਣਾ ਵੀ
ਘੱਟ ਖਤਰਨਾਕ ਨਹੀਂ ਹੁੰਦਾ।
ਸੁਨਹਿਰੀ ਕੱਪੜਿਆਂ ਵਿੱਚ
ਕੈਦ ਕੀਤੇ ਚਾਨਣ ਨੂੰ
ਮੱਥਾ ਹੀ ਟੇਕ ਦੇਣਾ
ਘੱਟ ਖਤਰਨਾਕ ਨਹੀਂ ਹੁੰਦਾ
ਤੁਸੀਂ ਕਿਹੜੇ ਖਤਰੇ ਦੀ ਗੱਲ ਕਰਦੇ ਓਂ?
ਗੋਲ੍ਹਕਾਂ ਤੇ ਕਬਜ਼ੇ ਕਰਨ ਲਈ
ਭਾਈਆਂ-ਭਾਈਆਂ ਵਿੱਚ ਵੈਰ ਪਵਾਉਣਾ
ਗੁਰੂ ਘਰ ਦੇ ਸ਼ਰਧਾਲੂਆਂ ਨੂੰ
ਮੋਹਰੇ ਬਣਾ ਕੇ ਵਰਤਣਾ
ਮਜ਼ਹਬਾਂ, ਜ਼ਾਤਾਂ ਦੇ ਨਾਂ ਤੇ
ਖੁੰਭਾਂ ਵਾਂਗ ਗੁਰੂ ਘਰਾਂ ਦਾ ਉੱਗ ਪੈਣਾ ਵੀ
ਘੱਟ ਖਤਰਨਾਕ ਨਹੀਂ ਹੁੰਦਾ।
ਹੁਣ ਤਾਂ ਰੇਡੀਮੇਟ ਪਾਠ ਵੀ
ਬਾਜ਼ਾਰ ਵਿੱਚ ਆ ਗਏ ਸੁਣੀਂਦੇ ਨੇ
ਉਨ੍ਹਾਂ ਦੀ ਬੋਲੀ ਲਾ ਕੇ
ਖਾਲੀ ਥਾਂ ਭਰ ਦੇਣਾ
ਮੈਨੂੰ ਨਹੀਂ ਜਾਪਦਾ
ਕਿ ਤੁਹਾਡੀ ਨਜ਼ਰ ਵਿੱਚ
ਕੋਈ ਬਹੁਤੀ ਵੱਡੀ ਗੱਲ ਹੋਵੇਗੀ।
ਪੰਥ ਦੀਆਂ ਜੜ੍ਹਾਂ ਵਿੱਚ ਲੱਗੀ
RSS ਨਾਮੀ ਸਿਉਂਕ ਨੂੰ
ਖ਼ੁਰਾਕ ਮੁਹੱਈਆ ਕਰਨੀ
ਪੰਥ ਦੇ ਗੱਦਾਰਾਂ ਨੂੰ
ਸਿਰੌਪੇ ਬਖਸ਼ਿਸ਼ ਕਰਨੇ
ਗੁਰਬਾਣੀ ਪ੍ਰਸਾਰਿਤ ਕਰਨ ਵਾਲੇ ਚੈਨਲ ਤੋਂ
ਉਗਰਾਹੇ ਸਾਲਾਨਾ ਠੇਕੇ ਦੇ ਪੈਸਿਆਂ ਦਾ
ਖੁਰਦ-ਬੁਰਦ ਹੋ ਜਾਣਾ
ਤੁਹਾਡੀ ਨਜ਼ਰ ਵਿੱਚ
ਕਾਮਰੇਡਾਂ ਦਾ ਬਕਵਾਸ ਹੀ ਹੁੰਦਾ ਹੋਣੈ।
ਅੰਮ੍ਰਿਤਧਾਰੀਆਂ ਦੀ
ਸ਼ਰਾਬਾਂ ਦੇ ਕਾਰੋਬਾਰ ਵਿੱਚ ਭਾਈਵਾਲੀ
ਉਨ੍ਹਾਂ ਦਾ ਅਕ੍ਰਿਤਘਣ ਹੋ ਜਾਣਾ
ਥਾਣਿਆਂ ਵਿੱਚ 10 ਨੰਬਰੀਏ ਵਜੋਂ
ਜੱਥੇਦਾਰਾਂ ਦੀਆਂ ਤਸਵੀਰਾਂ ਦਾ ਲਟਕਦਾ ਹੋਣਾ
ਉਨ੍ਹਾਂ ਦਾ
ਅਫ਼ੀਮ, ਡੋਡਿਆਂ ਦੀ ਸਮਗਲਿੰਗ ਕਰਦਿਆਂ
ਫੜਿਆ ਜਾਣਾ
ਵਿਦੇਸ਼ੀ ਕਰੰਸੀ ਵੱਲ੍ਹ ਵੇਖ ਕੇ
ਲਾਰਾਂ ਸੁੱਟਣ ਲੱਗ ਜਾਣਾ
ਕੋਈ ਘੱਟ ਖਤਰਨਾਕ ਤਾਂ ਨਹੀਂ ਹੁੰਦਾ ਹੋਣੈ?
ਖਾਲਸਾ ਜੀ
ਤੁਸੀਂ ਕਿਹੜੇ ਖਤਰੇ ਦੀ ਗੱਲ ਕਰਦੇ ਓਂ?
ਅਪਣੀ ਪੀੜ੍ਹੀ ਹੇਠ ਸੋਟਾ ਨਾ ਫੇਰਨਾ ਤਾਂ
ਮਨੁੱਖੀ ਫ਼ਿਤਰਤ ਹੈ
ਕਮਜ਼ੋਰੀਆਂ ਤਾਂ ਸਭ ਵਿੱਚ ਹੁੰਦੀਆਂ ਨੇ
ਤੁਹਾਡੇ ਵਿੱਚ ਵੀ
ਤੇ ਸਾਡੇ ਵਿੱਚ ਵੀ
ਤੇ ਤੁਹਾਡੇ ਅਤੇ ਸਾਡੇ ਪੁਰਖਿਆਂ ਵਿੱਚ ਵੀ
ਕਮਜ਼ੋਰੀਆਂ ਹੁੰਦੀਆਂ ਹੋਣਗੀਆਂ
ਸੰਪੂਰਨ ਤਾਂ ਅੱਜ ਤਕ
ਕੋਈ ਵੀ ਨਹੀਂ ਹੋਇਆ।
ਇਹ ਕਮਜ਼ੋਰੀਆਂ
ਖਤਰਨਾਕ ਨਹੀਂ ਹੁੰਦੀਆਂ
ਵਿਗਾੜ ਖਤਰਨਾਕ ਹੁੰਦੇ ਨੇ
ਜਨੂੰਨ ਖਤਰਨਾਕ ਹੁੰਦੈ
ਬੇ-ਅਸੂਲੀਆਂ
ਨਿਰ-ਆਧਾਰ
ਦੁਸ਼ਮਣੀਆਂ ਖਤਰਨਾਕ ਹੁੰਦੀਆਂ ਨੇ
ਤੁਸੀਂ ਕਿਹੜੇ ਖਤਰੇ ਦੀ ਗੱਲ ਕਰਦੇ ਓਂ?
ਸੂਰਜ ਤਾਂ ਬੱਦਲਾਂ ਵਿੱਚੋਂ ਵੀ ਲਿਸ਼ਕਾਰੇ ਮਾਰਦਾ ਏ
ਸੂਰਜ ਕਦੇ ਮਰਦਾ ਨਹੀਂ
ਧਰਤੀ ਦਾ ਹੀ ਸਿਰ ਘੁੰਮ ਜਾਂਦਾ ਏ
ਤੇ ਕਦੇ ਕਦੇ
ਧਰਤੀ ਦੇ ਬਾਸ਼ਿੰਦਿਆਂ ਦਾ ਵੀ।
ਤੁਸੀਂ ਕਿਹੜੇ ਖਤਰੇ ਦੀ ਗੱਲ ਕਰਦੇ ਓਂ?
ਕਿਹੜੇ ਖਤਰੇ ਦੀ ਗੱਲ ਕਰਦੇ ਓ ਤੁਸੀਂ
ਖਤਰਨਾਕ ਤਾਂ
ਬੜਾ ਕੁੱਝ ਹੁੰਦੈ
ਖਾਲਸਾ ਜੀਓ।
ਤੁਸੀਂ ਕਿਹੜੇ ਖਤਰੇ ਦੀ ਗੱਲ ਕਰਦੇ ਓਂ?
ਇਨਕਲਾਬ ਦੀਆਂ ਗੱਲਾਂ ਕਰਨ ਵਾਲਿਆਂ ਦਾ
ਸ਼ਾਮ ਨੂੰ ਦਾਰੂ ਪੀ ਕੇ ਸੋਂ ਜਾਣਾ
ਖਤਰਨਾਕ ਤਾਂ ਹੁੰਦਾ ਐ
ਪਰ ਗੁਰਮਤਿ ਦੀਆਂ ਗੱਲਾਂ ਕਰਨ ਵਾਲਿਆਂ ਵਲੋਂ
ਮੂੜ੍ਹ ਮੱਤ ਦਾ ਪ੍ਰਗਟਾਵਾ ਕਰਨਾ ਵੀ
ਘੱਟ ਖਤਰਨਾਕ ਨਹੀਂ ਹੁੰਦਾ।
ਵਿਹਲੜ ਬਣ ਜਾਣਾ ਖਤਰਨਾਕ ਤਾਂ ਹੁੰਦੈ
ਪਰ ਮੁਫ਼ਤ ਦੇ ਪ੍ਰਸ਼ਾਦੇ ਸਮਝ ਕੇ
ਗੁਰੂਦੁਆਰੇ ਦਾ ਲੰਗਰ ਪਾੜਨਾ ਵੀ
ਘੱਟ ਖਤਰਨਾਕ ਨਹੀਂ ਹੁੰਦਾ
ਤੁਸੀਂ ਕਿਹੜੇ ਖਤਰੇ ਦੀ ਗੱਲ ਕਰਦੇ ਓਂ?
ਲਾਲਚਵੱਸ
ਇੰਦਰਾ ਦੇ ਚਮਚੇ ਬਣ ਜਾਣਾ
ਤੇ ਨਿਰਾਸ਼ਾਵੱਸ
ਉਸ ਵਿਰੁੱਧ ਭੜਾਸ ਕੱਢਣ ਲੱਗ ਜਾਣਾ
ਧਰਮ ਅਸਥਾਨਾਂ ਵਿੱਚ
ਹਥਿਆਰ ਲੈ ਜਾਣਾ
ਤੇ ਲੋਕਾਈ ਨੂੰ ਢਾਲ਼ ਬਣਾ ਕੇ
ਜੰਗ ਦਾ ਐਲਾਨ ਕਰਨਾ
ਬੱਸਾਂ 'ਚੋਂ ਚੁਣ-ਚੁਣ ਕੇ ਆਮ ਲੋਕਾਂ ਨੂੰ
ਮੌਤ ਦੇ ਘਾਟ ਉਤਾਰਨਾ ਤਾਂ
ਬਹਾਦਰੀ ਹੁੰਦੀ ਹੋਵੇਗੀ
ਤੁਹਾਡੀ ਨਜ਼ਰ ਵਿੱਚ.....?
ਬਿਨਾਂ ਕਿਸੇ ਟੀਚੇ ਦੇ
ਅਣਭੋਲ਼ ਨੌਜਵਾਨਾਂ ਨੂੰ
ਧਰਮ ਦੀ ਪਾਣ ਚੜ੍ਹਾ ਕੇ
ਅੰਨ੍ਹੇ ਖੂਹ ਵਿੱਚ ਧੱਕ ਦੇਣਾ
ਅਣਭੋਲ ਲੋਕਾਂ ਦੇ ਘਰਾਂ ਵਿੱਚ
ਰਾਤਾਂ ਨੂੰ ਜਾ ਧਮਕਣਾ
ਉਨ੍ਹਾਂ ਦਾ ਲੰਗਰ ਪਾੜਨਾ
ਤੇ ਨਾਲ਼ੇ ਚੱਡੇ ਵੀ
ਤੇ ਉਨ੍ਹਾਂ ਦੀਆਂ ਇੱਜ਼ਤਾਂ ਲੁੱਟਣੀਆਂ ਤਾਂ
ਸੂਰਮਿਆਂ ਦਾ ਹੀ ਕੰਮ ਹੁੰਦਾ ਹੋਵੇਗਾ
ਤੁਹਾਡੀ ਨਜ਼ਰ ਵਿੱਚ.....?
ਹਦੁਆਣੇ ਜੇਡੇ ਸਿਰ ਅੰਦਰ
ਅਖ਼ਰੋਟ ਜਿੱਡਾ ਡਮਾਕ ਵੀ ਹੁੰਦੈ
ਉਹਨੂੰ ਬਗੈਰ ਵਰਤੇ
ਐਡੇ-ਐਡੇ ਸਿਰਾਂ ਵਾਲਿਆਂ ਦਾ
ਪੂਛਾਂ ਬਣ ਜਾਣਾ ਵੀ
ਘੱਟ ਖਤਰਨਾਕ ਨਹੀਂ ਹੁੰਦਾ।
ਸੁਨਹਿਰੀ ਕੱਪੜਿਆਂ ਵਿੱਚ
ਕੈਦ ਕੀਤੇ ਚਾਨਣ ਨੂੰ
ਮੱਥਾ ਹੀ ਟੇਕ ਦੇਣਾ
ਘੱਟ ਖਤਰਨਾਕ ਨਹੀਂ ਹੁੰਦਾ
ਤੁਸੀਂ ਕਿਹੜੇ ਖਤਰੇ ਦੀ ਗੱਲ ਕਰਦੇ ਓਂ?
ਗੋਲ੍ਹਕਾਂ ਤੇ ਕਬਜ਼ੇ ਕਰਨ ਲਈ
ਭਾਈਆਂ-ਭਾਈਆਂ ਵਿੱਚ ਵੈਰ ਪਵਾਉਣਾ
ਗੁਰੂ ਘਰ ਦੇ ਸ਼ਰਧਾਲੂਆਂ ਨੂੰ
ਮੋਹਰੇ ਬਣਾ ਕੇ ਵਰਤਣਾ
ਮਜ਼ਹਬਾਂ, ਜ਼ਾਤਾਂ ਦੇ ਨਾਂ ਤੇ
ਖੁੰਭਾਂ ਵਾਂਗ ਗੁਰੂ ਘਰਾਂ ਦਾ ਉੱਗ ਪੈਣਾ ਵੀ
ਘੱਟ ਖਤਰਨਾਕ ਨਹੀਂ ਹੁੰਦਾ।
ਹੁਣ ਤਾਂ ਰੇਡੀਮੇਟ ਪਾਠ ਵੀ
ਬਾਜ਼ਾਰ ਵਿੱਚ ਆ ਗਏ ਸੁਣੀਂਦੇ ਨੇ
ਉਨ੍ਹਾਂ ਦੀ ਬੋਲੀ ਲਾ ਕੇ
ਖਾਲੀ ਥਾਂ ਭਰ ਦੇਣਾ
ਮੈਨੂੰ ਨਹੀਂ ਜਾਪਦਾ
ਕਿ ਤੁਹਾਡੀ ਨਜ਼ਰ ਵਿੱਚ
ਕੋਈ ਬਹੁਤੀ ਵੱਡੀ ਗੱਲ ਹੋਵੇਗੀ।
ਪੰਥ ਦੀਆਂ ਜੜ੍ਹਾਂ ਵਿੱਚ ਲੱਗੀ
RSS ਨਾਮੀ ਸਿਉਂਕ ਨੂੰ
ਖ਼ੁਰਾਕ ਮੁਹੱਈਆ ਕਰਨੀ
ਪੰਥ ਦੇ ਗੱਦਾਰਾਂ ਨੂੰ
ਸਿਰੌਪੇ ਬਖਸ਼ਿਸ਼ ਕਰਨੇ
ਗੁਰਬਾਣੀ ਪ੍ਰਸਾਰਿਤ ਕਰਨ ਵਾਲੇ ਚੈਨਲ ਤੋਂ
ਉਗਰਾਹੇ ਸਾਲਾਨਾ ਠੇਕੇ ਦੇ ਪੈਸਿਆਂ ਦਾ
ਖੁਰਦ-ਬੁਰਦ ਹੋ ਜਾਣਾ
ਤੁਹਾਡੀ ਨਜ਼ਰ ਵਿੱਚ
ਕਾਮਰੇਡਾਂ ਦਾ ਬਕਵਾਸ ਹੀ ਹੁੰਦਾ ਹੋਣੈ।
ਅੰਮ੍ਰਿਤਧਾਰੀਆਂ ਦੀ
ਸ਼ਰਾਬਾਂ ਦੇ ਕਾਰੋਬਾਰ ਵਿੱਚ ਭਾਈਵਾਲੀ
ਉਨ੍ਹਾਂ ਦਾ ਅਕ੍ਰਿਤਘਣ ਹੋ ਜਾਣਾ
ਥਾਣਿਆਂ ਵਿੱਚ 10 ਨੰਬਰੀਏ ਵਜੋਂ
ਜੱਥੇਦਾਰਾਂ ਦੀਆਂ ਤਸਵੀਰਾਂ ਦਾ ਲਟਕਦਾ ਹੋਣਾ
ਉਨ੍ਹਾਂ ਦਾ
ਅਫ਼ੀਮ, ਡੋਡਿਆਂ ਦੀ ਸਮਗਲਿੰਗ ਕਰਦਿਆਂ
ਫੜਿਆ ਜਾਣਾ
ਵਿਦੇਸ਼ੀ ਕਰੰਸੀ ਵੱਲ੍ਹ ਵੇਖ ਕੇ
ਲਾਰਾਂ ਸੁੱਟਣ ਲੱਗ ਜਾਣਾ
ਕੋਈ ਘੱਟ ਖਤਰਨਾਕ ਤਾਂ ਨਹੀਂ ਹੁੰਦਾ ਹੋਣੈ?
ਖਾਲਸਾ ਜੀ
ਤੁਸੀਂ ਕਿਹੜੇ ਖਤਰੇ ਦੀ ਗੱਲ ਕਰਦੇ ਓਂ?
ਅਪਣੀ ਪੀੜ੍ਹੀ ਹੇਠ ਸੋਟਾ ਨਾ ਫੇਰਨਾ ਤਾਂ
ਮਨੁੱਖੀ ਫ਼ਿਤਰਤ ਹੈ
ਕਮਜ਼ੋਰੀਆਂ ਤਾਂ ਸਭ ਵਿੱਚ ਹੁੰਦੀਆਂ ਨੇ
ਤੁਹਾਡੇ ਵਿੱਚ ਵੀ
ਤੇ ਸਾਡੇ ਵਿੱਚ ਵੀ
ਤੇ ਤੁਹਾਡੇ ਅਤੇ ਸਾਡੇ ਪੁਰਖਿਆਂ ਵਿੱਚ ਵੀ
ਕਮਜ਼ੋਰੀਆਂ ਹੁੰਦੀਆਂ ਹੋਣਗੀਆਂ
ਸੰਪੂਰਨ ਤਾਂ ਅੱਜ ਤਕ
ਕੋਈ ਵੀ ਨਹੀਂ ਹੋਇਆ।
ਇਹ ਕਮਜ਼ੋਰੀਆਂ
ਖਤਰਨਾਕ ਨਹੀਂ ਹੁੰਦੀਆਂ
ਵਿਗਾੜ ਖਤਰਨਾਕ ਹੁੰਦੇ ਨੇ
ਜਨੂੰਨ ਖਤਰਨਾਕ ਹੁੰਦੈ
ਬੇ-ਅਸੂਲੀਆਂ
ਨਿਰ-ਆਧਾਰ
ਦੁਸ਼ਮਣੀਆਂ ਖਤਰਨਾਕ ਹੁੰਦੀਆਂ ਨੇ
ਤੁਸੀਂ ਕਿਹੜੇ ਖਤਰੇ ਦੀ ਗੱਲ ਕਰਦੇ ਓਂ?
ਸੂਰਜ ਤਾਂ ਬੱਦਲਾਂ ਵਿੱਚੋਂ ਵੀ ਲਿਸ਼ਕਾਰੇ ਮਾਰਦਾ ਏ
ਸੂਰਜ ਕਦੇ ਮਰਦਾ ਨਹੀਂ
ਧਰਤੀ ਦਾ ਹੀ ਸਿਰ ਘੁੰਮ ਜਾਂਦਾ ਏ
ਤੇ ਕਦੇ ਕਦੇ
ਧਰਤੀ ਦੇ ਬਾਸ਼ਿੰਦਿਆਂ ਦਾ ਵੀ।
ਤੁਸੀਂ ਕਿਹੜੇ ਖਤਰੇ ਦੀ ਗੱਲ ਕਰਦੇ ਓਂ?
ਕਿਹੜੇ ਖਤਰੇ ਦੀ ਗੱਲ ਕਰਦੇ ਓ ਤੁਸੀਂ
ਖਤਰਨਾਕ ਤਾਂ
ਬੜਾ ਕੁੱਝ ਹੁੰਦੈ
ਖਾਲਸਾ ਜੀਓ।
No comments:
Post a Comment