ਟੁੱਟੀਆਂ ਲੱਤਾਂ ਭੱਜੀਆਂ ਬਾਹਵਾਂ, ਸੁਪਨਿਆਂ ਦੀ ਸ਼ਹਿਜਾਦੀ
ਸਵਿੱਸ ਬੈਂਕਾਂ ਵਿੱਚ ਫਾਈਵ ਸਟਾਰਾਂ ਵਿੱਚ ਕੈਦਣ ਹੋਈ ਆਜ਼ਾਦੀ
ਵਿਧਾਇਕਾਂ ਦੇ ਭੱਤੇ-ਤਨਖ਼ਾਹਾਂ ਏਕਣ ਵਧਦੀਆਂ ਗਈਆਂ
ਗਰੀਬ ਦੇ ਕਰਜ਼ੇ ਉੱਤੇ ਜੀਕਣ ਸੂਦ ਬੇਹਿਸਾਬੀ
ਤੁਹਾਨੂੰ ਪਤਾ ਨਹੀਂ ਕਿਹੜੇ ਦਿਨ ਤੁਸੀਂ ਰਾਤ ਰੰਗੀਨ ਨਹੀਂ ਕੀਤੀ
ਮੈਨੂੰ ਪਤੈ ਮੈਂ ਕਿਹੜੇ ਦਿਨ ਸੀ ਰੱਜ ਕੇ ਰੋਟੀ ਖਾਧੀ
ਲਕਸ਼ਮੀ ਮਿੱਤਲ ਰਾਤ ਮੇਰੇ ਸੁਪਨੇ ਵਿੱਚ ਸੀ ਆਇਆ
ਮੈਂ ਹੀ ਜਾਣਾਂ ਰਾਤ ਮੇਰੇ ਲਈ ਕਿੰਨੀ ਸੀ ਵੱਡਭਾਗੀ
ਤਿੰਨ-2 ਸੂਟ ਬਦਲਦੇ ਦਿਨ ਵਿੱਚ ਦੇਸ਼ ਮੇਰੇ ਦੇ ਮੋਹਰੀ
ਸੱਤਵਾਂ ਦਿਨ ਹੈ ਅੱਠਵਾਂ ਵੀ ਕੱਟ ਜਾਣਾ ਏਸ ਮਹਿਤਾਬੀ
ਮਾਲਕ ਇਹਦੇ ਮੰਗਤਿਓਂ ਬਦਤਰ ਨਹੀਂ ਇਹ ਗੱਲ ਅਲੋਕਾਰੀ
ਚੌਕੀਦਾਰ ਸਮਝ ਕੇ ਆਪ ਫੜਾਈ ਚੋਰਾਂ ਦੇ ਹੱਥ ਚਾਬੀ
ਮੁੱਲ ਪਿਆ ਨਾ ਉਦੋਂ ਤਾਂ ਆਲੂ ਸੜਕਾਂ ਉੱਤੇ ਵਿਛਾਏ
ਅੱਜ ਮੰਡੀ ਵਿੱਚ ਲੈਣ ਗਿਆ ਤਾਂ ਆਲੂਆਂ ਨੇ ਸਹੁੰ ਖਾਧੀ
ਥੋਡੇ ਵਾਰੀ ਗੈਰ ਸੀ ਗੋਰੇ ਕੱਢਣੇ ਬੜੇ ਸੁਖਾਲੇ
ਸਾਡੀ ਵਾਰੀ ਸਾਡੇ ਵਰਗਿਆਂ ਨਾਸ਼ ਮਾਰਤੀ ਸਾਡੀ।

No comments:
Post a Comment