'ਗੱਗ ਸਾਬ੍ਹ'
ਤੁਸੀਂ ਗਰੇਟ ਹੋ
ਬੇਸ਼ੱਕ ਗੋਡਿਆਂ ਹੇਠ੍ਹ ਹੋ
ਗਰੇਟ ਹੋ
ਤਾਂ ਬੱਸ ਗਰੇਟ ਹੋ।
ਗੱਗ ਸਾਬ੍ਹ!
ਓਬਾਮਾ ਦੂਈ ਵਾਰੀ ਫੇਰ ਜਿੱਤ ਗਿਆ
ਅਪਣਾ ਮੋਹਣਾ ਵੀ ਨੰਬਰ ਖਿੱਚ ਗਿਆ
ਤੇ ਹੁਣ ਮੋਦੀ ਦੀ ਵਾਰੀ ਐ
ਤੁਹਾਡੀ ਕੀ ਜ਼ਿੰਮੇਵਾਰੀ ਐ?
ਤੇ ਕੋਈ ਸੁਣਦਾ ਹੀ ਨਹੀਂ
ਮੈਂ ਜੋ ਕਹਿਣਾ ਚਾਹੁੰਦਾ ਹਾਂ
ਜੋ ਮੁਲਕ ਖਾ ਗਏ ਉਹ ਫੇਰ ਸਹੀ
ਮੈਂ ਅਜੇ ਰੋਟੀ ਖਾਣਾ ਚਾਹੁੰਦਾ ਹਾਂ।
No comments:
Post a Comment