Tuesday, 29 April 2014

ਭਰੋਸਾ..

ਅਸੀਂ
ਝਾੜੂ ਨੂੰ ਵੋਟ ਪਾਉਣ ਦਾ ਹੌਕਾ
ਦੇਣ ਵਾਲੇ
ਭਰੋਸਾ ਦਿਵਾਉਂਦੇ ਹਾਂ
ਕਿ
ਤੁਹਾਡੀਆਂ ਉਮੀਦਾਂ ਤੇ
ਖਰਾ ਉਤਰਨ ਦੀ
ਹਰ ਸੰਭਵ ਕੋਸ਼ਿਸ਼ ਕਰਾਂਗੇ
ਵਾਅਦਾ ਕਰਦੇ ਹਾਂ
ਕਿ
ਜੇ ਅਸੀਂ ਗੰਦ ਹੂੰਝਣ ਵਿੱਚ
ਸਫਲ ਨਾ ਵੀ ਹੋ ਸਕੇ
ਤਾਂ ਵੀ
ਸਾਡਾ ਨਾਮ
ਗੰਦ ਪਾਉਣ ਵਾਲਿਆਂ ਦੀ
ਸੂਚੀ ਵਿੱਚ
ਕਦੇ ਨਹੀਂ ਆਵੇਗਾ
ਕਦੇ ਨਹੀਂ ਆਵੇਗਾ।
(ਜੈ ਜਨਤਾ-ਜੈ ਸੰਘਰਸ਼)

No comments:

Post a Comment