ਤੜਕੇ ਦੇ ਚਾਰ ਵਜੇ
ਸਪੀਕਰ ਗਰਜਿਆ
ਭਾਈ ਜੀ ਦੇ ਇਲਾਹੀ ਸ਼ਬਦਾਂ ਨੇ
ਉਸ ਦੀ ਰਾਤ ਦੀ ਪੀਤੀ ਲਾਹ ਦਿੱਤੀ
ਤੇ ਉਹ ਉੱਠਕੇ
ਨਲ਼ਕੇ ਤੋਂ ਹੱਥ ਮੂੰਹ ਧੋਕੇ
ਸਿਰਹਾਣੇ ਹੇਠ੍ਹੋਂ ਲੱਭਣ ਲੱਗਿਆ
ਸੀਖਾਂ ਦੀ ਡੱਬੀ
ਉਹ ਨਹੀਂ ਲੱਭੀ
ਹੱਥ ਆਇਆ
ਬੀੜੀਆਂ ਦਾ ਬੰਡਲ਼
ਤੇ ਹਨੇਰੇ ਵਿੱਚ ਹੀ
ਤਾਰਾਂ ਸੁੱਚ ਵਿੱਚ ਫਸਾਉਣ ਲੱਗਿਆ
2-3 ਮਿੰਟ ਦੀ ਜੱਦੋ-ਜਹਿਦ ਤੋਂ ਬਾਅਦ
100 ਵਾਟ ਦਾ ਲਾਟੂ
ਭੜਾਕਾ ਮਾਰ ਕੇ ਫਿਊਜ਼ ਹੋ ਗਿਆ
ਤੇ ਉਹ ਬਿਜਲੀ ਵਾਲਿਆਂ ਦੀ
ਮਾਂ ਦੀ ਧੀ ਦੀ ਕਰਦਾ ਹੋਇਆ
ਚੁੱਲ੍ਹੇ ਕੋਲ ਰੱਖੀ ਸੀਖਾਂ ਦੀ ਡੱਬੀ
ਵਿੱਚੋਂ ਸੀਖ ਕੱਢ ਕੇ
ਬੀੜੀ ਸੁਗਾਉਣ ਲੱਗ ਪਿਆ
ਤੇ ਗੁਰੂਦੁਆਰੇ ਵਿੱਚੋਂ ਨਿਕਲਦੇ
ਭਾਈ ਜੀ ਦੇ ਬੋਲਾਂ ਨਾਲ
ਸਾਂਝ ਪਾਕੇ
ਦਿਨ ਚੜ੍ਹਨ ਦੀ
ਉਡੀਕ ਕਰਦਾ ਹੋਇਆ
ਪਿਛਲੇ ਕੱਲ੍ਹ ਵਿੱਚ ਚਲਾ ਗਿਆ
'ਰਾਤ ਸਾਲ਼ੀ ਜਿਆਦਾ ਹੀ ਪੀ ਹੋਗੀ'
ਰੋਟੀ ਪਤਾ ਨਹੀਂ ਖਾਧੀ ਕਿ ਨਹੀਂ
ਠੇਕੇਦਾਰ ਭੈਂ-ਚੌ ਪੈਸੇ ਦੇਣ ਵਿੱਚ ਨਹੀਂ ਆਉਂਦਾ
ਸੈਕਲ ਦੀ ਟੂਪ ਵੀ ਜਾਣ ਵਾਲੀ ਐ
ਤੇ ਉਹਨੂੰ ਵੀ ਕੋਣ ਸਮਝਾਵੇ
ਬਈ ਬੰਦੇ ਦੀ ਪੀਤੀ ਖਾਧੀ ਵਿੱਚ
ਐਵੇਂ ਟੋਕੀ ਦਾ ਨਹੀਂ ਹੁੰਦਾ
ਐਵੇਂ ਠੇਕੇਦਾਰ ਦਾ ਗੁੱਸਾ
ਘਰਵਾਲੀ ਤੇ ਨਿਕਲ ਜਾਂਦਾ
ਤੇ ਸੋਚਦੇ ਸੋਚਦੇ ਉਸ ਦੇ ਮੂਹਰੇ
ਉਸ ਦੀ ਧੀ ਚਾਹ ਦਾ ਗਲਾਸ ਧਰ ਦਿੰਦੀ ਹੈ
ਚਾਹ ਪੀਕੇ
ਪੌਣੇ ਵਿੱਚ ਬੱਝੀਆਂ ਮੱਕੀ ਦੀਆਂ ਰੋਟੀਆਂ
ਸਾਇਕਲ ਦੇ ਹੈਂਡਲ ਨਾਲ ਬੰਨ੍ਹ ਕੇ
ਬੀੜੀ ਦਾ ਲੰਮਾ ਜਿਹਾ ਕਸ਼ ਖਿੱਚ ਕੇ
ਨਿਕਲ ਜਾਂਦਾ ਹੈ ਘਰੋਂ
ਜ਼ਿੰਦਗੀ ਦਾ ਇੱਕ ਹੋਰ ਦਿਹੁੰ
ਸਰਮਾਏਦਾਰਾਂ ਦੇ ਲੇਖੇ ਲਾਉਣ।
ਸਪੀਕਰ ਗਰਜਿਆ
ਭਾਈ ਜੀ ਦੇ ਇਲਾਹੀ ਸ਼ਬਦਾਂ ਨੇ
ਉਸ ਦੀ ਰਾਤ ਦੀ ਪੀਤੀ ਲਾਹ ਦਿੱਤੀ
ਤੇ ਉਹ ਉੱਠਕੇ
ਨਲ਼ਕੇ ਤੋਂ ਹੱਥ ਮੂੰਹ ਧੋਕੇ
ਸਿਰਹਾਣੇ ਹੇਠ੍ਹੋਂ ਲੱਭਣ ਲੱਗਿਆ
ਸੀਖਾਂ ਦੀ ਡੱਬੀ
ਉਹ ਨਹੀਂ ਲੱਭੀ
ਹੱਥ ਆਇਆ
ਬੀੜੀਆਂ ਦਾ ਬੰਡਲ਼
ਤੇ ਹਨੇਰੇ ਵਿੱਚ ਹੀ
ਤਾਰਾਂ ਸੁੱਚ ਵਿੱਚ ਫਸਾਉਣ ਲੱਗਿਆ
2-3 ਮਿੰਟ ਦੀ ਜੱਦੋ-ਜਹਿਦ ਤੋਂ ਬਾਅਦ
100 ਵਾਟ ਦਾ ਲਾਟੂ
ਭੜਾਕਾ ਮਾਰ ਕੇ ਫਿਊਜ਼ ਹੋ ਗਿਆ
ਤੇ ਉਹ ਬਿਜਲੀ ਵਾਲਿਆਂ ਦੀ
ਮਾਂ ਦੀ ਧੀ ਦੀ ਕਰਦਾ ਹੋਇਆ
ਚੁੱਲ੍ਹੇ ਕੋਲ ਰੱਖੀ ਸੀਖਾਂ ਦੀ ਡੱਬੀ
ਵਿੱਚੋਂ ਸੀਖ ਕੱਢ ਕੇ
ਬੀੜੀ ਸੁਗਾਉਣ ਲੱਗ ਪਿਆ
ਤੇ ਗੁਰੂਦੁਆਰੇ ਵਿੱਚੋਂ ਨਿਕਲਦੇ
ਭਾਈ ਜੀ ਦੇ ਬੋਲਾਂ ਨਾਲ
ਸਾਂਝ ਪਾਕੇ
ਦਿਨ ਚੜ੍ਹਨ ਦੀ
ਉਡੀਕ ਕਰਦਾ ਹੋਇਆ
ਪਿਛਲੇ ਕੱਲ੍ਹ ਵਿੱਚ ਚਲਾ ਗਿਆ
'ਰਾਤ ਸਾਲ਼ੀ ਜਿਆਦਾ ਹੀ ਪੀ ਹੋਗੀ'
ਰੋਟੀ ਪਤਾ ਨਹੀਂ ਖਾਧੀ ਕਿ ਨਹੀਂ
ਠੇਕੇਦਾਰ ਭੈਂ-ਚੌ ਪੈਸੇ ਦੇਣ ਵਿੱਚ ਨਹੀਂ ਆਉਂਦਾ
ਸੈਕਲ ਦੀ ਟੂਪ ਵੀ ਜਾਣ ਵਾਲੀ ਐ
ਤੇ ਉਹਨੂੰ ਵੀ ਕੋਣ ਸਮਝਾਵੇ
ਬਈ ਬੰਦੇ ਦੀ ਪੀਤੀ ਖਾਧੀ ਵਿੱਚ
ਐਵੇਂ ਟੋਕੀ ਦਾ ਨਹੀਂ ਹੁੰਦਾ
ਐਵੇਂ ਠੇਕੇਦਾਰ ਦਾ ਗੁੱਸਾ
ਘਰਵਾਲੀ ਤੇ ਨਿਕਲ ਜਾਂਦਾ
ਤੇ ਸੋਚਦੇ ਸੋਚਦੇ ਉਸ ਦੇ ਮੂਹਰੇ
ਉਸ ਦੀ ਧੀ ਚਾਹ ਦਾ ਗਲਾਸ ਧਰ ਦਿੰਦੀ ਹੈ
ਚਾਹ ਪੀਕੇ
ਪੌਣੇ ਵਿੱਚ ਬੱਝੀਆਂ ਮੱਕੀ ਦੀਆਂ ਰੋਟੀਆਂ
ਸਾਇਕਲ ਦੇ ਹੈਂਡਲ ਨਾਲ ਬੰਨ੍ਹ ਕੇ
ਬੀੜੀ ਦਾ ਲੰਮਾ ਜਿਹਾ ਕਸ਼ ਖਿੱਚ ਕੇ
ਨਿਕਲ ਜਾਂਦਾ ਹੈ ਘਰੋਂ
ਜ਼ਿੰਦਗੀ ਦਾ ਇੱਕ ਹੋਰ ਦਿਹੁੰ
ਸਰਮਾਏਦਾਰਾਂ ਦੇ ਲੇਖੇ ਲਾਉਣ।
No comments:
Post a Comment