ਤੁਹਾਨੂੰ ਕੀਹਨੇ ਕਹਿਤਾ
ਕਿ ਕੰਮ ਕੀਤੇ ਬਗੈਰ
ਕਿਸੇ ਹਾਕਮ ਨੇ
ਰੋਟੀ ਨਹੀਂ ਦੇਣੀ।
ਹਕੂਮਤਾਂ ਰੋਟੀ ਦੇਂਦੀਆਂ ਨਹੀਂ
ਖੋਹ ਕੇ ਖਾਂਦੀਆਂ ਨੇ
ਕਿਰਤ ਕਰੋ
ਵੰਡ ਛਕੋ
ਨਾਮ ਜਪੋ
ਸਾਡਾ ਹੀ ਭੁਲੇਖਾ ਹੈ।
ਬਾਬੇ ਨਾਨਕ ਨੇ ਤਾਂ
ਕਦੋਂ ਦਾ ਕਹਿ ਦਿੱਤਾ ਸੀ
ਕਿ
ਰਾਜਾ ਸ਼ੀਂਹ
ਮੁਕੱਦਮ ਕੁੱਤੇ।
ਪਰ ਅਸੀਂ ਹੀ ਰਹੇ ਸੁੱਤੇ
ਤੇ ਜਾ ਰਹੇ ਹਾਂ ਲੁੱਟੇ।
No comments:
Post a Comment