ਤੂੰ ਜੋ ਕਹੇਂਗਾ ਕਰਦੂੰਗੀ
ਮੈਂ ਸਭ ਕੁੱਝ ਅਰਪਣ ਕਰਦੂੰਗੀ
ਇੱਕ ਬੰਨਾਂ ਹੋ ਜਾਵੇ
ਸੱਸ ਗੂੰਗੀ ਹੋਜੇ, ਸਹੁਰਾ ਅੱਖਾਂ ਤੋਂ ਅੰਨ੍ਹਾਂ ਹੋ ਜਾਵੇ...।
ਇੱਕ ਬੋਤਲ ਤੇ ਇੱਕ ਮੁਰਗਾ
ਨੀਂ ਜਿਹੜਾ ਹੋਵੇ ਫਿਰਦਾ ਤੁਰਦਾ
ਲਿਆ ਕੇ ਧਰ ਬੀਬੀ
ਫਿਰ ਜੈ ਸੰਤਾਂ ਦੀ ਜੈ ਸੰਤਾਂ ਦੀ ਕਰ ਬੀਬੀ...।
ਲਾ ਦਿਓ ਕੈਂਚੀ ਨਾਲੋਂ ਤੇਜ਼ ਸੱਸ ਦੀ ਜੀਭ ਨੂੰ ਜਿੰਦਾ ਜੀ
ਨਾਲ ਈ ਲੱਗਦਾ ਸਹੁਰੇ ਦਾ ਵੀ ਕੱਢ ਦਿਓ ਕੰਡਾ ਜੀ
ਮੇਰੀ ਜਾਣ ਲਵੋ ਮਜ਼ਬੂਰੀ
ਪੀਪਾ ਦੇਸੀ ਘਿਓ ਦੀ ਚੂਰੀ
ਇੱਕ ਚੜ੍ਹਾਊਂਗੀ
ਕਰੋ ਬਚਨ ਇਲਾਹੀ ਖਾਲੀ ਹੱਥ ਨਾ ਜਾਊਂਗੀ...।
ਕੰਨ ਖੋਲ੍ਹ ਅੱਖਾਂ ਬੰਦ ਕਰਕੇ ਨੀਂ ਕਰ ਸੰਤਾਂ ਵੱਲ੍ਹ ਧਿਆਨ ਕੁੜੇ
ਤੇਰੇ ਸਹੁਰੇ ਤੋਂ ਕਢਵਾ ਦੇਈਏ ਜੇ ਸੱਸ ਤੇਰੀ ਦੇ ਪ੍ਰਾਣ ਕੁੜੇ
ਸੱਸ ਜਦੋਂ ਹੋਵੇ ਰਾਤ ਨੂੰ ਸੁੱਤੀ
ਚੁੱਕ ਕੇ ਪਤਿਆਹੁਰੇ ਦੀ ਜੁੱਤੀ
ਕਰੀਂ ਵਟਾਈ ਨੀਂ
ਫਿਰ ਸੱਸ ਤੇਰੀ ਦੀ ਵੇਖੀਂ ਸ਼ਾਮਤ ਆਈ ਨੀਂ...।
ਗੱਲ ਠੀਕ ਏ ਥੋਡ੍ਹੀ ਬਾਬਾ ਜੀ ਜਾਂ ਸੱਸ ਹੈਨ੍ਹੀਂ ਜਾਂ ਸਹੁਰਾ ਜੀ
ਪਰ ਏਸ ਉਮਰ ਵਿੱਚ ਕਿੱਥੋਂ ਕਿਹੜਾ ਭਾਲ਼ੂੰ ਮੈਂ ਪਤਿਆਹੁਰਾ ਜੀ
ਕੋਈ ਜੰਤਰ ਮੰਤਰ ਮਾਰੋ
ਮੇਰੇ ਸਿਰ ਤੋਂ ਭੂਤ ਉਤਾਰੋ
ਥੋਡ੍ਹੀ ਚੇਲੀ ਹੋ ਜਾਵਾਂ
ਮੈਂ ਹੁੱਕੇ ਵਿੱਚ ਤਮਾਖੂ ਪਾਉਣ ਤੋਂ ਵਿਹਲੀ ਹੋ ਜਾਵਾਂ...।
ਫਿਰ ਇਉਂ ਕਰਦੇ ਆਂ ਦੋਹਾਂ ਨੂੰ ਪਾਗਲ ਕਰ ਦੇਈਏ
ਨੀਂ ਕੋਈ ਗੂੰਗੀ ਮਸਾਣੀ ਦੋਹਾਂ ਦੇ ਸਿਰ ਧਰ ਦੇਈਏ
ਪਾਕੇ ਮਿਰਚਾਂ ਵਿੱਚ ਤਮਾਖੂ
ਵੇਖੀਂ ਖਊਂ-ਖਊਂ ਕਰਦਾ ਬਾਪੂ
ਚੱਕਰ ਚਲਾਈਂ ਨੀਂ
ਫਿਰ ਰਾਮ ਸੱਤ ਹੋ ਜਾਊ ਬੁੜ੍ਹੇ ਦੀ ਤੜਕੇ ਤਾਈਂ ਨੀਂ...।
ਵਿੱਚ ਤਮਾਖੂ ਵੀਹ ਵਾਰੀ ਮੈਂ ਮਿਰਚਾਂ ਪਾਕੇ ਵੇਖ ਲਈਆਂ
ਮੈਂ ਸੱਸ ਦੀ ਮੰਜੀ ਨੰਗੀਆਂ ਤਾਰਾ ਲਾ ਕੇ ਵੇਖ ਲਈਆਂ
ਕਾਲ਼ੇ ਕਾਂ ਖਾ ਕੇ ਜੰਮੀ
ਨਾ ਡੈਡ ਮਰੇ ਨਾ ਮੰਮੀ
ਦੁਖੀ ਬਥ੍ਹੇਰੀ ਜੀ
ਜੋ ਕਰਨਾ ਕਰੋ ਜੀ ਛੇਤੀ ਜਾਨ ਛੁਡਾਓ ਮੇਰੀ ਜੀ...।
ਮੈਂ ਸਮਝ ਗਿਆ ਗੱਲ ਸਾਰੀ ਤੇਰਾ ਕਰੂੰ ਨਿਤਾਰਾ ਨੀਂ
ਆਉਂਦੇ ਐਤਵਾਰ ਨੂੰ ਸੱਦ ਲਊਂ ਤੇਰਾ ਟੱਬਰ ਸਾਰਾ ਨੀਂ
ਫਿਰ ਵੇਖ ਖੜਕਦੀ ਜੁੱਤੀ
ਹੈ ਕੋਣ ਕੀਹਦੇ ਤੋਂ ਦੁਖੀ
ਉਲਝਾਏ ਤਾਣੇ ਨੀਂ
ਜਿੰਨੀ ਸੇਵਾ ਕਰੀਏ ਥੋੜ੍ਹੀ ਸਦਾ ਨਾ ਰਹਿਣ ਸਿਆਣੇ ਨੀਂ...।
No comments:
Post a Comment