Monday, 28 April 2014

ਪ੍ਰਕਾਸ਼ ਅਬਦਾਲੀ...

ਇਹ ਦਲ ਅਕਾਲੀ ਹੈ
ਇਹਦੀ ਬਾਤ ਨਿਰਾਲੀ ਹੈ
ਇਹ ਬਾਦਲ ਨਹੀਂ ਜੰਮਿਆ
ਜੰਮਿਆ ਅਬਦਾਲੀ ਹੈ।

ਇਹਨੂੰ ਵੋਟਾਂ ਨਾ ਪਾਇਓ
ਇਹਨੂੰ ਮੂੰਹ ਵੀ ਨਾ ਲਾਇਓ
ਇਹ ਮੋਦੀ ਦਾ ਪਿੱਠੂ
ਇੰਦਰਾ ਦਾ ਖਿਆਲੀ ਹੈ।

ਹਰਿਮੰਦਰ ਤੇ ਹਮਲਾ
ਏਹਦਾ ਵੀ ਹੱਥ ਸੀ'ਗਾ
ਏਹਦੇ ਤੇ ਭਰੋਸਾ ਕੀ
ਇਹ ਬੰਦਾ ਈ ਜਾਲ੍ਹੀ ਹੈ।

ਇਹ ਜੁੱਤੀਆਂ ਦਾ ਕੱਚਾ
ਛਿੱਤਰਾਂ ਦਾ ਘਾਟਾ ਹੈ
ਇਹਨੇ ਆਟਾ-ਦਾਲ਼ ਵੰਡ ਕੇ
ਸਾਡੀ ਕਿਸਮਤ ਖਾ'ਲੀ ਹੈ।

ਸਾਡੇ ਸਕੂਲਾਂ ਦਾ
ਉਹਨੂੰ ਕੀ ਫਿਕਰ ਹੋਣਾ
ਦਸ਼ਮੇਸ਼ ਅਕੈਡਮੀਆਂ ਦਾ
ਜੋ ਵਾਰਸ-ਵਾਲੀ ਹੈ।

ਨਾਨਕ ਨੂੰ ਵਰਤਿਆ ਹੈ
ਗੋਬਿੰਦ ਨੂੰ ਵਰਤਿਆ ਹੈ
ਇਹ ਫਖਰ-ਏ-ਕੌਮ ਨਹੀਂ
ਗੱਦਾਰ ਮੱਵਾਲੀ ਏ।

ਸਾਡੇ ਬਾਪੂ ਰਹਿ ਜਾਂਦੇ
ਹਰੇ ਪੱਤੇ ਗੋਲ਼ੀ ਤੇ
ਇਹਦੇ ਗੋਡੇ ਦੁਖਦਿਆਂ ਦੀ
ਅਮਰੀਕਾ ਭਿਆਲੀ ਹੈ।

ਚੰਡੀਗੜ੍ਹ ਲੱਦ ਲੈਂਦੇ
ਰੜਕਾਂ ਵੀ ਕੱਢ ਲੈਂਦੇ
ਇਹਦੀ ਭਾਵੇਂ ਓਰਬਿਟ ਦਾ
ਪਰਮਿਟ ਮੁਹਾਲੀ ਹੈ।

ਇਸ ਮੁਲਕ ਦੇ ਡੁੱਬਣ ਦਾ
ਇਹਨੂੰ ਕੋਈ ਫਿਕਰ ਨਾਹੀਂ
ਇਹਦਾ ਕੁਨਬਾ ਤਰ ਜਾਵੇ
ਮੂੰਹ ਦਾ ਟਕਸਾਲੀ ਹੈ।

ਢਿੱਡ ਪਾਟਣ ਆਇਆ ਏ
ਕੋਈ ਕਸਰ ਨਹੀਂ ਬਾਕੀ
ਸਾਡੇ ਵਾਰੀ ਕੰਜਰ ਦਾ
ਖਜ਼ਾਨਾ ਹੀ ਖਾਲੀ ਹੈ।

ਗੱਗਬਾਣੀ ਲਿਖਦੀ ਹੈ
ਸੱਚ ਬਾਣੀ ਲਿਖਦੀ ਹੈ
ਨਾਂ ਦਾ ਪ੍ਰਕਾਸ਼ ਹੈ ਇਹ
ਨ੍ਹੇਰੇ ਦਾ ਵਾਲੀ ਹੈ।

No comments:

Post a Comment