Tuesday, 29 April 2014

ਹਾਲ

ਚਾਨਣ ਵੰਡਦੀਆਂ ਸੋਚਾਂ ਅੱਗੇ, 'ਨ੍ਹੇਰਾ ਹੋ ਰਿਹਾ ਏ,
ਕੀ ਤੇਰਾ ਵੀ ਉਹ ਹਾਲ, ਹਾਲ ਜੋ ਮੇਰਾ ਹੋ ਰਿਹਾ ਏ?

ਕੋਈ ਸ਼ੱਕ ਨਹੀਂ ਕਿ ਆਪਾਂ ਕੁੱਝ ਫਰਜ਼ਾਂ ਨੂੰ ਸਮਰਪਿਤ ਹਾਂ,
ਸੂਰਜ ਛਿਪਦਿਆਂ ਕਿਹੜੇ ਦੇਸ ਸਵੇਰਾ ਹੋ ਰਿਹਾ ਏ?

ਨਾ ਸੋਚਿਆ ਨਾ ਬੁਣਿਆ ਜਾਂਦਾ, ਆਪੇ ਈ ਹੋ ਜਾਂਦਾ,
ਸਮਝ ਨਹੀਂ ਆਉਂਦਾ ਕਿੱਦਾਂ, ਕਿਵੇਂ ਨਿਬੇੜਾ ਹੋ ਰਿਹਾ ਏ?

ਬਚਣ ਲਈ ਇਸ ਨਿੱਘ ਤੋਂ ਚੰਗਾ ਦੂਰੀਆਂ ਪਾ ਲਈਏ,
ਸਾਂਝ ਰੂਹਾਂ ਦੀ, ਇਹ ਕੀ, ਅਜਬ ਨਿਖੇੜਾ ਹੋ ਰਿਹਾ ਏ?

ਇੱਕ ਜੀਅ ਕਰਦਾ ਉੱਡ ਕੇ ਛੂਹ ਲਾਂ ਖੱਟੇ ਅੰਗੂਰਾਂ ਨੂੰ,
ਇੱਕ ਜੀਅ ਪਾਵੇ ਲਾਹਣਤ, ਇਹ ਕੀ ਸ਼ੇਰਾ ਹੋ ਰਿਹਾ ਏ?

ਗੱਗ-ਬਾਣੀ ਵਿੱਚ ਲਿਖਿਆ ਵੀ ਹੁਣ ਪੜ੍ਹਿਆ ਜਾਂਦਾ ਨਹੀਂ,
ਜ਼ਿੰਦਗੀ ਦੇ ਵਿੱਚ ਇਹ ਕੀ, ਨਾਟ ਓਪੇਰਾ ਹੋ ਰਿਹਾ ਏ?

ਕਾਲੀਆਂ ਝੰਡੀਆਂ ਲੈ ਰੋਜ਼ੀ ਹੋਰੀਂ ਖੜ੍ਹੇ ਨਜ਼ਰ ਆਵਣ,
ਗੱਗ ਦਾ ਪੁਤਲਾ ਫੂਕਣਾ, ਮੈਂਟਲ ਜਿਹੜਾ ਹੋ ਰਿਹਾ ਏ।

No comments:

Post a Comment