ਕੀ ਸੁਣਾਵਾਂ?
ਬੱਸ
ਤੂੰ ਬੋਲਦੀ ਰਵ੍ਹੇਂ
ਤੇ ਮੈਂ ਸੁਣਦਾ ਰਵ੍ਹਾਂ।
ਮੇਰੇ ਸਾਹਾਂ ਦੀ ਰਵਾਨੀ
ਤੇਰੇ ਨਾਲ ਹੀ ਤਾਂ ਹੈ।
ਮੈਂ ਗੁੰਗਾ ਹੋ ਜਾਂਦਾ ਹਾਂ
ਤੈਨੂੰ ਸਾਹਮਣੇ ਵੇਖਕੇ
ਅਕਸਰ
ਬੁੱਤ ਬਣ ਜਾਂਦਾ ਹਾਂ।
ਕੀ ਸੁਣਾ ਸਕਦਾ ਹਾਂ ਮੈਂ?
ਤੇ ਤੂੰ ਸੁਣ ਕੇ ਲੈਣਾ ਵੀ ਕੀ?
ਅਸੀਂ ਤਾਂ
ਨਦੀ ਦੇ ਕਿਨਾਰਿਆਂ ਵਾਂਗ
ਨਾ ਮਿਲ ਸਕਦੇ ਹਾਂ
ਤੇ ਨਾ ਵਿਛੜ ਸਕਦੇ ਹਾਂ।
ਰੂਹਾਂ ਨੂੰ ਤਾਂ
ਭਟਕਣ ਦਾ ਹੀ ਵਰ ਮਿਲਿਆ ਹੈ
ਇਹਨਾਂ ਨੂੰ ਭਟਕ ਲੈਣ ਦੇ।
ਤੂੰ ਮੈਨੂੰ
ਹੋਰ ਸੁਣਾ-ਹੋਰ ਸੁਣਾ
ਕਹਿ ਕੇ ਮਜ਼ਬੂਰ ਨਾ ਕਰ
ਮੈਥੋਂ ਬੋਲਿਆ ਨਹੀਂ ਜਾਣਾ
ਦਿਲ ਵਿੱਚ ਉੱਠਦੇ
ਵਲਵਲਿਆਂ ਦੀ ਤਰਜਮਾਨੀ
ਮੇਰੇ ਵੱਸ ਦੀ ਗੱਲ ਨਹੀਂ ਹੈ।
ਮੈਂ ਕੀ ਸੁਣਾ ਸਕਦਾ ਹਾਂ
ਜੇ ਸੁਣਨਾ ਹੀ ਹੈ ਤਾਂ ਆ
ਮੇਰੇ ਦਿਲ ਤੇ ਹੱਥ ਰੱਖ
ਸੁਣ
ਮੇਰੀ ਧੜਕਣ ਕੀ ਕਹਿ ਰਹੀ ਹੈ।
ਬੱਸ
ਤੂੰ ਬੋਲਦੀ ਰਵ੍ਹੇਂ
ਤੇ ਮੈਂ ਸੁਣਦਾ ਰਵ੍ਹਾਂ।
ਮੇਰੇ ਸਾਹਾਂ ਦੀ ਰਵਾਨੀ
ਤੇਰੇ ਨਾਲ ਹੀ ਤਾਂ ਹੈ।
ਮੈਂ ਗੁੰਗਾ ਹੋ ਜਾਂਦਾ ਹਾਂ
ਤੈਨੂੰ ਸਾਹਮਣੇ ਵੇਖਕੇ
ਅਕਸਰ
ਬੁੱਤ ਬਣ ਜਾਂਦਾ ਹਾਂ।
ਕੀ ਸੁਣਾ ਸਕਦਾ ਹਾਂ ਮੈਂ?
ਤੇ ਤੂੰ ਸੁਣ ਕੇ ਲੈਣਾ ਵੀ ਕੀ?
ਅਸੀਂ ਤਾਂ
ਨਦੀ ਦੇ ਕਿਨਾਰਿਆਂ ਵਾਂਗ
ਨਾ ਮਿਲ ਸਕਦੇ ਹਾਂ
ਤੇ ਨਾ ਵਿਛੜ ਸਕਦੇ ਹਾਂ।
ਰੂਹਾਂ ਨੂੰ ਤਾਂ
ਭਟਕਣ ਦਾ ਹੀ ਵਰ ਮਿਲਿਆ ਹੈ
ਇਹਨਾਂ ਨੂੰ ਭਟਕ ਲੈਣ ਦੇ।
ਤੂੰ ਮੈਨੂੰ
ਹੋਰ ਸੁਣਾ-ਹੋਰ ਸੁਣਾ
ਕਹਿ ਕੇ ਮਜ਼ਬੂਰ ਨਾ ਕਰ
ਮੈਥੋਂ ਬੋਲਿਆ ਨਹੀਂ ਜਾਣਾ
ਦਿਲ ਵਿੱਚ ਉੱਠਦੇ
ਵਲਵਲਿਆਂ ਦੀ ਤਰਜਮਾਨੀ
ਮੇਰੇ ਵੱਸ ਦੀ ਗੱਲ ਨਹੀਂ ਹੈ।
ਮੈਂ ਕੀ ਸੁਣਾ ਸਕਦਾ ਹਾਂ
ਜੇ ਸੁਣਨਾ ਹੀ ਹੈ ਤਾਂ ਆ
ਮੇਰੇ ਦਿਲ ਤੇ ਹੱਥ ਰੱਖ
ਸੁਣ
ਮੇਰੀ ਧੜਕਣ ਕੀ ਕਹਿ ਰਹੀ ਹੈ।
No comments:
Post a Comment