ਐ ਕਵਿਤਾ ਅੱਜ-ਕੱਲ੍ਹ ਤੂੰ ਮੇਰੇ ਨਾਲ ਅਜੀਬੋ-ਗਰੀਬ ਤਜ਼ਰਬੇ ਕਰ ਰਹੀ ਏਂ ਜਦੋਂ ਤੇਰੀ ਆਮਦ ਹੁੰਦੀ ਏ ਤਾਂ ਕਲਮ ਨਹੀਂ ਲੱਭਦੀ ਤੇ ਜਦੋਂ ਕਲਮ ਲੱਭਦੀ ਹੈ ਤਾਂ ਤੂੰ ਗੁਆਚ ਜਾਂਦੀ ਹੈ ਠੀਕ ਉਵੇਂ ਜਿਵੇਂ ਇੱਛਾ ਜਾਗਣ ਤੇ ਸਾਥ ਨਹੀਂ ਮਿਲਦਾ ਤੇ ਜਦੋਂ ਸਾਥ ਮਿਲਦਾ ਹੈ ਇੱਛਾ ਦਾ ਤਿਆਗ ਹੋ ਜਾਂਦਾ ਹੈ ।।
No comments:
Post a Comment