ਆਈ ਵਿਸਾਖੀ ਮੰਡੀਆਂ ਦੇ ਵਿੱਚ ਮੁੜ ਤੋਂ ਰੌਣਕ ਲੱਗੇਗੀ,
ਫਸਲ ਵੇਚਣ ਆਏ ਕਿਸਾਨ ਨੂੰ ਫਸਲ ਵੇਚ ਕੇ ਛੱਡੇਗੀ।
ਜਿਣਸਾਂ ਦੇ ਮੁੱਲ ਉਹ ਨਾ ਪੈਂਦੇ, ਜੋ ਲਾਗਤ ਤੇ ਖਰਚੇ ਨੇ,
ਕੀਹਦੀ ਮਾਂ ਨੂੰ ਪਿੱਟੇ ਸੁਆਣੀ, ਕੀਹਦੀ ਮਾਂ ਨੂੰ ਛੱਡੇਗੀ।
ਆੜ੍ਹਤ, ਚੁੰਗੀਆਂ, ਟੈਕਸ, ਪੁਲਿਸ ਖਰਚੇ ਤੇ ਕੁੰਡੀ,
ਖੂਨ ਪਸੀਨਾ ਵਹਾਅ ਚੁੱਕੇ ਦਾ ਮਾਸ ਨੋਚ ਕੇ ਛੱਡੇਗੀ।
ਨਵੀਂ ਪੈਂਟ ਦੀ ਆਸ ਲਗਾਈ, ਉਸ ਕਿਸਾਨ ਦੇ ਪੁੱਤਰ ਦੀ,
ਖੁਸ਼ਕ-ਖੁਰਦਰੀ ਢੂਹੀ ਉੱਤੇ ਫਿਰ ਤੋਂ ਟਾਕੀ ਵੱਜੇਗੀ।
ਸਾਇਕਲ ਨੂੰ ਵੀ ਨਵੀਂ ਟਿਊਬ ਦੀ ਆਸ ਤੇ ਪਾਣੀ ਫਿਰਜੂਗਾ,
ਫੁੱਲੇ ਟਾਇਰ 'ਚੋਂ ਆਰਥਿਕਤਾ ਹੁਣ ਫੇਰ ਪਟਾਕੇ ਛੱਡੇਗੀ।
ਚਿੱਟੇ ਦਿਨ ਦੀ ਆਸ ਤੇ ਰਾਤਾਂ ਕਾਲੀਆਂ ਜਾਗ ਬਿਤਾਉਂਦਾ ਰਿਹਾ,
ਭਰ ਜੁਆਨੀ ਵਿੱਚ ਚਿਟਿਆਈ, ਕੇਸਾਂ 'ਚੋਂ ਹੀ ਲੱਭੇਗੀ।
21ਵੀਂ ਸਦੀ ਵਿੱਚ ਆਕੇ ਵੀ ਜੇ ਰਹੀ ਕਿਸਾਨੀ ਲੰਗੜੀ ਹੀ,
ਗੱਗ-ਬਾਣੀ ਵਿੱਚ ਲਿਖਿਐ, ਗਰੀਬੀ ਕਦੇ ਨਾ ਖਹਿੜਾ ਛੱਡੇਗੀ।

No comments:
Post a Comment