ਮਾਂ ਸਾਰੀ ਰਾਤ ਖੰਘਦੀ ਰਹੀ।
ਨਿੱਕੇ ਹੁੰਦਿਆਂ
ਜਦੋਂ ਮੈਨੂੰ ਖੰਘ ਛਿੜਦੀ ਸੀ
ਤਾਂ ਮਾਂ ਸ਼ਹਿਦ ਵਿੱਚ ਪੁੜੀਆਂ ਮਿਲਾ ਕੇ
ਚਟਾਉਂਦੀ ਹੁੰਦੀ ਸੀ
ਮੇਰਾ ਪੁੱਤ
ਮੇਰਾ ਸੂਰਮਾ
ਮੇਰੇ ਲਾਡਲੇ ਨੂੰ
ਕਿਸੇ ਦੀ ਨਜ਼ਰ ਨਾ ਲੱਗੇ।
ਰਾਤ ਖੰਘਦੇ-ਖੰਘਦੇ
ਮਾਂ ਦਾ ਸਾਹ ਪਲਟ ਗਿਆ
ਅਜਿਹੇ ਵੇਲੇ
ਰੱਬ ਹੀ ਯਾਦ ਆਉਂਦਾ ਹੈ
ਡਾਕਟਰ ਯਾਦ ਨਹੀਂ ਆਉਂਦਾ
ਜਦੋਂ ਭੜੋਲੇ ਵਿੱਚ ਚੂਹੇ ਨੱਚਦੇ ਹੋਣ।
ਜਿੱਕ-ਦੱਬ ਕਰਕੇ
ਸਾਹ ਤਾਂ ਪਰਤ ਆਇਐ
ਪਰ ਮਾਂ ਨੂੰ ਤਾਂ
ਤਾਪ ਵੀ ਚੜ੍ਹਿਆ ਪਿਆ ਸੀ।
ਸੀਬੋ ਵਿਹੜੇ ਵਿੱਚੋਂ ਮੰਗ ਕੇ
ਬਰਫ ਲੈ ਆਈ
ਵਿਹੜੇ ਵਾਲੇ 'ਕੱਠੇ ਹੋ ਗਏ
ਤੇ ਵ੍ਹਾਗੁਰੂ-ਵ੍ਹਾਗੁਰੂ ਕਰਨ ਲੱਗ ਪਏ।
ਨਾਲ ਦੇ ਕਮਰੇ 'ਚੋਂ
ਜੁਆਕ ਚੀਕਾਂ ਮਾਰਨ ਲੱਗ ਪਏ
ਮੱਛਰ ਵੀ ਸਾਲ਼ਾ
ਉਨ੍ਹਾਂ ਦਾ ਖੂਨ ਚੂਸਦਾ ਹੈ
ਜਿਨ੍ਹਾਂ ਦੀਆਂ ਨਾੜਾਂ
ਸੁੱਕੀਆਂ ਵਗਦੀਆਂ ਹਨ।
ਪੱਖਾ ਵੀ ਸ਼ਾਇਦ
ਮੇਰੇ ਵਾਂਗ ਹੀ ਸੋਚਦਾ ਹੈ
ਕਬੀਲਦਾਰੀ ਦਾ ਬੋਝ
ਢੋਣਾ ਹੀ ਪੈਣਾ ਹੈ
ਰੀਂਗ-ਰੀਂਗ ਕੇ ਹੀ ਸਹੀ
ਚੱਲਣਾ ਤਾਂ ਪੈਣਾ ਹੈ।
ਮੈਂ ਚਾਹ ਕੇ ਵੀ ਮਾਂ ਨੂੰ
ਹਸਪਤਾਲ ਨਹੀਂ ਲਿਜਾਂਦਾ
ਓਥੇ ਸਿਰਫ ਪਰਚੀ ਮਿਲਦੀ ਹੈ
ਜਿਸ ਤੇ ਛੋਟੇ-ਛੋਟੇ ਅੱਖਰਾਂ ਵਿੱਚ
ਮੋਟੇ-ਮੋਟੇ ਟੈਸਟ ਲਿਖੇ ਹੁੰਦੇ ਐ।
ਜਿੰਨੀ ਕੁ ਜਮ੍ਹਾਂ ਪੂੰਜੀ ਹੈ
ਟੈਸਟਾਂ ਤੇ ਲੱਗ ਜਾਣੀ ਐ
ਇਕੱਲ੍ਹੇ ਟੈਸਟਾਂ ਦਾ ਕੀ ਫਾਇਦਾ
ਮਾਂ ਦੀ ਤਾਂ ਉਮਰ ਵੀ ਸੁੱਖ ਨਾਲ...........?
ਮੈਨੂੰ ਮੁਆਫ ਕਰੀਂ ਮਾਂ
ਮੈਂ ਏਦਾਂ ਕਦੇ ਨਹੀਂ ਸੋਚ ਸਕਦਾ
ਮੇਰੀ ਸੋਚ
ਵਕਤ ਦੇ ਥਪੇੜਿਆਂ ਨੇ
ਖੁੰਢੀ ਕਰ ਦਿੱਤੀ ਹੈ
ਮੇਰੀ ਮਾਂ ਦੇ ਹਿੱਸੇ ਦੀਆਂ ਪੁੜੀਆਂ
ਸਵਿਟਜ਼ਰਲੈਂਡ ਚਲੀਆਂ ਗਈਆਂ ਹਨ।
ਝੋਲਾ ਛਾਪ ਡਾਕਟਰ ਨੇ ਵੀ
ਮੂੰਗੀ ਦੀ ਦਾਲ ਹੀ ਦੱਸਣੀ ਹੈ।
ਮੂੰਗੀ ਦੀ ਦਾਲ਼!
ਕਹਿ ਦੇਣਾ ਬਹੁਤ ਸੋਖਾ ਹੈ
ਬਾਪੂ ਦੇ ਮਰਨ ਤੋਂ ਬਾਅਦ
ਏਹਦਾ ਕਦੇ ਭਾਅ ਹੀ ਨਹੀਂ ਪੁੱਛਿਆ।
ਪਿੰਡ ਵਿੱਚ
ਤੀਏ-ਚੌਥੇ
ਵਿਆਹ, ਜਗਰਾਤਾ, 'ਖੰਡ-ਪਾਠ
ਹੁੰਦਾ ਰਹਿੰਦਾ ਹੈ
ਪਰ ਮੂੰਗੀ ਦੀ ਦਾਲ਼
ਉਹ ਵੀ ਨਹੀਂ ਬਣਾਉਂਦੇ।
ਬਾਪੂ ਨੇ ਮਰਨ ਵੇਲੇ ਕਿਹਾ ਸੀ
ਕਿ ਪੁੱਤ
ਐਵੇਂ ਹੁਣ ਪੈਸੇ ਬਰਬਾਦ ਨਾ ਕਰ
ਜੋੜ ਲੈ, ਕਿਤੇ ਕੰਮ ਆਉਣਗੇ।
ਬਾਪੂ ਸੱਚਾ ਸੀ
ਦੋ ਕਮਰਿਆਂ ਦਾ ਇੰਤਕਾਲ ਚੜ੍ਹਾਉਣ ਵੇਲੇ
ਪਟਵਾਰੀ ਦੇ ਕੰਮ ਆਏ ਸੀ
ਉਹ ਪੈਸੇ
ਜਿਨ੍ਹਾਂ ਨਾਲ
ਬਾਪੂ ਦੇ ਸਾਹ ਖਰੀਦੇ ਜਾ ਸਕਦੇ ਸੀ।
ਬਾਪੂ ਵੀ ਤਾਂ
ਬਗੈਰ ਦਵਾਈ ਦੇ ਹੀ ਮਰਿਆ ਹੈ
ਸਾਡੇ ਤਾਂ ਇਹ ਰੀਤ ਐ
ਸਾਡੇ ਤਾਂ ਏਦਾਂ ਹੀ ਮਰਦੇ ਨੇ
ਸਾਡੇ ਤਾਂ ਏਦਾਂ ਹੀ ਮਰਨਗੇ
ਅਸੀਂ ਤਾਂ ਹਰਾਮਦੇ ਆਂ
ਤੇ ਉਹ
ਅੰਗ੍ਰੇਜ਼ ਦੀ ਸਕੀ ਔਲਾਦ
ਜਿਹੜੀ ਕਹਿੰਦੀ ਐ
ਕਿ ਅਸੀਂ
ਜਿਆਦਾ ਖਾਣ ਲੱਗ ਪਏ ਹਾਂ
ਸਾਡੇ ਜਿਆਦਾ ਖਾਣ ਨਾਲ
ਮਹਿੰਗਾਈ ਵਧਦੀ ਹੈ
ਕੀ ਅਸੀਂ
ਸੱਚ-ਮੁੱਚ ਜਿਆਦਾ ਖਾਣ ਲੱਗ ਪਏ ਹਾਂ?
ਨਿੱਕੇ ਹੁੰਦਿਆਂ
ਜਦੋਂ ਮੈਨੂੰ ਖੰਘ ਛਿੜਦੀ ਸੀ
ਤਾਂ ਮਾਂ ਸ਼ਹਿਦ ਵਿੱਚ ਪੁੜੀਆਂ ਮਿਲਾ ਕੇ
ਚਟਾਉਂਦੀ ਹੁੰਦੀ ਸੀ
ਮੇਰਾ ਪੁੱਤ
ਮੇਰਾ ਸੂਰਮਾ
ਮੇਰੇ ਲਾਡਲੇ ਨੂੰ
ਕਿਸੇ ਦੀ ਨਜ਼ਰ ਨਾ ਲੱਗੇ।
ਰਾਤ ਖੰਘਦੇ-ਖੰਘਦੇ
ਮਾਂ ਦਾ ਸਾਹ ਪਲਟ ਗਿਆ
ਅਜਿਹੇ ਵੇਲੇ
ਰੱਬ ਹੀ ਯਾਦ ਆਉਂਦਾ ਹੈ
ਡਾਕਟਰ ਯਾਦ ਨਹੀਂ ਆਉਂਦਾ
ਜਦੋਂ ਭੜੋਲੇ ਵਿੱਚ ਚੂਹੇ ਨੱਚਦੇ ਹੋਣ।
ਜਿੱਕ-ਦੱਬ ਕਰਕੇ
ਸਾਹ ਤਾਂ ਪਰਤ ਆਇਐ
ਪਰ ਮਾਂ ਨੂੰ ਤਾਂ
ਤਾਪ ਵੀ ਚੜ੍ਹਿਆ ਪਿਆ ਸੀ।
ਸੀਬੋ ਵਿਹੜੇ ਵਿੱਚੋਂ ਮੰਗ ਕੇ
ਬਰਫ ਲੈ ਆਈ
ਵਿਹੜੇ ਵਾਲੇ 'ਕੱਠੇ ਹੋ ਗਏ
ਤੇ ਵ੍ਹਾਗੁਰੂ-ਵ੍ਹਾਗੁਰੂ ਕਰਨ ਲੱਗ ਪਏ।
ਨਾਲ ਦੇ ਕਮਰੇ 'ਚੋਂ
ਜੁਆਕ ਚੀਕਾਂ ਮਾਰਨ ਲੱਗ ਪਏ
ਮੱਛਰ ਵੀ ਸਾਲ਼ਾ
ਉਨ੍ਹਾਂ ਦਾ ਖੂਨ ਚੂਸਦਾ ਹੈ
ਜਿਨ੍ਹਾਂ ਦੀਆਂ ਨਾੜਾਂ
ਸੁੱਕੀਆਂ ਵਗਦੀਆਂ ਹਨ।
ਪੱਖਾ ਵੀ ਸ਼ਾਇਦ
ਮੇਰੇ ਵਾਂਗ ਹੀ ਸੋਚਦਾ ਹੈ
ਕਬੀਲਦਾਰੀ ਦਾ ਬੋਝ
ਢੋਣਾ ਹੀ ਪੈਣਾ ਹੈ
ਰੀਂਗ-ਰੀਂਗ ਕੇ ਹੀ ਸਹੀ
ਚੱਲਣਾ ਤਾਂ ਪੈਣਾ ਹੈ।
ਮੈਂ ਚਾਹ ਕੇ ਵੀ ਮਾਂ ਨੂੰ
ਹਸਪਤਾਲ ਨਹੀਂ ਲਿਜਾਂਦਾ
ਓਥੇ ਸਿਰਫ ਪਰਚੀ ਮਿਲਦੀ ਹੈ
ਜਿਸ ਤੇ ਛੋਟੇ-ਛੋਟੇ ਅੱਖਰਾਂ ਵਿੱਚ
ਮੋਟੇ-ਮੋਟੇ ਟੈਸਟ ਲਿਖੇ ਹੁੰਦੇ ਐ।
ਜਿੰਨੀ ਕੁ ਜਮ੍ਹਾਂ ਪੂੰਜੀ ਹੈ
ਟੈਸਟਾਂ ਤੇ ਲੱਗ ਜਾਣੀ ਐ
ਇਕੱਲ੍ਹੇ ਟੈਸਟਾਂ ਦਾ ਕੀ ਫਾਇਦਾ
ਮਾਂ ਦੀ ਤਾਂ ਉਮਰ ਵੀ ਸੁੱਖ ਨਾਲ...........?
ਮੈਨੂੰ ਮੁਆਫ ਕਰੀਂ ਮਾਂ
ਮੈਂ ਏਦਾਂ ਕਦੇ ਨਹੀਂ ਸੋਚ ਸਕਦਾ
ਮੇਰੀ ਸੋਚ
ਵਕਤ ਦੇ ਥਪੇੜਿਆਂ ਨੇ
ਖੁੰਢੀ ਕਰ ਦਿੱਤੀ ਹੈ
ਮੇਰੀ ਮਾਂ ਦੇ ਹਿੱਸੇ ਦੀਆਂ ਪੁੜੀਆਂ
ਸਵਿਟਜ਼ਰਲੈਂਡ ਚਲੀਆਂ ਗਈਆਂ ਹਨ।
ਝੋਲਾ ਛਾਪ ਡਾਕਟਰ ਨੇ ਵੀ
ਮੂੰਗੀ ਦੀ ਦਾਲ ਹੀ ਦੱਸਣੀ ਹੈ।
ਮੂੰਗੀ ਦੀ ਦਾਲ਼!
ਕਹਿ ਦੇਣਾ ਬਹੁਤ ਸੋਖਾ ਹੈ
ਬਾਪੂ ਦੇ ਮਰਨ ਤੋਂ ਬਾਅਦ
ਏਹਦਾ ਕਦੇ ਭਾਅ ਹੀ ਨਹੀਂ ਪੁੱਛਿਆ।
ਪਿੰਡ ਵਿੱਚ
ਤੀਏ-ਚੌਥੇ
ਵਿਆਹ, ਜਗਰਾਤਾ, 'ਖੰਡ-ਪਾਠ
ਹੁੰਦਾ ਰਹਿੰਦਾ ਹੈ
ਪਰ ਮੂੰਗੀ ਦੀ ਦਾਲ਼
ਉਹ ਵੀ ਨਹੀਂ ਬਣਾਉਂਦੇ।
ਬਾਪੂ ਨੇ ਮਰਨ ਵੇਲੇ ਕਿਹਾ ਸੀ
ਕਿ ਪੁੱਤ
ਐਵੇਂ ਹੁਣ ਪੈਸੇ ਬਰਬਾਦ ਨਾ ਕਰ
ਜੋੜ ਲੈ, ਕਿਤੇ ਕੰਮ ਆਉਣਗੇ।
ਬਾਪੂ ਸੱਚਾ ਸੀ
ਦੋ ਕਮਰਿਆਂ ਦਾ ਇੰਤਕਾਲ ਚੜ੍ਹਾਉਣ ਵੇਲੇ
ਪਟਵਾਰੀ ਦੇ ਕੰਮ ਆਏ ਸੀ
ਉਹ ਪੈਸੇ
ਜਿਨ੍ਹਾਂ ਨਾਲ
ਬਾਪੂ ਦੇ ਸਾਹ ਖਰੀਦੇ ਜਾ ਸਕਦੇ ਸੀ।
ਬਾਪੂ ਵੀ ਤਾਂ
ਬਗੈਰ ਦਵਾਈ ਦੇ ਹੀ ਮਰਿਆ ਹੈ
ਸਾਡੇ ਤਾਂ ਇਹ ਰੀਤ ਐ
ਸਾਡੇ ਤਾਂ ਏਦਾਂ ਹੀ ਮਰਦੇ ਨੇ
ਸਾਡੇ ਤਾਂ ਏਦਾਂ ਹੀ ਮਰਨਗੇ
ਅਸੀਂ ਤਾਂ ਹਰਾਮਦੇ ਆਂ
ਤੇ ਉਹ
ਅੰਗ੍ਰੇਜ਼ ਦੀ ਸਕੀ ਔਲਾਦ
ਜਿਹੜੀ ਕਹਿੰਦੀ ਐ
ਕਿ ਅਸੀਂ
ਜਿਆਦਾ ਖਾਣ ਲੱਗ ਪਏ ਹਾਂ
ਸਾਡੇ ਜਿਆਦਾ ਖਾਣ ਨਾਲ
ਮਹਿੰਗਾਈ ਵਧਦੀ ਹੈ
ਕੀ ਅਸੀਂ
ਸੱਚ-ਮੁੱਚ ਜਿਆਦਾ ਖਾਣ ਲੱਗ ਪਏ ਹਾਂ?
No comments:
Post a Comment