ਸੂਲ਼ ਤਾਂ ਉੱਠਣਾ ਹੀ ਸੀ
ਮਿਰਚਾਂ ਤਾਂ ਲੜਨੀਆਂ ਹੀ ਸੀ।
ਜਦੋਂ ਹਵਾ ਵਿੱਚ ਉਛਾਲ਼ਿਆ ਸਿੱਕਾ
ਹਵਾ ਵਿੱਚ ਹੀ ਲਟਕ ਜਾਵੇ
ਤੇ ਜੁੱਤੀ ਹੇਠ੍ਹਾਂ ਦਰੜੀ ਜਾਣ ਵਾਲੀ ਨਸਲ
ਸਮੇਂ ਦੇ ਧੁਰੰਤਰਾਂ ਨੂੰ
ਜੁੱਤੀ ਦਿਖਾਉਣ ਦੇ ਕਾਬਿਲ ਹੋ ਜਾਵੇ
ਮਿਰਚਾਂ ਤਾਂ ਲੜਦੀਆਂ ਹੀ ਹਨ।
ਜਦੋਂ ਆਮ ਆਦਮੀ
ਦਰਜ ਕਰਵਾਉਂਦਾ ਹੈ
ਅਪਣੀ ਖਾਸ ਅਹਿਮੀਅਤ
ਸਰਮਾਏਦਾਰੀ ਪ੍ਰਬੰਧ ਦੀ
ਸਭ ਤੋਂ ਵੱਡੀ ਪੂਛ
ਮੀਡੀਆ ਨੂੰ
ਅੱਗ ਤਾਂ ਲੱਗਦੀ ਹੀ ਹੈ।
ਕਿਤੇ ਲੰਕਾ ਰੰਡੀ ਨਾ ਹੋ ਜਾਵੇ
‘ਅਸ਼ੋਕ-ਵਾਟਿਕਾ’ ਤੇ
ਬਾਂਦਰਾਂ ਦਾ ਹੁੜਦੰਗ
ਕੁੰਭਕਰਣਾਂ ਦੀ ਨੀਂਦ ਵਿੱਚ
ਵਿਘਨ ਤਾਂ ਪਾਉਂਦਾ ਹੀ ਹੈ
ਮਿਰਚਾਂ ਤਾਂ ਲੜਦੀਆਂ ਹੀ ਹਨ।
ਗਰੀਬ-ਮਜ਼ਦੂਰਾਂ ਦੇ
ਹੱਕਾਂ ਦਾ ਹੌਕਾ ਦੇ ਕੇ
ਖੱਟੀ ਖਾਣ ਵਾਲੇ
ਅਖੌਤੀ ਚੌਧਰੀਆਂ ਕੋਲੋਂ
ਕੋਈ ਕਿਵੇਂ
ਉਹਨਾਂ ਦੇ ਮੁੱਦੇ ਖੋਹ ਕੇ
ਸੱਤਾ ਦੀ ਟੀਸੀ ਨੂੰ ਛੂਹ ਸਕਦਾ ਹੈ?
ਦੁਨੀਆਂ ਭਰ ਦੇ ਮਜ਼ਦੂਰਾਂ ਨੂੰ
ਇੱਕ ਹੋਣ ਦਾ ਹੌਕਾ ਦੇਣ ਵਾਲੇ
ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ
ਮੁੜ-ਮੁੜ ਬੱਕਰੀ ਦਾ ਰੱਸਾ
ਬਾਘ ਹੱਥ ਫੜਾ ਕੇ
ਹੱਥ ਖੜ੍ਹੇ ਕਰਨ ਵਾਲੇ
ਸਕਿਆਂ ਦੇ
ਸ਼ਰੀਕ ਤਾਂ ਜੰਮਦੇ ਈ ਨੇ।
ਲ਼ੋਕ-ਤੰਤਰ ਨੂੰ
ਰਾਜ-ਤੰਤਰ ਵਿੱਚ
ਤੇ ਰਾਜ-ਤੰਤਰ ਨੂੰ
ਭ੍ਰਿਸ਼ਟ-ਤੰਤਰ ਵਿੱਚ
ਬਦਲਣ ਵਾਲੇ ਕਨਵਰਟਰਾਂ ਨੂੰ
ਹੈਂਗ ਕਰਨ ਲਈ
‘ਆਮ-ਆਦਮੀ’ ਨਾਂ ਦਾ ਵਾਇਰਸ
ਪਨਪਣਾ ਹੀ ਹੁੰਦਾ ਏ।
ਸਮਾਂ ਤਾਂ ਕਿਤੇ ਨਹੀਂ ਗਿਆ
ਅਸੀਂ ਹੀ ਅਵੇਸਲ਼ੇ ਹੋ ਗਏ
ਤੇ ਸਾਡੇ ਕੋਲੋਂ
ਸਾਡੀ ਹੀ ਦੁਰਗਤ
ਵੇਖੀ ਨਹੀਂ ਜਾਂਦੀ
ਮਿਰਚਾਂ ਤਾਂ ਲੜਨੀਆਂ ਹੀ ਸੀ।
ਮਿਰਚਾਂ ਲੜਨੀਆਂ ਵੀ ਚਾਹੀਦੀਆਂ ਹਨ
ਕੁੱਤੇ ਦੇ ਵੱਢਿਆਂ ਦੇ
ਜੇ ਮਿਰਚਾਂ ਨਾ ਲਾਈਆਂ ਜਾਣ
ਤਾਂ ਸਾਰੀ ਮਨੁੱਖਤਾ ਦੇ
ਹਲ਼ਕ ਜਾਣ ਦੀ ਸੰਭਾਵਨਾ
ਬਣੀ ਹੀ ਰਹਿੰਦੀ ਹੈ
ਮਿਰਚਾਂ ਤਾਂ ਲੜਨੀਆਂ ਹੀ ਸਨ।
ਮਿਰਚਾਂ ਤਾਂ ਲੜਨੀਆਂ ਹੀ ਸੀ।
ਜਦੋਂ ਹਵਾ ਵਿੱਚ ਉਛਾਲ਼ਿਆ ਸਿੱਕਾ
ਹਵਾ ਵਿੱਚ ਹੀ ਲਟਕ ਜਾਵੇ
ਤੇ ਜੁੱਤੀ ਹੇਠ੍ਹਾਂ ਦਰੜੀ ਜਾਣ ਵਾਲੀ ਨਸਲ
ਸਮੇਂ ਦੇ ਧੁਰੰਤਰਾਂ ਨੂੰ
ਜੁੱਤੀ ਦਿਖਾਉਣ ਦੇ ਕਾਬਿਲ ਹੋ ਜਾਵੇ
ਮਿਰਚਾਂ ਤਾਂ ਲੜਦੀਆਂ ਹੀ ਹਨ।
ਜਦੋਂ ਆਮ ਆਦਮੀ
ਦਰਜ ਕਰਵਾਉਂਦਾ ਹੈ
ਅਪਣੀ ਖਾਸ ਅਹਿਮੀਅਤ
ਸਰਮਾਏਦਾਰੀ ਪ੍ਰਬੰਧ ਦੀ
ਸਭ ਤੋਂ ਵੱਡੀ ਪੂਛ
ਮੀਡੀਆ ਨੂੰ
ਅੱਗ ਤਾਂ ਲੱਗਦੀ ਹੀ ਹੈ।
ਕਿਤੇ ਲੰਕਾ ਰੰਡੀ ਨਾ ਹੋ ਜਾਵੇ
‘ਅਸ਼ੋਕ-ਵਾਟਿਕਾ’ ਤੇ
ਬਾਂਦਰਾਂ ਦਾ ਹੁੜਦੰਗ
ਕੁੰਭਕਰਣਾਂ ਦੀ ਨੀਂਦ ਵਿੱਚ
ਵਿਘਨ ਤਾਂ ਪਾਉਂਦਾ ਹੀ ਹੈ
ਮਿਰਚਾਂ ਤਾਂ ਲੜਦੀਆਂ ਹੀ ਹਨ।
ਗਰੀਬ-ਮਜ਼ਦੂਰਾਂ ਦੇ
ਹੱਕਾਂ ਦਾ ਹੌਕਾ ਦੇ ਕੇ
ਖੱਟੀ ਖਾਣ ਵਾਲੇ
ਅਖੌਤੀ ਚੌਧਰੀਆਂ ਕੋਲੋਂ
ਕੋਈ ਕਿਵੇਂ
ਉਹਨਾਂ ਦੇ ਮੁੱਦੇ ਖੋਹ ਕੇ
ਸੱਤਾ ਦੀ ਟੀਸੀ ਨੂੰ ਛੂਹ ਸਕਦਾ ਹੈ?
ਦੁਨੀਆਂ ਭਰ ਦੇ ਮਜ਼ਦੂਰਾਂ ਨੂੰ
ਇੱਕ ਹੋਣ ਦਾ ਹੌਕਾ ਦੇਣ ਵਾਲੇ
ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ
ਮੁੜ-ਮੁੜ ਬੱਕਰੀ ਦਾ ਰੱਸਾ
ਬਾਘ ਹੱਥ ਫੜਾ ਕੇ
ਹੱਥ ਖੜ੍ਹੇ ਕਰਨ ਵਾਲੇ
ਸਕਿਆਂ ਦੇ
ਸ਼ਰੀਕ ਤਾਂ ਜੰਮਦੇ ਈ ਨੇ।
ਲ਼ੋਕ-ਤੰਤਰ ਨੂੰ
ਰਾਜ-ਤੰਤਰ ਵਿੱਚ
ਤੇ ਰਾਜ-ਤੰਤਰ ਨੂੰ
ਭ੍ਰਿਸ਼ਟ-ਤੰਤਰ ਵਿੱਚ
ਬਦਲਣ ਵਾਲੇ ਕਨਵਰਟਰਾਂ ਨੂੰ
ਹੈਂਗ ਕਰਨ ਲਈ
‘ਆਮ-ਆਦਮੀ’ ਨਾਂ ਦਾ ਵਾਇਰਸ
ਪਨਪਣਾ ਹੀ ਹੁੰਦਾ ਏ।
ਸਮਾਂ ਤਾਂ ਕਿਤੇ ਨਹੀਂ ਗਿਆ
ਅਸੀਂ ਹੀ ਅਵੇਸਲ਼ੇ ਹੋ ਗਏ
ਤੇ ਸਾਡੇ ਕੋਲੋਂ
ਸਾਡੀ ਹੀ ਦੁਰਗਤ
ਵੇਖੀ ਨਹੀਂ ਜਾਂਦੀ
ਮਿਰਚਾਂ ਤਾਂ ਲੜਨੀਆਂ ਹੀ ਸੀ।
ਮਿਰਚਾਂ ਲੜਨੀਆਂ ਵੀ ਚਾਹੀਦੀਆਂ ਹਨ
ਕੁੱਤੇ ਦੇ ਵੱਢਿਆਂ ਦੇ
ਜੇ ਮਿਰਚਾਂ ਨਾ ਲਾਈਆਂ ਜਾਣ
ਤਾਂ ਸਾਰੀ ਮਨੁੱਖਤਾ ਦੇ
ਹਲ਼ਕ ਜਾਣ ਦੀ ਸੰਭਾਵਨਾ
ਬਣੀ ਹੀ ਰਹਿੰਦੀ ਹੈ
ਮਿਰਚਾਂ ਤਾਂ ਲੜਨੀਆਂ ਹੀ ਸਨ।
No comments:
Post a Comment