Thursday, 30 January 2014

ਗਰੂਰ...

ਉਹ ਭੌਰਾ ਮਸ਼ਹੂਰ ਕੀ ਹੋਇਆ
ਬੋਝੇ ਦੇ ਵਿੱਚ ਨੂਰ ਕੀ ਹੋਇਆ।

ਆਖਦਾ ਏ ਹੁਣ ਮੈਂ ਹੀ ਮੈਂ ਹਾਂ
ਚੜ੍ਹੇ ਨਾ ਜੋ, ਗਰੂਰ ਕੀ ਹੋਇਆ।

ਬੁਲਬੁਲਿਆਂ ਦੀ ਉਮਰ ਨਾ ਪੁੱਛੋ
ਪੁੱਛੋ ਭਲਾ ਕਸੂਰ ਕੀ ਹੋਇਆ।

ਲਾ ਠਹਾਕਾ ਹੱਸਿਆ ਸ਼ੀਸ਼ਾ
ਉਹ ਸ਼ੀਸ਼ੇ ਤੋਂ ਦੂਰ ਕੀ ਹੋਇਆ।

ਸਾਰੇ ਦਾ ਸਾਰਾ ਹੀ ਟੁੱਟਿਆ
ਥੋੜ੍ਹਾ ਜੇਹਾ ਘੂਰ ਕੀ ਹੋਇਆ।।

No comments:

Post a Comment