ਮਨਮੋਹਣੇ ਨੇ ਝੜਨਾ ਹੀ ਸੀ
ਕਾਕਾ ਜੀ ਨੇ ਖੜ੍ਹਨਾ ਹੀ ਸੀ।
ਅਪਣੇ ਐਬ ਲੁਕਾਵਣ ਖਾਤਰ
ਬੇਗਾਨਿਆਂ ਤੇ ਵਰ੍ਹਨਾ ਹੀ ਸੀ।
ਕੇਜਰੀਵਾਲ ਦੇ ਗਿਆ ਭੁਆਂਟਣੀ
ਕਾਮਰੇਡਾਂ ਨੇ ਸੜਨਾ ਹੀ ਸੀ।
ਚੋਂਦੀ ਮਟਕੀ, ਕਿੰਨੀ ਚੋ ਜਾਊ
ਬੰਬ੍ਹੀ ਹੇਠ੍ਹਾਂ ਭਰਨਾ ਈ ਸੀ।
ਲੱਤਾਂ ਖਿੱਚ੍ਹਣ ਲੱਗਿਆ ਮੀਡੀਆ
ਉਸ ਨੇ ਏਦਾਂ ਕਰਨਾ ਈ ਸੀ।
ਬਹੁਤਿਆਂ ਨੂੰ ਤਾਂ ਮਿਰਚਾਂ ਈ ਲੜੀਆਂ
ਪਰ ਸਾਨੂੰ ਸੱਪ ਲੜਨਾ ਈ ਸੀ।
ਆਹ ਵੀ ਹੋਜੂ, ਅਹੁ ਵੀ ਹੋਜੂ
ਨਾ ਸਬਰ ਕਿਸੇ ਨੇ ਕਰਨਾ ਈ ਸੀ।
ਚਰਦੇ ਆਏ ਜਿੱਦਾਂ ਲੋਕੀਂ
ਆਦਤ ਮਾੜੀ ਚਰਨਾ ਈ ਸੀ।
ਇੱਕ ਧੋਤੇ ਹੋਏ ਲੀੜੇ ਉੱਤੇ
ਆਖਰ ਚਿੱਕੜ ਮੜ੍ਹਨਾ ਈ ਸੀ।
ਤੇਲ ਵੇਖੋ ਤੇ ਧਾਰ ਵੀ ਵੇਖੋ
ਇਹ ਤੇ ਗੱਡਾ ਖੜ੍ਹਨਾ ਈ ਸੀ।
ਬਿਨਾਂ ਕੋਈ ਸਹਿਯੋਗ ਦਿੱਤਿਆਂ
ਆਪਾਂ ਉੱਤੇ ਚੜ੍ਹਨਾ ਈ ਸੀ।
ਸਾਡਾ ਆਖਾ ਸੱਚ ਹੋਗਿਆ
ਧੌਣ ਨੂੰ ਉੱਚੀ ਕਰਨਾ ਈ ਸੀ।
ਬੇਸਬਰਿਆਂ ਨੂੰ ਸਬਕ ਜ਼ਰੂਰੀ
ਇਹ ਸਬਕ ਵੀ ਪੜ੍ਹਨਾ ਈ ਸੀ।
ਆਪੇ ਹੀ ਜਦ ਲੀਹੋਂ ਲਹਿ ਗਏ
ਬਾਦਲ ਨੇ ਤਾਂ ਵਰ੍ਹਨਾ ਈ ਸੀ।
ਬਾਕੀ ਦੀ ਕਦੇ ਫੇਰ ਸਹੀ
'ਗੱਗ-ਬਾਣੀ' ਏਥੇ ਅੜਨਾ ਈ ਸੀ।
ਕਾਕਾ ਜੀ ਨੇ ਖੜ੍ਹਨਾ ਹੀ ਸੀ।
ਅਪਣੇ ਐਬ ਲੁਕਾਵਣ ਖਾਤਰ
ਬੇਗਾਨਿਆਂ ਤੇ ਵਰ੍ਹਨਾ ਹੀ ਸੀ।
ਕੇਜਰੀਵਾਲ ਦੇ ਗਿਆ ਭੁਆਂਟਣੀ
ਕਾਮਰੇਡਾਂ ਨੇ ਸੜਨਾ ਹੀ ਸੀ।
ਚੋਂਦੀ ਮਟਕੀ, ਕਿੰਨੀ ਚੋ ਜਾਊ
ਬੰਬ੍ਹੀ ਹੇਠ੍ਹਾਂ ਭਰਨਾ ਈ ਸੀ।
ਲੱਤਾਂ ਖਿੱਚ੍ਹਣ ਲੱਗਿਆ ਮੀਡੀਆ
ਉਸ ਨੇ ਏਦਾਂ ਕਰਨਾ ਈ ਸੀ।
ਬਹੁਤਿਆਂ ਨੂੰ ਤਾਂ ਮਿਰਚਾਂ ਈ ਲੜੀਆਂ
ਪਰ ਸਾਨੂੰ ਸੱਪ ਲੜਨਾ ਈ ਸੀ।
ਆਹ ਵੀ ਹੋਜੂ, ਅਹੁ ਵੀ ਹੋਜੂ
ਨਾ ਸਬਰ ਕਿਸੇ ਨੇ ਕਰਨਾ ਈ ਸੀ।
ਚਰਦੇ ਆਏ ਜਿੱਦਾਂ ਲੋਕੀਂ
ਆਦਤ ਮਾੜੀ ਚਰਨਾ ਈ ਸੀ।
ਇੱਕ ਧੋਤੇ ਹੋਏ ਲੀੜੇ ਉੱਤੇ
ਆਖਰ ਚਿੱਕੜ ਮੜ੍ਹਨਾ ਈ ਸੀ।
ਤੇਲ ਵੇਖੋ ਤੇ ਧਾਰ ਵੀ ਵੇਖੋ
ਇਹ ਤੇ ਗੱਡਾ ਖੜ੍ਹਨਾ ਈ ਸੀ।
ਬਿਨਾਂ ਕੋਈ ਸਹਿਯੋਗ ਦਿੱਤਿਆਂ
ਆਪਾਂ ਉੱਤੇ ਚੜ੍ਹਨਾ ਈ ਸੀ।
ਸਾਡਾ ਆਖਾ ਸੱਚ ਹੋਗਿਆ
ਧੌਣ ਨੂੰ ਉੱਚੀ ਕਰਨਾ ਈ ਸੀ।
ਬੇਸਬਰਿਆਂ ਨੂੰ ਸਬਕ ਜ਼ਰੂਰੀ
ਇਹ ਸਬਕ ਵੀ ਪੜ੍ਹਨਾ ਈ ਸੀ।
ਆਪੇ ਹੀ ਜਦ ਲੀਹੋਂ ਲਹਿ ਗਏ
ਬਾਦਲ ਨੇ ਤਾਂ ਵਰ੍ਹਨਾ ਈ ਸੀ।
ਬਾਕੀ ਦੀ ਕਦੇ ਫੇਰ ਸਹੀ
'ਗੱਗ-ਬਾਣੀ' ਏਥੇ ਅੜਨਾ ਈ ਸੀ।
No comments:
Post a Comment