ਕੀਹਦੇ ਬੂਹੇ ਜਿੰਦਰਾ ਵੇਖ ਕੇ ਝੁਰਦੀ ਏ
ਇਹ ਤਾਂ ਦੁਨੀਆਂਦਾਰੀ ਏਦਾਂ ਈ ਤੁਰਦੀ ਏ।
ਗੁਜ਼ਰ ਗਏ ਸਮਿਆਂ ਨੇ ਮੁੜਕੇ ਆਉਣਾ ਨਹੀਂ
ਚਾਹੁਣਾ ਸਭ ਨੇ, ਕਿਸੇ ਨੇ ਪਰ ਬੁਲਾਉਣਾ ਨਹੀਂ।
ਏਦਾਂ ਈ ਹੁੰਦੈ, ਏਦਾਂ ਈ ਹੁੰਦਾ ਆਇਆ ਏ
ਇੱਕੋ ਈ ਸੀ, ਜਿਸ ਪੱਟ ਦਾ ਮਾਸ ਖਵਾਇਆ ਏ।
ਆ ਕਰੀਏ ਸਤਯੁੱਗ ਦੀਆਂ ਗੱਲਾਂ ਕਲਯੁੱਗ ਵਿੱਚ
ਬੀਤ ਗਏ ਦਾ ਸਭ ਨੇ ਸੋਗ ਮਨਾਇਆ ਏ।
ਕੀ ਕਹਿੰਦੀ 'ਗੱਗ-ਬਾਣੀ', ਬਾਣੀ ਚੁੱਪ ਰਹੀ
ਇਹ ਕੋਈ ਜੋਗੀ ਰੂਹ ਅੰਦਰੋਂ ਕੁਰਲਾਇਆ ਏ।
ਇਹ ਤਾਂ ਦੁਨੀਆਂਦਾਰੀ ਏਦਾਂ ਈ ਤੁਰਦੀ ਏ।
ਗੁਜ਼ਰ ਗਏ ਸਮਿਆਂ ਨੇ ਮੁੜਕੇ ਆਉਣਾ ਨਹੀਂ
ਚਾਹੁਣਾ ਸਭ ਨੇ, ਕਿਸੇ ਨੇ ਪਰ ਬੁਲਾਉਣਾ ਨਹੀਂ।
ਏਦਾਂ ਈ ਹੁੰਦੈ, ਏਦਾਂ ਈ ਹੁੰਦਾ ਆਇਆ ਏ
ਇੱਕੋ ਈ ਸੀ, ਜਿਸ ਪੱਟ ਦਾ ਮਾਸ ਖਵਾਇਆ ਏ।
ਆ ਕਰੀਏ ਸਤਯੁੱਗ ਦੀਆਂ ਗੱਲਾਂ ਕਲਯੁੱਗ ਵਿੱਚ
ਬੀਤ ਗਏ ਦਾ ਸਭ ਨੇ ਸੋਗ ਮਨਾਇਆ ਏ।
ਕੀ ਕਹਿੰਦੀ 'ਗੱਗ-ਬਾਣੀ', ਬਾਣੀ ਚੁੱਪ ਰਹੀ
ਇਹ ਕੋਈ ਜੋਗੀ ਰੂਹ ਅੰਦਰੋਂ ਕੁਰਲਾਇਆ ਏ।
No comments:
Post a Comment