Thursday, 30 January 2014

ਕੌਣ ਕਹਿੰਦਾ ਸੁਖਬੀਰ ਹੰਕਾਰੀ ਐ...

ਕੋਣ ਕਹਿੰਦਾ ਸੁਖਬੀਰ ਹੰਕਾਰੀ ਐ
ਭਲਾ ਕੀਹਦੀ ਕਿਸਮਤ ਮਾੜੀ ਐ?

ਇਹ ਤਾਂ ਬੰਦਾ ਬੜਾ ਜੁਗਾੜੀ ਐ
ਹੇਠ੍ਹਾਂ ਸੁੱਥਣ, ਉੱਤੋਂ ਸਾੜ੍ਹੀ ਐ।

ਅਮ੍ਰਿਤ ਛਕਣ ਵੇਲੇ ਹੀ ਖੋਲ੍ਹੀ ਸੀ
ਹੁਣ ਹਰ ਦਮ ਬੱਧੀ ਦਾੜ੍ਹੀ ਐ।

'ਜੱਗ ਬਾਣੀ ਨਾਲੋਂ 'ਗੱਗ-ਬਾਣੀ' ਨੂੰ
ਸੱਚ ਆਖਣ ਦੀ ਬੀਮਾਰੀ ਐ।

ਜੱਥੇਦਾਰ ਪੈਰੀਂ ਹੱਥ ਲਾਉਂਦੇ ਨੇ
ਬੱਸ ਚੌਰ ਝੁਲਾਉਣ ਦੀ ਤਿਆਰੀ ਐ।

ਬੇਸ਼ੱਕ ਇਹਦੀ ਸਰਦਾਰੀ ਐ
ਪਰ ਮੁਲਕ ਦੀ ਹਾਲਤ ਮਾੜੀ ਐ।

ਹੱਥ ਮਿਲਾਇਆ ਨਾਲ ਧਨਾਢਾਂ ਦੇ
ਪੰਜਾਬ ਵੇਚਣ ਦੀ ਤਿਆਰੀ ਐ।

ਊਂ ਹੈ ਤਾਂ ਬੰਦਾ 'ਵਧੀਆ ਏ
ਪਰ ਇੱਕੋ ਆਦਤ ਮਾੜੀ ਐ।

ਸਕੇ ਪਿਓ ਦੀ ਵੀ ਨਹੀਂ ਸੁਣਦਾ ਏ
ਜਦੋਂ ਹੁੰਦੀ 'ਘੁੱਟ ਕੁ' ਚਾੜ੍ਹੀ ਐ।

ਮੈਂ ਕੀ ਆਖਾਂ, ਕੀ ਨਾ ਆਖਾਂ
ਬੱਸ ਚੁੱਪ ਹੀ ਭਲੀ, ਵੀਚਾਰੀ ਐ।

ਉੰਝ ਇਹ ਗੱਲ ਤਾਂ ਪੱਕੀ ਐ
'ਜੱਗ ਬਾਣੀ' ਦੀ ਸੋਚ ਵਪਾਰੀ ਐ।

ਟਾਈਮ ਟੀਵੀ, ਪੀ ਟੀ ਸੀ ਵਾਂਗੂੰ
ਇਹ ਅਖਬਾਰ ਵੀ ਬਘਿਆੜੀ ਐ।

ਜੋ ਮਰਜ਼ੀ ਫਟੇ, ਕੁੜਤਾ ਨਾ ਫਟੇ
ਇਹੋ ਗਰੀਬਾਂ ਜੂਨ ਗੁਜ਼ਾਰੀ ਐ।

ਬੋਲਣ ਦੇ ਨਾਲੋਂ ਚੁੱਪ ਭਲੀ
'ਗੱਗ' ਨੂੰ ਵੀ ਜਾਨ ਪਿਆਰੀ ਐ।

No comments:

Post a Comment