ਵੇਖੋ ਬੀਬੀ ਕਿੰਨੀ ਸਿਆਣੀ, ਮੂਰਖਾਂ ਸਮ੍ਝ ਨਾ ਆਇਆ,
ਦੋ ਕੁਰਕੁਰੇ ਪਹਿਲਾਂ ਈ ਫੜੇ, ਤੀਜੇ ਵੀ ਹੱਥ ਪਾਇਆ।
ਚਿਹਰਾ ਇੰਝ ਮੁਸਕਾਉਂਦਾ ਜੀਕਣ ਚੰਨ ਤੇ ਕਾਟਾ ਵਾਹਿਆ,
ਏਦਾਂ ਜਾਪੇ ਚੰਨ ਨੂੰ ਚੰਨ ਜਿਵੇਂ ਮੱਥਾ ਟੇਕਣ ਆਇਆ।
ਪਿੱਛੇ ਖੜ੍ਹਾ ਸ਼ਿਵਰਾਜ ਵਿਚਾਰਾ, ਫੋਨ ਕੰਨ ਨੂੰ ਲਾਇਆ,
ਪਤਾ ਨ੍ਹੀਂ ਕੀਹਨੂੰ ਕਰੇ ਸ਼ਿਕਾਇਤ, ਕੁਰਕੁਰਾ ਹੱਥ ਨਹੀਂ ਆਇਆ।
ਏਧਰ ਭੁਪਿੰਦਰ ਪਿਆ ਮੁਸਕਾਵੇ, ਪਤਾ ਨ੍ਹੀਂ ਕੀ ਹੱਥ ਆਇਆ,
ਸ਼ਾਇਦ ਕੁਰਕੁਰਿਆਂ ਉੱਤੇ ਅੱਖ ਐ, ਜੋ ਗੁੱਝਾ ਮੁਸਕਾਇਆ।
ਓਧਰ ਸੰਦੀਪ ਗੱਡੀ ਦੀ ਬਾਰੀ, ਖੋਲ੍ਹ ਕੇ ਰੋਲ਼ਾ ਪਾਇਆ,
ਲੁੱਟੇ ਗਏ ਮਾਰੇ ਗਏ ਲੋਕੋ, ਕੁਰਕੁਰਿਆਂ ਨੇ ਮਰਵਾਇਆ।
ਕੁਰਕੁਰੇ ਖਾਣ ਦੀ ਕਾਹਲ 'ਚ ਫੋਟੋ ਅਪਣੀ ਖਿੱਚਣੀ ਭੁੱਲ ਗਿਆ,
ਪਿੱਛੇ ਲਿਖਿਆ 'ਠਹਿਰੋ' DrVimal ਫਿਰ ਵੀ ਠਹਿਰ ਨਾ ਪਾਇਆ।
ਰਾਜ਼ ਵਿਚਾਰੀ ਸੱਚਮੁੱਚ ਭੋਲ਼ੀ, ਐਵੇਂ ਰੋਵਣ ਬਹਿ ਗਈ।
ਫੂਕ ਭਰੀ ਐ ਵਿੱਚ ਲਿਫਾਫੇ, ਅੱਧਾ ਈ ਹੱਥ ਆਇਆ।
ਆਖਿਰ ਗੱਗ ਨੇ ਐਨ੍ਹਕ ਲਾਹ ਕੇ ਮੁੱਛੀਂ ਵੱਟ ਚੜ੍ਹਾਇਆ,
ਖੋਹ ਕੇ ਕੁਰਕੁਰਿਆਂ ਵਾਲਾ ਲਿਫਾਫਾ, ਫੇਰ ਨਜ਼ਰ ਨਾ ਆਇਆ।
ਵੇਖੋ ਕੁਰਕੁਰਿਆਂ ਵਿੱਚ ਮੁਨਾਫਾ ਕਿੰਨਾ ਕਿਸੇ ਕਮਾਇਆ,
ਭਰਕੇ ਫੂਕ ਲਿਫਾਫਿਆਂ ਦੇ ਵਿੱਚ ਸਾਨੂੰ ਉੱਲੂ ਬਣਾਇਆ।
ਸਾਡਾ ਮਾਲ ਤੇ ਮੋਹਰ ਬੇਗਾਨੀ, ਸਾਨੂੰ ਈ ਮੂਹਰੇ ਲਾਇਆ,
ਪੂੰਜੀਵਾਦ ਨੇ ਵੇਖੋ ਲੋਕੋ ਕਿੰਝ ਪਸਾਰਾ ਪਾਇਆ।
ਖਿੱਲਾਂ ਨੂੰ ਪੋਪਕੋਰਨ ਕਹਿਕੇ, 'ਗਰੇਜ਼ੀ ਰੰਗ ਚੜ੍ਹਾਇਆ,
ਇੰਡੀਆ, ਇੰਡੀਆ ਆਖਦਿਆਂ ਨੇ ਭਾਰਤ ਮਾਰ ਮੁਕਾਇਆ।
ਹਵਾ ਲਿਫਾਫਿਆਂ ਦੇ ਵਿੱਚ ਭਰਕੇ ਵਿਕਦੀ ਵਿੱਚ ਬਾਜ਼ਾਰਾਂ
ਪੰਜ ਦਰਿਆ ਦੀ ਧਰਤੀ ਉੱਤੇ ਪਾਣੀ ਵਿਕਣੇ ਆਇਆ।
ਵਾਹ ਏ ਬਾਦਲ, ਵਾਹ ਸੋਨੀਆਂ, ਮਿੱਤਲ ਕੀ ਅੰਬਾਨੀ,
ਜਿਨ੍ਹਾਂ ਨੇ ਸਾਡੇ ਚੁੱਲਿਆਂ ਉੱਤੇ ਅਪਣਾ ਤਵਾ ਚੜ੍ਹਾਇਆ।
Raaz, Sandeep, Shiv Raaj, Bhupinder, ਕੁਰਕੁਰਿਆਂ ਨੇ ਪੱਟੇ,
ਫੂਕ ਨਿਕਲ ਗਈ ਪੈਕੇਟ ਖੋਲ੍ਹਦਿਆਂ, ਕੀ ਖੋਇਆ ਕੀ ਪਾਇਆ?

No comments:
Post a Comment