ਤੱਤੀ ਤਵੀ ਤੇ ਬਹਿ ਕੇ
ਕੁਰਬਾਨੀ ਦੀ ਮਿਸਾਲ ਬਣ ਜਾਣਾ
ਵੱਡੀ ਗੱਲ ਨਹੀਂ।
ਚਰਖੜੀਆਂ ਤੇ ਚੜ੍ਹ ਜਾਣਾ
ਬੰਦ-ਬੰਦ ਕਟਵਾ ਦੇਣਾ
ਤੇ ਮੁੱਖੋਂ ਸੀ ਨਾ ਕਰਨੀ
ਇਹ ਵੀ ਵੱਡੀ ਗੱਲ ਨਹੀਂ।
ਨੀਹਾਂ ਵਿੱਚ ਚਿਣੇ ਜਾਣਾ
ਆਰਿਆਂ ਤੇ ਚਿਰਾਏ ਜਾਣਾ
ਲੜਦੇ ਹੋਏ ਸ਼ਹਾਦਤ ਪਾ ਲੈਣੀ
ਵੱਡੀ ਗੱਲ ਤਾਂ ਇਹ ਵੀ ਨਹੀਂ।
ਜ਼ਾਲਮ ਦਾ ਤਾਂ ਧਰਮ ਹੈ
ਜ਼ੁਲਮ ਕਮਾਉਣਾ
ਲੁੱਟ ਮਚਾਉਣੀ
ਨਿਰਦੋਸ਼ਾਂ ਦਾ ਕਤਲ ਕਰਕੇ
ਠਹਾਕੇ ਲਾਉਣੇ।
ਤੇ ਇਸ ਜ਼ੁਲਮ ਵਿਰੁੱਧ
ਨਿੱਤਰਨ ਲੱਗਿਆਂ
ਮਿਟ ਜਾਂਦਾ ਹੈ ਫ਼ਰਕ
ਤੱਤੀ ਤਵੀ ਦਾ
ਤੇ ਠੰਢੇ ਬੁਰਜ ਦਾ।
ਤਵੀ ਤਾਂ ਹੁਣ ਵੀ ਭਖਦੀ ਪਈ ਐ
ਬੁਰਜ ਤਾਂ ਹੁਣ ਵੀ ਸ਼ੂਕਦੇ ਪਏ ਨੇ
ਆਰੇ ਤਾਂ ਹੁਣ ਵੀ ਲਟਕੇ ਹੋਏ ਨੇ ਸਿਰਾਂ ਤੇ
ਔਰੰਗਜ਼ੇਬ ਤਾਂ
ਹੁਣ ਵੀ ਦਨਦਨਾਉਂਦਾ ਫਿਰਦਾ ਏ
ਵੱਡੀ ਗੱਲ ਤਾਂ ਇਹ ਵੀ ਨਹੀਂ।
ਵੱਡੀ ਗੱਲ ਤਾਂ ਇਹੋ ਐ
ਕਿ ਤੱਤੀ ਤਵੀ ਤੇ
ਸ਼ਹੀਦ ਹੋਏ ਗੁਰਾਂ ਦੇ ਸੋਹਿਲੇ
ਔਰੰਗਜ਼ੇਬ ਗਾ ਰਿਹਾ ਹੈ
ਤੇ
ਜਿਨ੍ਹਾਂ ਲਈ ਬੰਦ ਬੰਦ ਕਟਵਾ ਕੇ
ਸੁਨਹਿਰੇ ਭਵਿੱਖ ਦਾ
ਸੁਪਨਾ ਸਿਰਜਿਆ ਗਿਆ
ਸਿਆਸੀ ਜੁਗਲਬੰਦੀਆਂ ਤੋਂ ਅਣਜਾਣ
ਉਹ ਹੁਣ ਵੀ ਦਰੜੇ ਜਾ ਰਹੇ ਨੇ
ਉਹ ਹੁਣ ਵੀ ਨਰੜੇ ਜਾ ਰਹੇ ਨੇ।
ਦੱਬ ਗਏ ਨੇ ਸ਼ਾਇਦ
ਤੱਤੀ ਤਵੀ ਦੇ ਅਹਿਸਾਨ ਥੱਲੇ
ਤੇ ਔਰੰਗਜ਼ੇਬ
ਠਹਾਕੇ ਲਗਾ ਰਿਹਾ ਹੈ।
ਕੁਰਬਾਨੀ ਦੀ ਮਿਸਾਲ ਬਣ ਜਾਣਾ
ਵੱਡੀ ਗੱਲ ਨਹੀਂ।
ਚਰਖੜੀਆਂ ਤੇ ਚੜ੍ਹ ਜਾਣਾ
ਬੰਦ-ਬੰਦ ਕਟਵਾ ਦੇਣਾ
ਤੇ ਮੁੱਖੋਂ ਸੀ ਨਾ ਕਰਨੀ
ਇਹ ਵੀ ਵੱਡੀ ਗੱਲ ਨਹੀਂ।
ਨੀਹਾਂ ਵਿੱਚ ਚਿਣੇ ਜਾਣਾ
ਆਰਿਆਂ ਤੇ ਚਿਰਾਏ ਜਾਣਾ
ਲੜਦੇ ਹੋਏ ਸ਼ਹਾਦਤ ਪਾ ਲੈਣੀ
ਵੱਡੀ ਗੱਲ ਤਾਂ ਇਹ ਵੀ ਨਹੀਂ।
ਜ਼ਾਲਮ ਦਾ ਤਾਂ ਧਰਮ ਹੈ
ਜ਼ੁਲਮ ਕਮਾਉਣਾ
ਲੁੱਟ ਮਚਾਉਣੀ
ਨਿਰਦੋਸ਼ਾਂ ਦਾ ਕਤਲ ਕਰਕੇ
ਠਹਾਕੇ ਲਾਉਣੇ।
ਤੇ ਇਸ ਜ਼ੁਲਮ ਵਿਰੁੱਧ
ਨਿੱਤਰਨ ਲੱਗਿਆਂ
ਮਿਟ ਜਾਂਦਾ ਹੈ ਫ਼ਰਕ
ਤੱਤੀ ਤਵੀ ਦਾ
ਤੇ ਠੰਢੇ ਬੁਰਜ ਦਾ।
ਤਵੀ ਤਾਂ ਹੁਣ ਵੀ ਭਖਦੀ ਪਈ ਐ
ਬੁਰਜ ਤਾਂ ਹੁਣ ਵੀ ਸ਼ੂਕਦੇ ਪਏ ਨੇ
ਆਰੇ ਤਾਂ ਹੁਣ ਵੀ ਲਟਕੇ ਹੋਏ ਨੇ ਸਿਰਾਂ ਤੇ
ਔਰੰਗਜ਼ੇਬ ਤਾਂ
ਹੁਣ ਵੀ ਦਨਦਨਾਉਂਦਾ ਫਿਰਦਾ ਏ
ਵੱਡੀ ਗੱਲ ਤਾਂ ਇਹ ਵੀ ਨਹੀਂ।
ਵੱਡੀ ਗੱਲ ਤਾਂ ਇਹੋ ਐ
ਕਿ ਤੱਤੀ ਤਵੀ ਤੇ
ਸ਼ਹੀਦ ਹੋਏ ਗੁਰਾਂ ਦੇ ਸੋਹਿਲੇ
ਔਰੰਗਜ਼ੇਬ ਗਾ ਰਿਹਾ ਹੈ
ਤੇ
ਜਿਨ੍ਹਾਂ ਲਈ ਬੰਦ ਬੰਦ ਕਟਵਾ ਕੇ
ਸੁਨਹਿਰੇ ਭਵਿੱਖ ਦਾ
ਸੁਪਨਾ ਸਿਰਜਿਆ ਗਿਆ
ਸਿਆਸੀ ਜੁਗਲਬੰਦੀਆਂ ਤੋਂ ਅਣਜਾਣ
ਉਹ ਹੁਣ ਵੀ ਦਰੜੇ ਜਾ ਰਹੇ ਨੇ
ਉਹ ਹੁਣ ਵੀ ਨਰੜੇ ਜਾ ਰਹੇ ਨੇ।
ਦੱਬ ਗਏ ਨੇ ਸ਼ਾਇਦ
ਤੱਤੀ ਤਵੀ ਦੇ ਅਹਿਸਾਨ ਥੱਲੇ
ਤੇ ਔਰੰਗਜ਼ੇਬ
ਠਹਾਕੇ ਲਗਾ ਰਿਹਾ ਹੈ।
No comments:
Post a Comment