ਪੀ ਕੇ ਦਾਰੂ, ਠੇਕੇ ਉੱਤੇ
ਮਰਜੂੰ, ਮਾਰੂੰ, ਠੇਕੇ ਉੱਤੇ।
ਜਾਂ ਪੜਵਾਊ, ਪੱਕੀ ਗੱਲ ਐ
ਜਾਂ ਸਿਰ ਪਾੜੂ, ਠੇਕੇ ਉੱਤੇ।
ਡੁੱਬਦੀ ਬੇੜੀ ਕੋਈ ਨ੍ਹੀਂ ਵੇਹੰਦਾ
ਹਰ ਕੋਈ ਤਾਰੂ, ਠੇਕੇ ਉੱਤੇ।
ਘਰੇ ਗੁੰਨ੍ਹਣ ਲਈ ਆਟਾ ਹੈਨ੍ਹੀਂ
ਮਹਿਲ ਉਸਾਰੂ, ਠੇਕੇ ਉੱਤੇ।
ਬੰਦੇ ਦਾ ਜਦ ਵੱਸ ਨਹੀਂ ਚੱਲਦਾ
ਅਧੀਆ ਚਾੜ੍ਹੂ, ਠੇਕੇ ਉੱਤੇ।
ਹੋਰ ਭਲਾ ਕੀ ਕਰਨ ਜੋਕਰਾ
ਜਿਸ ਦੀ ਦਾਰੂ, ਠੇਕੇ ਉੱਤੇ।
ਸਾਡੀ ਵੀ ਮਜ਼ਬੂਰੀ ‘ਜੀਤੋ’
’ਮਰੂਦ ਨਾ ਆੜੂ, ਠੇਕੇ ਉੱਤੇ।
ਹੱਸਦੀ-ਵੱਸਦੀ ਦੁਨੀਆਂ ਹੋਵੇ
ਕੋਣ ਉਜਾੜੂ? ਠੇਕੇ ਉੱਤੇ।
ਕੀ ਰੋਜ਼ੀ ਕੀ ਧੁੰਨਾ-ਧੰਨਾ
ਸਭ ਲਗਾੜੂ, ਠੇਕੇ ਉੱਤੇ।
ਜਿਸ ਦੀ ਘਰ ਵਿੱਚ ਕੋਈ ਨ੍ਹੀਂ ਸੁਣਦਾ
ਵਚਨ ਉਚਾਰੂ, ਠੇਕੇ ਉੱਤੇ।
ਲੱਖ ਪਚਾਸੀਵੀਂ ਤਾਂ ਆਹ ਹੀ
ਜੂਨ ਸੁਧਾਰੂ ਠੇਕੇ ਉਤੇ।
ਤਾ-ਉਮਰ ਜਿਸ ਨਰਕ ਹੰਢਾਇਆ
ਸਵਰਗ ਸਿਧਾਰੂ, ਠੇਕੇ ਉੱਤੇ।
ਵਹੁਟੀ ਲੱਭਦੀ ਫਿਰਦੀ ਕੱਲ੍ਹ ਦੀ
ਲੈ ਕੇ ਝਾੜੂ, ਠੇਕੇ ਉੱਤੇ।
ਜੋ ਕਮਾਉਂਦਾ ਦੋ ਨੰਬਰ ਦੀ
ਕਿੱਥੇ ਵਾੜੂ, ਠੇਕੇ ਉੱਤੇ।
ਜਿਸ ਦੇ ਹੱਡਾਂ ਦੇ ਵਿੱਚ ਰਚ ਗਈ
ਅੱਖ ਉਘਾੜੂ, ਠੇਕੇ ਉੱਤੇ।
ਬਾਦਲ, ਮੋਦੀ, ਮਮਤਾ ਸੋਨੀਆ
ਸਭ ਬਾਜ਼ਾਰੂ, ਠੇਕੇ ਉੱਤੇ।
ਕੁਫਰ ਵੀ ਤੋਲੂ, ਝੂਠ ਵੀ ਬੋਲੂ
ਬੰਦਾ ਸਚਿਆਰੂ, ਠੇਕੇ ਉੱਤੇ।
ਜਿਸ ਦੇ ਸੀਨੇ ਮਘੇ ਮਹਿੰਗਾਈ
ਕਿੱਥੇ ਠਾਰੂ, ਠੇਕੇ ਉੱਤੇ।
ਜਦ ਵੀ ਮੰਗੇ ਹੱਕ ਅਸਾਂ ਨੇ
ਗੋਰਮਿੰਟ ਵਾੜੂ, ਠੇਕੇ ਉੱਤੇ।
‘ਗੱਗ-ਬਾਣੀ’ ਵਿੱਚ ਲਿਖਿਆ ਹੋਇਆ
ਸੋ ਦੁੱਖ ‘ਦਾਰੂ, ਠੇਕੇ ਉੱਤੇ।
ਮਰਜੂੰ, ਮਾਰੂੰ, ਠੇਕੇ ਉੱਤੇ।
ਜਾਂ ਪੜਵਾਊ, ਪੱਕੀ ਗੱਲ ਐ
ਜਾਂ ਸਿਰ ਪਾੜੂ, ਠੇਕੇ ਉੱਤੇ।
ਡੁੱਬਦੀ ਬੇੜੀ ਕੋਈ ਨ੍ਹੀਂ ਵੇਹੰਦਾ
ਹਰ ਕੋਈ ਤਾਰੂ, ਠੇਕੇ ਉੱਤੇ।
ਘਰੇ ਗੁੰਨ੍ਹਣ ਲਈ ਆਟਾ ਹੈਨ੍ਹੀਂ
ਮਹਿਲ ਉਸਾਰੂ, ਠੇਕੇ ਉੱਤੇ।
ਬੰਦੇ ਦਾ ਜਦ ਵੱਸ ਨਹੀਂ ਚੱਲਦਾ
ਅਧੀਆ ਚਾੜ੍ਹੂ, ਠੇਕੇ ਉੱਤੇ।
ਹੋਰ ਭਲਾ ਕੀ ਕਰਨ ਜੋਕਰਾ
ਜਿਸ ਦੀ ਦਾਰੂ, ਠੇਕੇ ਉੱਤੇ।
ਸਾਡੀ ਵੀ ਮਜ਼ਬੂਰੀ ‘ਜੀਤੋ’
’ਮਰੂਦ ਨਾ ਆੜੂ, ਠੇਕੇ ਉੱਤੇ।
ਹੱਸਦੀ-ਵੱਸਦੀ ਦੁਨੀਆਂ ਹੋਵੇ
ਕੋਣ ਉਜਾੜੂ? ਠੇਕੇ ਉੱਤੇ।
ਕੀ ਰੋਜ਼ੀ ਕੀ ਧੁੰਨਾ-ਧੰਨਾ
ਸਭ ਲਗਾੜੂ, ਠੇਕੇ ਉੱਤੇ।
ਜਿਸ ਦੀ ਘਰ ਵਿੱਚ ਕੋਈ ਨ੍ਹੀਂ ਸੁਣਦਾ
ਵਚਨ ਉਚਾਰੂ, ਠੇਕੇ ਉੱਤੇ।
ਲੱਖ ਪਚਾਸੀਵੀਂ ਤਾਂ ਆਹ ਹੀ
ਜੂਨ ਸੁਧਾਰੂ ਠੇਕੇ ਉਤੇ।
ਤਾ-ਉਮਰ ਜਿਸ ਨਰਕ ਹੰਢਾਇਆ
ਸਵਰਗ ਸਿਧਾਰੂ, ਠੇਕੇ ਉੱਤੇ।
ਵਹੁਟੀ ਲੱਭਦੀ ਫਿਰਦੀ ਕੱਲ੍ਹ ਦੀ
ਲੈ ਕੇ ਝਾੜੂ, ਠੇਕੇ ਉੱਤੇ।
ਜੋ ਕਮਾਉਂਦਾ ਦੋ ਨੰਬਰ ਦੀ
ਕਿੱਥੇ ਵਾੜੂ, ਠੇਕੇ ਉੱਤੇ।
ਜਿਸ ਦੇ ਹੱਡਾਂ ਦੇ ਵਿੱਚ ਰਚ ਗਈ
ਅੱਖ ਉਘਾੜੂ, ਠੇਕੇ ਉੱਤੇ।
ਬਾਦਲ, ਮੋਦੀ, ਮਮਤਾ ਸੋਨੀਆ
ਸਭ ਬਾਜ਼ਾਰੂ, ਠੇਕੇ ਉੱਤੇ।
ਕੁਫਰ ਵੀ ਤੋਲੂ, ਝੂਠ ਵੀ ਬੋਲੂ
ਬੰਦਾ ਸਚਿਆਰੂ, ਠੇਕੇ ਉੱਤੇ।
ਜਿਸ ਦੇ ਸੀਨੇ ਮਘੇ ਮਹਿੰਗਾਈ
ਕਿੱਥੇ ਠਾਰੂ, ਠੇਕੇ ਉੱਤੇ।
ਜਦ ਵੀ ਮੰਗੇ ਹੱਕ ਅਸਾਂ ਨੇ
ਗੋਰਮਿੰਟ ਵਾੜੂ, ਠੇਕੇ ਉੱਤੇ।
‘ਗੱਗ-ਬਾਣੀ’ ਵਿੱਚ ਲਿਖਿਆ ਹੋਇਆ
ਸੋ ਦੁੱਖ ‘ਦਾਰੂ, ਠੇਕੇ ਉੱਤੇ।
No comments:
Post a Comment