ਕਿਹੜਾ ਸ਼ਿਵਜੀ, ਕਿਹੜੇ ਸੱਪ
ਪਾਰਵਤੀ, ਗਣਪਤੀ ਸਭ ਗੱਪ।
ਰਾਮ ਹੋਇਆ ਨਾ ਰਾਵਣ ਆੜੀ
ਬਾਲਮੀਕੀ ਬੜਾ ਘੈਂਠ ਲਿਖਾਰੀ।
ਨਾ ਹੀ ਸੀਤਾ ਅੱਗ 'ਚੋੰ ਲੰਘੀ
ਦਰੋਪਤੀ ਨਾ ਕਿਸੇ ਕੀਤੀ ਨੰਗੀ।
ਨਾ ਹੀ ਕਿਸ਼ਨ ਸੁਦ੍ਹਾਮਾ ਹੋਇਆ
ਐਵੇਂ ਈ ਲੋਕ ਡਰਾਮਾ ਹੋਇਆ।
ਨਾ ਹੀ 'ਬਾਬੇ' ਪੰਜਾ ਲਾਇਆ
ਪਰ ਅਸਾਂ ਦਾਅ ਚੰਗਾ ਲਾਇਆ।
ਮੁਫਤੋ-ਮੁਫਤੀ ਖ਼ਾਬ ਖਜੂਰਾਂ
ਨਾ ਕੋਈ ਹਜਰਤ ਨਾ ਈ ਹੂਰਾਂ।
ਨਾ ਈਸਾ ਕਿਸੇ ਕੁਆਰੀ ਜੰਮਿਆ
ਮਰ ਕੇ ਨਾ ਦੂਈ ਵਾਰੀ ਜੰਮਿਆ।
'ਗੱਗ-ਬਾਣੀ' ਵਿੱਚ ਕੌੜੀਆਂ ਗੱਲਾਂ
ਤੁਰਦੀਆਂ ਹੋ-ਹੋ ਚੌੜੀਆਂ ਗੱਲਾਂ।।
ਪਾਰਵਤੀ, ਗਣਪਤੀ ਸਭ ਗੱਪ।
ਰਾਮ ਹੋਇਆ ਨਾ ਰਾਵਣ ਆੜੀ
ਬਾਲਮੀਕੀ ਬੜਾ ਘੈਂਠ ਲਿਖਾਰੀ।
ਨਾ ਹੀ ਸੀਤਾ ਅੱਗ 'ਚੋੰ ਲੰਘੀ
ਦਰੋਪਤੀ ਨਾ ਕਿਸੇ ਕੀਤੀ ਨੰਗੀ।
ਨਾ ਹੀ ਕਿਸ਼ਨ ਸੁਦ੍ਹਾਮਾ ਹੋਇਆ
ਐਵੇਂ ਈ ਲੋਕ ਡਰਾਮਾ ਹੋਇਆ।
ਨਾ ਹੀ 'ਬਾਬੇ' ਪੰਜਾ ਲਾਇਆ
ਪਰ ਅਸਾਂ ਦਾਅ ਚੰਗਾ ਲਾਇਆ।
ਮੁਫਤੋ-ਮੁਫਤੀ ਖ਼ਾਬ ਖਜੂਰਾਂ
ਨਾ ਕੋਈ ਹਜਰਤ ਨਾ ਈ ਹੂਰਾਂ।
ਨਾ ਈਸਾ ਕਿਸੇ ਕੁਆਰੀ ਜੰਮਿਆ
ਮਰ ਕੇ ਨਾ ਦੂਈ ਵਾਰੀ ਜੰਮਿਆ।
'ਗੱਗ-ਬਾਣੀ' ਵਿੱਚ ਕੌੜੀਆਂ ਗੱਲਾਂ
ਤੁਰਦੀਆਂ ਹੋ-ਹੋ ਚੌੜੀਆਂ ਗੱਲਾਂ।।
No comments:
Post a Comment