ਕਰੋ-ਕਰੋ ਸ਼ਿਵ-ਲਿੰਗ ਦੀ ਪੂਜਾ, ਹਵਨ ਕਰੋ, ਅਰਦਾਸ ਕਰੋ,
ਆਪੇ ਸਭ ਕੁੱਝ ਠੀਕ ਹੋਜੂਗਾ, ਰੱਬ ਉੱਤੇ ਵਿਸ਼ਵਾਸ ਕਰੋ।
ਕੀ ਹੋਇਆ ਜੇ ਆਫਤ ਆ ਗਈ, ਤੀਜਾ ਨੇਤਰ ਖੋਲ੍ਹਿਆ ਏ,
ਹਾਲੇ ਤਾਂ ਮੈਂ ਤਾਂਡਵ ਨਹੀਂ ਕੀਤਾ, ਕੀ ਹੁੰਦਾ ਜੇ ਗਿਆਸ ਕਰੋ।
ਮੰਦਰ ਦੇ ਵਿੱਚ ਆਸਣ ਲਾਕੇ, ਅੱਖਾਂ ਤੱਤੀਆਂ ਕਰਦੇ ਰਹੋ,
ਟੱਲ ਵਜਾਓ, ਸੁਲਫ਼ਾ ਪੀਵੋ, ਜੀਅ ਆਵੇ ਬਕਵਾਸ ਕਰੋ।
ਰਜ਼ਾ ਬਿਨਾਂ ਪੱਤਾ ਨਾ ਹਿੱਲ੍ਹੇ, ਇਹ ਤਾਂ ਉਸ ਦੀ ਲੀਲਾ ਹੈ,
ਰਜ਼ਾ 'ਚ ਰਾਜ਼ੀ ਰਹੋ ਪਿਆਰਿਓ, ਮਹਾਂਦੇਵ ਦਾ ਜਾਪ ਕਰੋ।
ਕਦੇ ਨਾ ਸੋਚਿਓ, ਸੋਚਣ ਦੇ ਨਾਲ ਸ਼ਰਧਾ ਨੂੰ ਸੱਪ ਲੜਦਾ ਏ,
ਅਪਣੇ ਫਰਜ਼ਾਂ ਤੋਂ ਭੱਜਣ ਦਾ ਏਦਾਂ ਹੀ ਪਰਿਆਸ ਕਰੋ।
ਜਿਸ ਧਰਤੀ ਦੇ ਗਰਭ 'ਚੋਂ ਕੱਢ ਕੇ ਖਣਿਜ ਖੋਖਲੀ ਕਰਤਾ,
ਉਸ ਧਰਤੀ ਨੇ ਖੁਰਨਾ ਹੀ ਸੀ, ਭੋਰਾ ਤਾਂ ਅਹਿਸਾਸ ਕਰੋ

No comments:
Post a Comment