ਇਹ ਹਿੰਮਤ ਹੈ ਲੋਕਾਂ ਦੀ, ਅਸੀਂ ਲੋਕ ਹੰਘਾਲ਼ ਕੇ ਵੇਖਾਂਗੇ
ਅਸੀਂ ਤਾਂ ਤੇਰੇ ਸਿਰ ਤੋਂ ਲਾਹ ਕੇ ਤਾਜ ਉਛਾਲ਼ ਕੇ ਵੇਖਾਂਗੇ।
ਸ਼ਾਡੇ ਸਿਵਿਆਂ ਦੇ ਵਿੱਚ ਗੂੰਜੇ, ਹਾਸਾ ਤੇਰੇ ਪੁਰਖਿਆਂ ਦਾ
ਅਜੇ ਨਾ ਮਿਟਿਆ ਸਾਡੇ ਤੋਂ ਘਾਸਾ ਤੇਰੇ ਪੁਰਖਿਆਂ ਦਾ
ਮੰਨਿਆ ਸੁਪਨੇ ਸੱਚ ਨਹੀਂ ਹੁੰਦੇ, ਤਾਂ ਵੀ ਪਾਲ਼ ਕੇ ਵੇਖਾਂਗੇ

ਰਾਜਿਆ ਵੇ ਤੇਰਾ ਪੁੱਤ ਪਿਓ ਹੈ, ਨਾਲ਼ੇ ਉਹਦਾ ਸਾਲਾ ਵੀ
ਨੂੰਹ ਤੇਰੀ ਨੂੰ ਸਭ ਪਤਾ ਹੈ, ਇਹ ਜੋ ਘਾਲ਼ਾ-ਮਾਲਾ ਈ
ਵੜਨ ਨਹੀਂ ਦਿੰਦੇ ਚੋਰਾਂ ਨੂੰ ਪਿੰਡ, ਕੁੱਤੇ ਪਾਲ਼ ਕੇ ਵੇਖਾਂਗੇ

ਨੰਨ੍ਹੀ ਛਾਂ ਦੇ ਹੌਕੇ ਵਾਲੀਏ, ਛਾਵਾਂ ਰੁਲ਼ਦੀਆਂ ਵੇਖ ਕਦੇ
ਦੁੱਧ ਚੁੰਘਦਿਆਂ ਬੱਚਿਆਂ ਦੀਆਂ ਮਾਵਾਂ ਰੁਲ਼ਦੀਆਂ ਵੇਖ ਕਦੇ
ਹੱਕਾਂ ਖਾਤਰ ਧੱਕੇ ਖਾਂਦੀਆਂ, ਕੀ ਸੰਭਾਲ਼ ਕੇ ਵੇਖਾਂਗੇ?

ਕੈਲੀਫੋਰਨੀਆ ਇਹ ਨ੍ਹੀਂ ਬਣਨਾ, ਪੰਜਾਬ ਹੀ ਇਹਨੂੰ ਰਹਿਣ ਦਿਓ
ਕੀ ਕਹਿੰਦਾ ਸਿਰਫਿਰਿਆ ਉਹ ਤਾਂ, ਜੋ ਵੀ ਕਹਿੰਦਾ ਕਹਿਣ ਦਿਓ
ਅਸੀਂ ਤਾਂ ਉਹਦੀ ਹਿੱਕ ਦੇ ਉੱਤੇ ਮੂੰਗ ਦਾਲ਼ ਕੇ ਵੇਖਾਂਗੇ

ਵਰਦੀ ਹੋਈ ਰਖੈਲ, ਰਖੈਲਾਂ ਕਦੇ ਵੀ ਕੁੱਝ ਕਰ ਸਕਦੀਆਂ ਨਹੀਂ
ਬਿਨ ਮਾਲਕ ਦੀ ਮਰਜ਼ੀ ਤੋਂ ਘੁੱਟ ਪਾਣੀ ਵੀ ਭਰ ਸਕਦੀਆਂ ਨਹੀਂ
ਜੰਮ ਗਿਆ ਜਾਂ ਠੰਢਾ ਹੋ ਗਿਆ, ਲਹੂ ਉਬਾਲ਼ ਕੇ ਵੇਖਾਂਗੇ

‘ਗੱਗ-ਬਾਣੀ’ ਪਰਵਾਹ ਨਹੀਂ ਕਰਦੀ, ਡਾਕੂ, ਚੋਰ-ਲੁਟੇਰਿਆਂ ਦੀ
ਬਾਦਲ-ਬੂਦਲ, ਰਾਹੁਲ-ਮੋਦੀ, ਚਚੇਰਿਆਂ ਅਤੇ ਮਸੇਰਿਆਂ ਦੀ
ਚੜ੍ਹ-ਚੜ੍ਹ ਆਏ ਤੂਫਾਨ ਕੀ ਹੋਇਆ, ਦੀਵੇ ਬਾਲ਼ ਕੇ ਵੇਖਾਂਗੇ

No comments:
Post a Comment