Thursday, 30 January 2014

ਮੁੜ ਆਂਇਆ ਹੈ ਸਾਲ ਨਵਾਂ...

ਮੁੜ ਆਂਇਆ ਹੈ ਸਾਲ ਨਵਾਂ
ਕੀ-ਕੀ ਲੈ ਕੇ ਨਾਲ ਨਵਾਂ।

ਬੁੱਢੇ ਹੱਡ, ਹਜ਼ਮ ਨਹੀਂ ਹੁੰਦਾ
ਬੰਦਾ ਕੇਜਰੀਵਾਲ ਨਵਾਂ।

ਗੂੰਗੀ ਮੰਗਤੀ ਦੇ ਹੱਥ ਵਿੱਚ ਹੈ
ਚਮਚਮਾਉਂਦਾ ਥਾਲ਼ ਨਵਾਂ।

ਕਈ ਦਿਨ ਹੋ ਗਏ ਸਾਨੂੰ ਵੀ ਨਹੀਂ
ਆਉਂਦਾ ਪਿਆ ਕੋਈ ਖਿਆਲ ਨਵਾਂ।

ਮੱਛੀਆਂ ਆਖਣ ਵਾਹ ਨੀਂ ਕਿਸਮਤ
ਹੱਥ ਮਛੇਰੇ ਜਾਲ਼ ਨਵਾਂ।

ਇੱਕੋ ਰਾਤ ਸੁਹਾਗਣ ਸੀ ਉਹ
ਜਿਸ ਦੇ ਕੁੱਛੜ ਬਾਲ ਨਵਾਂ।

ਨਸ਼ਿਆਂ ਵਿੱਚ ਜਵਾਨੀ ਗਰਕੀ
ਕਿਹੜਾ ਪੰਜਾਬ ਦਾ ਹਾਲ ਨਵਾਂ?

ਲੁੱਟਾਂ, ਖੋਹਾਂ, ਏ ਟੀ ਐਮ ਡਾਕੇ
ਕੀ ਕਰ ਸਕਦੇ ਹਾਲ ਨਵਾਂ?

ਅਰਾਜਕਤਾ ਫੈਲੀ, ਫੈਲਣੀ ਹੀ ਸੀ
ਲੀਡਰ ਮਾਲਾ-ਮਾਲ ਨਵਾਂ।

'ਕੱਲ੍ਹਾ-ਕਲ੍ਹਾ ਮੈਨੂੰ ਕਹੇ ਮੁਬਾਰਕ
ਮੈਂ ਆਖਾਂ ਸੇਮ ਟੂ ਆਲ ਨਵਾਂ।

No comments:

Post a Comment