ਕੀ ਹੋਇਆ ਤਲਵਾਰਾਂ ਭਿੜੀਆਂ, ਨੰਗੀਆਂ ਹੋ ਬਦਕਾਰਾਂ ਭਿੜੀਆਂ
ਗੋਲ੍ਹਕ ਪਈ ਕਰਾਉਂਦੀ ਕਾਰੇ, ਕਦੇ ਨਾ ਉੰਝ ਦਸਤਾਰਾਂ ਭਿੜੀਆਂ।
ਇਹ ਸਿੱਖੀ ਨਾਨਕ ਦੀ ਸਿੱਖੀ, ਇਹ ਸਿੱਖੀ ਗੋਬਿੰਦ ਦੀ ਸਿੱਖੀ
ਇਹ ਸਿੱਖੀ ਨਾ ਵਿਕਸਿਤ ਹੋਜੇ, ਸੋਚਦੀਆਂ ਸਰਕਾਰਾਂ ਭਿੜੀਆਂ।
ਸਿਰੌਪਾ ਗਲ਼ ਪਵਾਉਣਾ ਸਸਤਾ, ਫਖਰ-ਏ-ਕੌਮ ਕਹਾਉਣਾ ਸਸਤਾ
ਐਪਰ ਸਿੱਖੀ ਬੜੀ ਹੀ ਮਹਿੰਗੀ, ਮਹਿਕਾਂ ਸੰਗ ਗੁਲਜ਼ਾਰਾਂ ਭਿੜੀਆਂ।
ਇੱਕੋ ਮਕਸਦ, ਇੱਕੋ ਟੀਚਾ, ਉਹੀ ਬੀਮਾਰੀ, ਵੱਖਰਾ ਟੀਕਾ
ਇੱਕੋ ਬੂਹਾ, ਇੱਕੋ ਰਸਤਾ, ਜੱਟੀਆਂ ਸੰਗ ਚਮਾਰਾਂ ਭਿੜੀਆਂ।
ਖੱਟਣ ਦੇ ਲਈ ਖੱਟੀਆਂ ਖੁੱਲ੍ਹੀਆਂ, ਇਹ ਭਾਗੋ ਦੀਆਂ ਹੱਟੀਆਂ ਖੁੱਲ੍ਹੀਆਂ
ਨਾਨਕ ਵਿਕਦਾ ਟਕੇ-ਟਕੇ ਨੂੰ, ਮੂੰਹ 'ਚੋਂ ਡਿਗਦੀਆਂ ਲਾਰਾਂ ਭਿੜੀਆਂ।
ਗੱਗ-ਬਾਣੀ ਦਾ ਇੱਕੋ ਹੌਕਾ, ਕਿਹੜੀ ਥਾਂ ਨਹੀਂ ਹੁੰਦਾ ਧੋਖਾ
ਲੱਖ ਦੁਸ਼ਮਣੀ ਸੌਂਕਣਾਂ ਦੀ ਪਰ ਕਦੇ ਨਾ ਵਿੱਚ ਬਾਜ਼ਾਰਾਂ ਭਿੜੀਆਂ।

No comments:
Post a Comment