ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ
ਕੀਮਤ ਕੁਰਬਾਨੀਆਂ ਦੀ ਭਰਨੀ ਹੀ ਪੈਣੀ ਐ।
ਨਾ ਊਧਮ ਨੇ ਆਉਣਾ, ਨਾ ਭਗਤ ਸਰਾਭਿਆਂ ਨੇ
ਨਾ ਨੇਤਾ ਜੀ ਮੁੜਨਾ, ਨਾ ਗਦਰੀ ਬਾਬਿਆਂ ਨੇ
ਹਿੱਕ ਅਪਣੀ ਤੇ ਗੋਲ਼ੀ, ਜਰਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥
ਸਾਨੂੰ ਲੁੱਟਣ ਵਿੱਚ ਹਿੱਸਾ ਧਰਮਾਂ ਵੀ ਪਾਇਆ ਏ
ਇਨ੍ਹਾਂ ਮੋਮੋਠਗਣੀਆਂ ਨੇ ਭਰਮਾਂ ਵਿੱਚ ਪਾਇਆ ਏ
ਇਨ੍ਹਾਂ ਦੀ ਵੀ ਗਿੱਚੀ ਫੜਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥
ਕੀ ਹੋਇਆ ਸੋਘੇ ਨਹੀਂ, ਕੀ ਹੋਇਆ ਅਲੱੜ੍ਹ ਆਂ
ਕੀ ਹੋਇਆ ਇੱਕਜੁੱਟ ਨਹੀਂ, ਕੀ ਹੋਇਆ ਖਿੱਲਰੇ ਆਂ
ਸ਼ਾਹਦੀ, ਜਿਉਂਦੇ ਹੋਵਣ ਦੀ, ਭਰਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥
ਇਹ ਧਰਤ ਅਸਾਡੀ ਹੈ, ਇਹ ਮੁਲਕ ਅਸਾਡਾ ਹੈ
ਪ੍ਰਬੰਧ ਹੈ ਸਾਡੇ ਲਈ, ਹਰ ਸ਼ੁਲਕ ਅਸਾਡਾ ਹੈ
ਗੱਡੀ ਤਾਂ ਟੇਸ਼ਨ ਦੀ ਫੜਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥
'ਗੱਗ-ਬਾਣੀ' ਵਿੱਚ ਲਿਖਿਆ, ਮੋਕਾ ਨਾ ਜਾਣ ਦਿਓ
ਅਪਣੇ ਜਿਉਂਦੇ ਹੋਵਣ ਦਾ, ਕੋਈ ਪ੍ਰਮਾਣ ਦਿਓ
ਕੋਈ ਘਾੜਤ ਸਮਿਆਂ ਦੀ, ਘੜਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥
ਕੀਮਤ ਕੁਰਬਾਨੀਆਂ ਦੀ ਭਰਨੀ ਹੀ ਪੈਣੀ ਐ।
ਨਾ ਊਧਮ ਨੇ ਆਉਣਾ, ਨਾ ਭਗਤ ਸਰਾਭਿਆਂ ਨੇ
ਨਾ ਨੇਤਾ ਜੀ ਮੁੜਨਾ, ਨਾ ਗਦਰੀ ਬਾਬਿਆਂ ਨੇ
ਹਿੱਕ ਅਪਣੀ ਤੇ ਗੋਲ਼ੀ, ਜਰਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥
ਸਾਨੂੰ ਲੁੱਟਣ ਵਿੱਚ ਹਿੱਸਾ ਧਰਮਾਂ ਵੀ ਪਾਇਆ ਏ
ਇਨ੍ਹਾਂ ਮੋਮੋਠਗਣੀਆਂ ਨੇ ਭਰਮਾਂ ਵਿੱਚ ਪਾਇਆ ਏ
ਇਨ੍ਹਾਂ ਦੀ ਵੀ ਗਿੱਚੀ ਫੜਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥
ਕੀ ਹੋਇਆ ਸੋਘੇ ਨਹੀਂ, ਕੀ ਹੋਇਆ ਅਲੱੜ੍ਹ ਆਂ
ਕੀ ਹੋਇਆ ਇੱਕਜੁੱਟ ਨਹੀਂ, ਕੀ ਹੋਇਆ ਖਿੱਲਰੇ ਆਂ
ਸ਼ਾਹਦੀ, ਜਿਉਂਦੇ ਹੋਵਣ ਦੀ, ਭਰਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥
ਇਹ ਧਰਤ ਅਸਾਡੀ ਹੈ, ਇਹ ਮੁਲਕ ਅਸਾਡਾ ਹੈ
ਪ੍ਰਬੰਧ ਹੈ ਸਾਡੇ ਲਈ, ਹਰ ਸ਼ੁਲਕ ਅਸਾਡਾ ਹੈ
ਗੱਡੀ ਤਾਂ ਟੇਸ਼ਨ ਦੀ ਫੜਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥
'ਗੱਗ-ਬਾਣੀ' ਵਿੱਚ ਲਿਖਿਆ, ਮੋਕਾ ਨਾ ਜਾਣ ਦਿਓ
ਅਪਣੇ ਜਿਉਂਦੇ ਹੋਵਣ ਦਾ, ਕੋਈ ਪ੍ਰਮਾਣ ਦਿਓ
ਕੋਈ ਘਾੜਤ ਸਮਿਆਂ ਦੀ, ਘੜਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥
No comments:
Post a Comment