ਉਸ ਨੇ ਘਰ ਰੁਸ਼ਨਾਇਆ ਹੈ
ਜਿਸਨੇ ਨ੍ਹੇਰ ਮਚਾਇਆ ਹੈ।
ਅਸੀਂ ਤਾਂ ਦੀਵੇ ਬਾਲਣ ਲੱਗਿਆਂ
ਅਪਣਾ ਘਰ ਜਲਾਇਆ ਹੈ।
ਤੇਰੇ ਹੱਥ ਲਕੀਰਾਂ ਆਈਆਂ
ਉਸ ਦੇ ਹੱਥ ਸਰਮਾਇਆ ਹੈ।
ਕਿਉਂ ਹਰ ਥਾਂ ਕੰਗਾਲੀ ਵਰਤੀ
ਕੋਣ ਲੁਟੇਰਾ ਆਇਆ ਹੈ।
ਕਿਸ ਨੇ ਤੇਰੇ ਖੁਸ਼ਕ ਹੋਠਾਂ ਤੇ
ਚੁੱਪ ਦਾ ਚੁੰਮਣ ਵਾਹਿਆ ਹੈ।
ਰੰਗਲੀ ਧਰਤੀ, ਬੰਜਰ ਹੋ ਗਈ
ਹਰ ਥਾਂ ਮਾਤਮ ਛਾਇਆ ਹੈ।
ਉੱਠ ਕਿਰਤੀਆ, ਜਾਗ ਕਿਰਤੀਆ
ਜਾਗਣ ਵੇਲਾ ਆਇਆ ਹੈ।
ਲੈ ਲੈ ਇਸ ਤੋਂ ਲੋਅ ਉਧਾਰੀ
ਚਾਨਣ ਬੂਹੇ ਆਇਆ ਹੈ।
ਜਿਸਨੇ ਨ੍ਹੇਰ ਮਚਾਇਆ ਹੈ।
ਅਸੀਂ ਤਾਂ ਦੀਵੇ ਬਾਲਣ ਲੱਗਿਆਂ
ਅਪਣਾ ਘਰ ਜਲਾਇਆ ਹੈ।
ਤੇਰੇ ਹੱਥ ਲਕੀਰਾਂ ਆਈਆਂ
ਉਸ ਦੇ ਹੱਥ ਸਰਮਾਇਆ ਹੈ।
ਕਿਉਂ ਹਰ ਥਾਂ ਕੰਗਾਲੀ ਵਰਤੀ
ਕੋਣ ਲੁਟੇਰਾ ਆਇਆ ਹੈ।
ਕਿਸ ਨੇ ਤੇਰੇ ਖੁਸ਼ਕ ਹੋਠਾਂ ਤੇ
ਚੁੱਪ ਦਾ ਚੁੰਮਣ ਵਾਹਿਆ ਹੈ।
ਰੰਗਲੀ ਧਰਤੀ, ਬੰਜਰ ਹੋ ਗਈ
ਹਰ ਥਾਂ ਮਾਤਮ ਛਾਇਆ ਹੈ।
ਉੱਠ ਕਿਰਤੀਆ, ਜਾਗ ਕਿਰਤੀਆ
ਜਾਗਣ ਵੇਲਾ ਆਇਆ ਹੈ।
ਲੈ ਲੈ ਇਸ ਤੋਂ ਲੋਅ ਉਧਾਰੀ
ਚਾਨਣ ਬੂਹੇ ਆਇਆ ਹੈ।
No comments:
Post a Comment