ਤੇਰੇ ਸ਼ਹਿਰ ਦੀਵਾਲੀ ਆਈ
ਅਪਣੇ ਮੁੜ 'ਅਕਾਲੀ' ਆਈ।
ਮੈਂ ਆਖਾਂ ਇਹ ਬੜੀ ਹਰਾਮੀ
ਲੋਕ ਕਹਿਣ ਟਕਸਾਲੀ ਆਈ।
ਉਸਨੇ ਆਖਿਆ ਮਾਨਯੋਗ ਜਦ
ਮੇਰੇ ਮੂੰਹ ਤੇ ਗਾਲੀ ਆਈ।
ਨਾ ਕਾਂਗਰਸ ਨਾ 'ਕਾਲੀ ਆਈ
ਮੁੜ-ਮੁੜ ਕੇ ਅਬਦਾਲੀ ਆਈ।
ਰੋਂਦਾ ਟੱਬਰ ਸਿਰ ਫੜ-ਫੜ ਕੇ
ਹੱਸਦੀ ਬੋਤਲ ਖਾਲੀ ਆਈ।
ਉਸ ਦੇ ਹੱਥ ਪਰਾਣੀ ਆਈ
ਸਾਡੇ ਗਲ਼ ਪੰਜਾਲੀ ਆਈ।
ਉਸ ਦੀਆਂ ਪੰਜੇ ਘਿਓ ਵਿੱਚ ਯਾਰੋ
84 ਚਾਹੇ 47 ਆਈ।
ਖਾਕੀ ਹੋ ਗਈਆਂ ਸਭ ਸੜਕਾਂ
ਕੀਹਦੇ ਪਿਓ ਦੀ ਸਾਲ਼ੀ ਆਈ।
ਉਸਨੇ ਆਖਿਆ ਸਭੀ ਚੋਰ ਹੈਂ
ਕਿਹੜੇ ਪਾਸਿਓਂ ਤਾਲੀ ਆਈ।
ਧੰਨ-ਧੰਨ ਮਹਿੰਗਾਈ ਬੀਬੀ
ਆਲੂਆਂ ਤੇ ਵੀ ਲਾਲੀ ਆਈ।
ਹੋਰ ਵੀ ਗੂੜ੍ਹੇ ਹੋ ਗਏ ਵੇਖੋ
ਬੱਦਲਾਂ ਵਿੱਚ ਪਰਾਲ਼ੀ ਆਈ।
ਉਸ ਦੇ ਲਈ ਹੀ ਰੰਗ-ਬਿਰੰਗੀ
ਸਾਡੀ ਸਦਾ ਹੀ ਕਾਲੀ ਆਈ।
ਗੱਗ ਬਾਈ ਨਾਲ ਧੌਖਾ ਹੋ ਗਿਆ
ਸੱਦੀ ਬਠਿੰਡੇ, ਮੁਹਾਲੀ ਆਈ।
ਮਿੱਸ ਕਾਲ ਜੋਗੇ ਸੀ, ਉੱਡ ਗਏ
ਮਿੱਸ ਕਾਲ ਵੀ ਜਾਅਲੀ ਆਈ।
ਉੱਤੋਂ ਵੇਖੋ ਕਹਿਰ ਖੁਦਾ ਦਾ
ਸੁਪਨੇ ਵੀ ਘਰਵਾਲੀ ਆਈ।
ਆਈ ਦੀਵਾਲੀ, ਦੀਵਾਲੀ ਆਈ
ਰੋਂਦੀ ਹੋਈ ਹਰਿਆਲੀ ਆਈ।
ਅਪਣੇ ਮੁੜ 'ਅਕਾਲੀ' ਆਈ।
ਮੈਂ ਆਖਾਂ ਇਹ ਬੜੀ ਹਰਾਮੀ
ਲੋਕ ਕਹਿਣ ਟਕਸਾਲੀ ਆਈ।
ਉਸਨੇ ਆਖਿਆ ਮਾਨਯੋਗ ਜਦ
ਮੇਰੇ ਮੂੰਹ ਤੇ ਗਾਲੀ ਆਈ।
ਨਾ ਕਾਂਗਰਸ ਨਾ 'ਕਾਲੀ ਆਈ
ਮੁੜ-ਮੁੜ ਕੇ ਅਬਦਾਲੀ ਆਈ।
ਰੋਂਦਾ ਟੱਬਰ ਸਿਰ ਫੜ-ਫੜ ਕੇ
ਹੱਸਦੀ ਬੋਤਲ ਖਾਲੀ ਆਈ।
ਉਸ ਦੇ ਹੱਥ ਪਰਾਣੀ ਆਈ
ਸਾਡੇ ਗਲ਼ ਪੰਜਾਲੀ ਆਈ।
ਉਸ ਦੀਆਂ ਪੰਜੇ ਘਿਓ ਵਿੱਚ ਯਾਰੋ
84 ਚਾਹੇ 47 ਆਈ।
ਖਾਕੀ ਹੋ ਗਈਆਂ ਸਭ ਸੜਕਾਂ
ਕੀਹਦੇ ਪਿਓ ਦੀ ਸਾਲ਼ੀ ਆਈ।
ਉਸਨੇ ਆਖਿਆ ਸਭੀ ਚੋਰ ਹੈਂ
ਕਿਹੜੇ ਪਾਸਿਓਂ ਤਾਲੀ ਆਈ।
ਧੰਨ-ਧੰਨ ਮਹਿੰਗਾਈ ਬੀਬੀ
ਆਲੂਆਂ ਤੇ ਵੀ ਲਾਲੀ ਆਈ।
ਹੋਰ ਵੀ ਗੂੜ੍ਹੇ ਹੋ ਗਏ ਵੇਖੋ
ਬੱਦਲਾਂ ਵਿੱਚ ਪਰਾਲ਼ੀ ਆਈ।
ਉਸ ਦੇ ਲਈ ਹੀ ਰੰਗ-ਬਿਰੰਗੀ
ਸਾਡੀ ਸਦਾ ਹੀ ਕਾਲੀ ਆਈ।
ਗੱਗ ਬਾਈ ਨਾਲ ਧੌਖਾ ਹੋ ਗਿਆ
ਸੱਦੀ ਬਠਿੰਡੇ, ਮੁਹਾਲੀ ਆਈ।
ਮਿੱਸ ਕਾਲ ਜੋਗੇ ਸੀ, ਉੱਡ ਗਏ
ਮਿੱਸ ਕਾਲ ਵੀ ਜਾਅਲੀ ਆਈ।
ਉੱਤੋਂ ਵੇਖੋ ਕਹਿਰ ਖੁਦਾ ਦਾ
ਸੁਪਨੇ ਵੀ ਘਰਵਾਲੀ ਆਈ।
ਆਈ ਦੀਵਾਲੀ, ਦੀਵਾਲੀ ਆਈ
ਰੋਂਦੀ ਹੋਈ ਹਰਿਆਲੀ ਆਈ।
No comments:
Post a Comment